ਨਵੀਂ ਦਿੱਲੀ, ਏਐੱਨਆਈ। ਦੇਸ਼ ਦੀ ਮਸ਼ਹੂਰ ਰੈਸਲਰ ਬਬੀਤਾ ਫੋਗਾਟ ਦਾ ਅਸਤੀਫ਼ਾ ਹਰਿਆਣਾ ਪੁਲਿਸ ਨੇ ਮਨਜ਼ੂਰ ਕਰ ਗਿਆ ਹੈ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬਬੀਤਾ ਨੇ ਹਰਿਆਣਾ ਪੁਲਿਸ ਨੂੰ 13 ਅਗਸਤ ਨੂੰ ਆਪਣਾ ਅਸਤੀਫ਼ਾ ਭੇਜਿਆ ਸੀ। ਜਿਸ ਨੂੰ ਵਿਭਾਗ ਨੇ ਮਨਜ਼ੂਰ ਕਰ ਲਿਆ ਹੈ। ਬਬੀਤਾ ਮਹਿਲਾ ਰੈਸਲਿੰਗ 'ਚ ਦੇਸ਼ ਦਾ ਨਾਂ ਕਈ ਵਾਰ ਰੋਸ਼ਨ ਕਰ ਚੁੱਕੀ ਹੈ।


ਬਬੀਤਾ ਨੇ ਵਿਭਾਗ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਕਿ ਉਹ ਭਾਜਪਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਅਗਸਤ ਨੂੰ ਆਪਣਾ ਅਸਤੀਫ਼ਾ ਵਿਭਾਗ ਨੂੰ ਸੌਂਪ ਦਿੱਤਾ ਸੀ।


12 ਅਗਸਤ ਨੂੰ ਭਾਜਪਾ 'ਚ ਹੋਈ ਸੀ ਸ਼ਾਮਲ

ਮਹਿਲਾ ਰੈਸਵਰ ਬਬੀਤਾ ਫੋਗਾਟ ਨੇ 12 ਅਗਸਤ ਨੂੰ ਆਪਣੇ ਪਿਤਾ ਮਹਾਵੀਰ ਫੋਗਾਟ ਨਾਲ ਭਾਜਪਾ ਦੀ ਮੈਂਬਰਸ਼ਿਪ ਲਈ ਸੀ। ਇਸ ਦੌਰਾਨ ਕੇਂਦਰੀ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਟਿਕਟ ਮਿਲ ਸਕਦੀ ਹੈ।

Posted By: Akash Deep