ਨਵੀਂ ਦਿੱਲੀ, ਏਜੰਸੀਆਂ : ਕੋਰੋਨਾ ਦੀ ਰੋਕਥਾਮ ਲਈ ਦੇਸ਼ ’ਚ ਸ਼ਨੀਵਾਰ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਟੀਕਾਕਰਨ ਅਭਿਆਨ ਦੇ ਪਹਿਲੇ ਦਿਨ ਕਰੀਬ ਤਿੰਨ ਲੱਖ ਸਿਹਤ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ। ਸਿਹਤ ਵਰਕਰਾਂ ਨੂੰ ਇਹ ਟੀਕਾ ਮੁਫਤ ਲੱਗੇਗਾ। ਇਸ ਦਾ ਖ਼ਰਚ ਕੇਂਦਰ ਸਰਕਾਰ ਚੁੱਕੇਗੀ। ਉੱਥੇ ਹੀ ਦੂਜੇ ਪਾਸੇ ਟੀਕਾਕਰਨ ਅਭਿਆਨ ਦੀਆਂ ਤਿਆਰੀਆਂ ਬੁੱਧਵਾਰ ਨੂੰ ਵੀ ਜ਼ੋਰ-ਸ਼ੋਰ ਨਾਲ ਚੱਲਦੀਆਂ ਰਹੀਆਂ। ਜੰਮੂ-ਕਸ਼ਮੀਰ ਤੋਂ ਲੈ ਕੇ ਕੇਰਲ ਤੇ ਅਸਾਮ ਤੋਂ ਲੈ ਕੇ ਗੋਆ ਤਕ ਦੇਸ਼ ਦੇ ਕੋਨੇ-ਕੋਨੇ ’ਚ ਵੈਕਸੀਨ ਪਹੁੰਚਾਉਣ ਦਾ ਕੰਮ ਜਾਰੀ ਰਿਹਾ।


ਦੇਸ਼ ਦੇ 11 ਵੱਡੇ ਸ਼ਹਿਰਾਂ ’ਚ ਪਹੁੰਚੀ ਵੈਕਸੀਨ


ਪਹਿਲਾਂ ਸਵਦੇਸ਼ੀ ਟੀਕਾ ਕੋਵੈਕਸੀਨ ਦੀ ਸਪਲਾਈ ਬੁੱਧਵਾਰ ਨੂੰ ਹੈਦਰਾਬਾਦ ਤੋਂ ਇਲਾਵਾ ਦੇਸ਼ ਦੇ 11 ਵੱਡੇ ਸ਼ਹਿਰਾਂ ਨੂੰ ਪਹੁੰਚਾ ਦਿੱਤੀ ਗਈ। ਪੁਣੇ ਦੇ Serum Institute ਦੀ ਵੈਕਸੀਨ ਕੋਵਿਸ਼ੀਲਡ (Vaccine Covshield) ਦੀ ਸਪਲਾਈ ਮੰਗਲਵਾਰ ਨੂੰ ਦੇਸ਼ ਦੇ 13 ਵੱਡੇ ਸ਼ਹਿਰਾਂ ’ਚ ਪਹੁੰਚਾਣ ਤੋਂ ਬਾਅਦ ਬੁੱਧਵਾਰ ਨੂੰ ਹੋਰ ਸ਼ਹਿਰ ਨੂੰ ਪਹੁੰਚਾਈ ਗਈ। ਇਸ ਤੋਂ ਬਾਅਦ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਤੇ ਜ਼ਿਲਿ੍ਹਆਂ ਦੇ ਮੁੱਖ ਦਫ਼ਤਰਾਂ ਤਕ ਵੈਕਸੀਨ ਨੂੰ ਸੁਰੱਖਿਅਤ ਪਹੁੰਚਾਉਣ ਦਾ ਕੰਮ ਸ਼ੁਰੂ ਹੋ ਗਿਆ।

Posted By: Rajnish Kaur