style="text-align: justify;"> ਜੇਐੱਨਐੱਨ, ਅੰਮਿ੍ਤਸਰ : ਸੀਬੀਆਈ ਦੀ ਟੀਮ ਨੇ ਮੰਗਲਵਾਰ ਨੂੰ ਜੰਡਿਆਲ ਦੇ ਧੀਰਕੋਟ ਪਿੰਡ 'ਚ ਸਥਿਤ ਵੀਰੂ ਮੱਲ ਮੁਲਖ ਰਾਜ ਸ਼ੈਲਰ ਕੰਪਲੈਕਸ 'ਚ ਛਾਪੇਮਾਰੀ ਕੀਤੀ ਪਰ ਪੁਲਿਸ ਤੇ ਸਥਾਨਕ ਲੋਕਾਂ ਨੂੰ ਇਸ ਦਾ ਬਿਲਕੁਲ ਪਤਾ ਨਾ ਲੱਗੇ ਇਸ ਲਈ ਸੀਬੀਅਆਈ ਦੇ ਅਧਿਕਾਰੀਆਂ ਨੂੰ ਸ਼ੈਲਰ 'ਚ ਉਤਾਰਨ ਤੋਂ ਬਾਅਦ ਗੱਡੀਆਂ ਏਧਰ-ਓਧਰ ਹੋ ਗਈਆਂ। ਛੇ ਅਧਿਕਾਰੀਆਂ ਵਾਲੀ ਇਸ ਟੀਮ ਨੇ ਬੰਦ ਪਏ ਸ਼ੈਲਰ ਦੇ ਵੱਖ-ਵੱਖ ਗੁਦਾਮਾਂ ਨੂੰ ਦੇਖਿਆ ਤੇ ਇਸ ਤੋਂ ਬਾਅਦ ਰਿਕਾਰਡ ਦੀ ਪੁਣਛਾਣ ਕੀਤੀ। ਸਿਵਲ ਸਪਲਾਈ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਸੀਬੀਅਆਈ ਦੀ ਟੀਮ ਦਾ ਸ਼ੈਲਰ ਕੰਪਲੈਕਸ ਵਿਚ ਆਉਣਾ ਪਿਛਲੇ ਕਈ ਦਿਨਾਂ ਤੋਂ ਸੰਭਾਵੀ ਸੀ। ਇਹ ਟੀਮ ਸਵੇਰੇ ਕਰੀਬ 9 ਵਜੇ ਹੀ ਸ਼ੈਲਰ ਵਿਚ ਪੁੱਜ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਮਿੱਲ ਕੰਪਲੈਕਸ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਉੱਥੇ ਇਸ ਮਾਮਲੇ ਨਾਲ ਜੁੜੇ ਪੁਲਿਸ, ਬਿਊਰੋ ਤੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਪੰਜਾਬ ਨੈਸ਼ਨਲ ਬੈਂਕ ਦਾ ਵੇਰਵਾ ਵੀ ਹਾਸਲ ਕੀਤਾ। ਜਾਣਕਾਰੀ ਅਨੁਸਾਰ ਅਪ੍ਰਰੈਲ 2018 'ਚ ਸਾਹਮਣੇ ਆਏ ਕਰੋੜਾਂ ਰੁਪਏ ਦੇ ਠੱਗੀ ਦੇ ਇਸ ਮਾਮਲੇ 'ਚ ਜੰਡਿਆਲਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਜਿਸ ਨੂੰ ਬਾਅਦ ਵਿਚ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ। ਇਸ ਵਿਚ ਚੌਲ ਮਿੱਲ ਦੇ ਮਾਲਕ ਗੁਲਸ਼ਨ ਜੈਨ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਕਰੀਬ 200 ਕਰੋੜ ਰੁਪਏ ਤੇ ਪੰਜਾਬ ਸਰਕਾਰ ਨੂੰ ਕਰੀਬ 40 ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਬਿਊਰੋ ਨੇ ਇਸ ਵਿਚ ਤੱਤਕਾਲੀਨ ਦੋ ਸਹਾਇਕ ਖ਼ੁਰਾਕ ਤੇ ਸਪਲਾਈ ਅਧਿਕਾਰੀਆਂ, ਮਿੱਲ 'ਤੇ ਤਾਇਨਾਤ ਇੰਸਪੈਕਟਰ, ਡੀਐੱਫਐੱਸਸੀ ਦਫ਼ਤਰ 'ਚ ਤਾਇਨਾਤ ਟੈਕਨੀਕਲ ਸਹਾਇਕ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਨੂੰ ਵੀ ਗਿ੍ਫ਼ਤਾਰ ਕੀਤਾ ਸੀ। ਸ਼ੈਲਰ ਮਾਲਕ ਗੁਲਸ਼ਨ ਜੈਨ, ਉਸ ਦੀ ਪਤਨੀ, ਬੇਟਿਆਂ ਤੇ ਨੂੰਹ 'ਤੇ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਉਹ ਦੇਸ਼ ਛੱਡ ਕੇ ਫ਼ਰਾਰ ਹੋ ਚੁੱਕੇ ਹਨ।