ਪੀਟੀਆਈ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਜ਼ਾਦੀ ਘੁਲਾਟੀਏ ਸ਼ਿਆਮਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 'ਤੇ ਪੀਐੱਮ ਮੋਦੀ ਨੇ ਟਵੀਟ ਕੀਤਾ ਅਤੇ ਕਿਹਾ, 'ਬਹਾਦਰ ਸ਼ਿਆਮਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ। ਮਾਂ ਭਾਰਤੀ ਦੇ ਇਸ ਨਿਡਰ ਪੁੱਤਰ ਨੇ ਭਾਰਤ ਨੂੰ ਆਜ਼ਾਦ ਕਰਾਉਣ ਅਤੇ ਸਾਡੇ ਲੋਕਾਂ ਵਿੱਚ ਮਾਣ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।'

ਜ਼ਿਕਰਯੋਗ ਹੈ ਕਿ ਸ਼ਿਆਮਜੀ ਕ੍ਰਿਸ਼ਨਾ ਵਰਮਾ ਨੇ ਭਾਰਤੀ ਰਾਸ਼ਟਰਵਾਦ ਅਤੇ ਆਜ਼ਾਦੀ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਲੰਡਨ ਵਿੱਚ ਇੰਡੀਅਨ ਹੋਮ ਰੂਲ ਸੁਸਾਇਟੀ, ਇੰਡੀਆ ਹਾਊਸ ਅਤੇ ਦਿ ਇੰਡੀਅਨ ਸੋਸ਼ਿਆਲੋਜਿਸਟ ਦੀ ਸਥਾਪਨਾ ਕੀਤੀ ਸੀ।

ਉਨ੍ਹਾਂ ਦਾ ਜਨਮ 4 ਅਕਤੂਬਰ 1857 ਨੂੰ ਮਾਂਡਵੀ, ਗੁਜਰਾਤ ਵਿੱਚ ਹੋਇਆ ਸੀ। ਸ਼ਿਆਮਜੀ ਦੀ ਮੌਤ 30 ਮਾਰਚ 1930 ਨੂੰ ਜੇਨੇਵਾ, ਸਵਿਟਜ਼ਰਲੈਂਡ ਵਿੱਚ ਹੋਈ।

Posted By: Jaswinder Duhra