Kamal Rani Dies of Coronavirus : ਨਈ ਦੁਨੀਆ, ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। Kamal Rani ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਤੇ ਉਨ੍ਹਾਂ ਦਾ ਲਖਨਊ ਦੇ ਸੰਜੈ ਗਾਂਧੀ PGI ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।

ਉੱਤਰ ਪ੍ਰਦੇਸ਼ ਦੀ Technial Education ਮੰਤਰੀ ਕਮਲ ਰਾਣੀ ਨੂੰ 18 ਜੁਲਾਈ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਲਖਨਊ ਦੇ PGI ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਕਮਲ ਰਾਣੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਐੱਸਜੀਪੀਜੀਆਈ ਦੇ ਸੀਐੱਮਐੱਸ ਡਾ. ਅਮਿਤ ਅਗਰਵਾਲ ਨੇ ਉਨ੍ਹਾਂ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣਾ ਅੱਜ ਦਾ ਅਯੁੱਧਿਆ ਦੌਰਾ ਮੁਲਤਵੀ ਕਰ ਦਿੱਤਾ ਹੈ।

ਸੀਐੱਮਐੱਸ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਮੰਤਰੀ ਕਮਲ ਰਾਣੀ ਨੂੰ ਪਹਿਲਾਂ ਤੋਂ ਹੀ ਡਾਇਬਟੀਜ਼, ਹਾਈਪਰਟੈਂਸ਼ਨ ਤੇ ਥਾਇਰਾਈਡ ਨਾਲ ਜੁੜੀ ਸਮੱਸਿਆ ਸੀ। ਉਨ੍ਹਾਂ ਦਾ ਆਕਸੀਜਨ ਲੈਵਲ ਕਾਫੀ ਘੱਟ ਹੋ ਗਿਆ ਸੀ। ਹਾਲਾਂਕਿ ਸ਼ੁਰੂਆਤ ਦੇ 10 ਦਿਨਾਂ 'ਚ ਉਨ੍ਹਾਂ ਦੀ ਤਬੀਅਤ ਸਥਿਰ ਰਹੀ, ਪਰ ਪਿਛਲੇ 3 ਦਿਨਾਂ ਤੋਂ ਅਚਾਨਕ ਸਥਿਤੀ ਖਰਾਬ ਹੋਣ ਲੱਗੀ। ਸ਼ਨਿਚਰਵਾਰ ਸ਼ਾਮ ਕਰੀਬ 6 ਵਜੇ ਹਾਲਤ ਜ਼ਿਆਦਾ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਵੈਂਟੀਲੇਟਰ 'ਤੇ ਰੱਖਿਆ ਗਿਆ, ਜਿੱਥੇ ਐਤਵਾਰ ਸਵੇਰੇ 9 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਕਮਲ ਰਾਣੀ ਵਰੁਣ ਕਾਨਪੁਰ ਜ਼ਿਲ੍ਹੇ ਦੇ ਘਾਟਮਪੁਰ ਲੋਕ ਸਭਾ ਹਲਕੇ ਤੋਂ 1996 ਤੇ 1998 'ਚ ਲੋਕ ਸਭਾ ਮੈਂਬਰ ਰਹੀ। 62 ਸਾਲਾ ਕਮਲ ਰਾਣੀ ਵਰੁਣ ਨੇ ਸਿਆਸੀ ਪਾਰੀ ਕੌਂਸਲਰ ਦੇ ਰੂਪ 'ਚ ਸ਼ੁਰੂ ਕੀਤੀ ਸੀ। ਉਹ 1989 ਤੋਂ 1995 ਤਕ ਕੌਂਸਲਰ ਸਨ। ਕਮਲ ਰਾਣੀ ਵਰੁਣ ਦਾ ਵਿਆਹ 25 ਮਈ 1975 ਨੂੰ ਕਿਸ਼ਨ ਲਾਲ ਵਰੁਣ ਨਾਲ ਹੋਇਆ ਸੀ।

ਉਨ੍ਹਾਂ ਦੀ ਮ੍ਰਿਤਕ ਦੇਹ ਲਖਨਊ ਤੋਂ ਸਿੱਧੀ ਕਾਨਪੁਰ ਲਿਜਾਈ ਜਾਵੇਗੀ। ਉੱਥੇ ਕੋਵਿਡ ਪ੍ਰੋਟੋਕਾਲ ਤਹਿਤ ਅੰਤਿਮ ਸੰਸਕਾਰ ਕੀਤਾ ਜਾਵੇਗਾ।

Posted By: Seema Anand