ਏਐੱਨਆਈ, ਨਵੀਂ ਦਿੱਲੀ : ਭਾਰਤ ਨੇ ਕੋਰੋਨਾ ਟੀਕਾਕਰਨ ’ਚ 100 ਕਰੋੜ ਦਾ ਅੰਕੜਾ ਛੂਹ ਲਿਆ ਹੈ। ਪੀਐੱਮ ਮੋਦੀ ਸਮੇਤ ਕਈ ਉੱਚ ਨੇਤਾਵਾਂ ਨੇ ਇਸ ਖ਼ਾਸ ਮੌਕੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸੀ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮੰਡਾਵਿਆ ਨੇ ਵੀਰਵਾਰ ਨੂੰ 100 ਕਰੋੜ ਟੀਕਾਕਰਨ ਦਾ ਅੰਕੜਾ ਛੂਹਣ ’ਤੇ ਜਸ਼ਨ ਮਨਾਉਣ ਲਈ ਇਕ ਗੀਤ ਅਤੇ ਆਡੀਓ-ਵਿਜ਼ੂਅਲ ਫਿਲਮ ਲਾਂਚ ਕੀਤੀ ਹੈ।

ਇਸ ਖ਼ਾਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ, ‘ਭਾਰਤ ਨੇ ਇਤਿਹਾਸਿਕ 100 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। 100 ਕਰੋੜ ਟੀਕਾਕਰਨ ਦੇਸ਼ਵਾਸੀਆਂ ਦੇ ਆਤਮ-ਵਿਸ਼ਵਾਸ ਦੀ ਭਾਵਨਾ ਹੈ। 100 ਕਰੋੜ ਟੀਕਾਕਰਨ ਆਤਮ-ਨਿਰਭਾਰ ਭਾਰਤ ਦੀ ਦੀਵਾਲੀ ਹੈ।’

ਸਿਹਤ ਮੰਤਰੀ ਦੇ ਪ੍ਰੋਗਰਾਮ ਦਾ ਪ੍ਰਬੰਧ ਦਿੱਲੀ ਦੇ ਲਾਲ ਕਿਲ੍ਹੇ ’ਚ ਕੀਤਾ ਗਿਆ ਸੀ। ਇਸ ਮੌਕੇ ’ਤੇ ਕੇਂਦਰੀ ਸਿਹਤ ਰਾਜ ਮੰਤਰੀ ਪ੍ਰਵੀਣ ਪਵਾਰ ਵੀ ਮੌਜੂਦ ਸਨ। ਮੰਡਾਵਿਆ ਨੇ ਦੇਸ਼ ਭਰ ’ਚ ਟੀਕਾਕਰਨ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਪ੍ਰਸਿੱਧ ਪਦਮ ਸ਼੍ਰੀ ਪੁਰਸਕਾਰ ਜੇਤੂ ਗਾਇਕ ਕੈਲਾਸ਼ ਖੇਰ ਦੁਆਰਾ ਗਾਇਆ ਗੀਤ ‘ਟੀਕੇ ਸੇ ਬਚਾ ਹੈ ਦੇਸ਼’ ਗਾਣੇ ਨੂੰ ਟਵੀਟ ਕੀਤਾ ਹੈ। ਇਸ ਗਾਣੇ ਨੂੰ ਟਵਿੱਟਰ ’ਤੇ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।

Posted By: Ramanjit Kaur