ਵਡੋਦਰਾ : ਗੁਜਰਾਤ ਦੇ ਪੰਚਮਹਿਲ ਸਥਿਤ ਜੰਬੂਘੋੜਾ ਥਾਣੇ 'ਚ ਇਕ ਸ਼ਖ਼ਸ ਅਜਿਹੀ ਸ਼ਿਕਾਇਤ ਲੈ ਕੇ ਪੁੱਜਾ ਜਿਸ ਨੂੰ ਸੁਣ ਕੇ ਪੁਲਿਸ ਮੁਲਾਜ਼ਮ ਵੀ ਦੰਗ ਰਹਿ ਗਏ। ਸ਼ਿਕਾਇਤ ਕਰਨ ਵਾਲਾ ਸ਼ਖ਼ਸ ਡਰ ਨਾਲ ਥਰ-ਥਰ ਕੰਬ ਰਿਹਾ ਸੀ। ਪੁਲਿਸ ਨੇ ਸ਼ਖ਼ਸ ਦੀ ਸ਼ਿਕਾਇਤ 'ਤੇ ਦੋ ਭੂਤਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। 35 ਸਾਲਾ ਸ਼ਖ਼ਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਾਹਮਣਾ ਭੂਤਾਂ ਦੇ ਇਕ 'ਗਿਰੋਹ' ਨਾਲ ਹੋਇਆ ਜਿਸ ਵਿਚ ਦੋ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੀੜਤ ਨੇ ਪੁਲਿਸ ਨੂੰ ਜਾਨ ਬਚਾਉਣ ਦੀ ਅਪੀਲ ਕੀਤੀ ਹੈ।

ਪੁਲਿਸ ਨੂੰ ਦਰਜ ਕਰਨੀ ਪਈ ਸ਼ਿਕਾਇਤ

ਅਜੀਬੋ-ਗ਼ਰੀਬ ਅਪੀਲ ਦੇ ਬਾਵਜੂਦ, ਪੁਲਿਸ ਨੇ ਉਸ ਵਿਅਕਤੀ ਨੂੰ ਹੋਰ ਜ਼ਿਆਦਾ ਸੰਕਟ ਤੋਂ ਬਚਾਉਣ ਲਈ ਲੋੜੀਂਦੀ ਮਦਦ ਕੀਤੀ। ਪੀੜਤ ਸ਼ਖ਼ਸ ਮਾਨਸਿਕ ਰੂਪ 'ਚ ਪਰੇਸ਼ਾਨ ਲੱਗ ਰਿਹਾ ਸੀ ਤੇ ਪੁਲਿਸ ਨੇ ਉਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਪੁਲਿਸ ਸਬ-ਇੰਸਪੈਕਟਰ ਦੇ ਨਾਂ 'ਤੇ ਲਿਖੀ ਆਪਣੀ ਸ਼ਿਕਾਇਤ 'ਚ ਸ਼ਖਸ ਨੇ ਦੱਸਿਆ ਕਿ ਕਿਵੇਂ ਭੂਤਾਂ ਦਾ ਇਕ ਗਿਰੋਹ ਉਸ ਕੋਲ ਆਇਆ ਸੀ, ਜਦੋਂ ਉਹ ਆਪਣੇ ਖੇਤ 'ਚ ਕੰਮ ਕਰ ਰਿਹਾ ਸੀ।

ਪਰਿਵਾਰ ਨੇ ਕੀਤਾ ਅਸਲੀ ਖੁਲਾਸਾ

ਪੀਐੱਸਆਈ ਮਯੰਕਸਿੰਘ ਠਾਕੋਰ, ਜੋ ਪਾਵਾਗੜ੍ਹ 'ਚ ਡਿਊਟੀ 'ਤੇ ਸੀ, ਟੀਓਆਈ ਨੂੰ ਦੱਸਿਆ, 'ਉਹ ਬਹੁਤ ਕਾਹਲਾ ਸੀ। ਇਹ ਸਪੱਸ਼ਟ ਸੀ ਕਿ ਉਹ ਅਜੀਬ ਵਿਹਾਰ ਕਰ ਰਿਹਾ ਸੀ। ਅਸੀਂ ਉਸ ਦੀ ਬੇਨਤੀ ਲਈ ਤੇ ਉਸ ਨੂੰ ਸ਼ਾਂਤ ਕਰਨ 'ਚ ਮਦਦ ਕੀਤੀ।' ਪੁਲਿਸ ਨੇ ਪੀੜਤ ਪਰਿਵਾਰ ਨਾਲ ਵੀ ਸੰਪਰਕ ਕੀਤਾ ਜਿਸ ਨੇ ਖੁਲਾਸਾ ਕੀਤਾ ਕਿ ਉਹ ਵਿਅਕਤੀ ਮਾਨਸਿਕ ਟ੍ਰੌਮਾ 'ਚੋਂ ਗੁਜ਼ਰ ਰਿਹਾ ਹੈ ਤੇ ਉਸ ਨੇ ਪਿਛਲੇ 10 ਦਿਨਾਂ ਤੋਂ ਆਪਣੀ ਦਵਾਈ ਨਹੀਂ ਲਈ ਸੀ।

ਇਸ ਲਈ ਆਇਆ ਪੁਲਿਸ ਸਟੇਸ਼ਨ

ਸੋਮਵਾਰ ਨੂੰ ਜਦੋਂ ਪੁਲਿਸ ਨੇ ਉਸ ਨਾਲ ਦੁਬਾਰਾ ਗੱਲਬਾਤ ਕੀਤੀ ਤਾਂ ਉਸ ਨੇ ਪੀਐੱਸਆਈ ਨੂੰ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਭੱਜ ਗਿਆ ਕਿਉਂਕਿ ਉਸ ਨੂੰ ਲੱਗਾ ਕਿ ਭੂਤ ਉਸ ਨੂੰ ਉੱਥੇ ਪਰੇਸ਼ਾਨ ਕਰਨ ਦੀ ਹਿੰਮਤ ਨਹੀਂ ਕਰਨਗੇ। ਪੁਲਿਸ ਨੇ ਉਸ ਦੇ ਪਰਿਵਾਰ ਨੂੰ ਇਕ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਨਿਯਮਤ ਰੂਪ 'ਚ ਆਪਣੀ ਦਵਾਈ ਲੈਂਦੇ ਰਹੇ ਤਾਂ ਜੋ ਅਜਿਹੀ ਹਰਕਤ ਦੁਬਾਰਾ ਨਾ ਹੋਵੇ।

Posted By: Seema Anand