ਜੇਐੱਨਐੱਨ, ਨਵੀਂ ਦਿੱਲੀ: ਜੇਕਰ ਤੁਸੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਜਾਂ ਖਰੀਦ ਚੁੱਕੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਗੱਡੀ 'ਚ ਫਾਸਟੈਗ ਐਕਟੀਵੇਟ ਕਰ ਲਓ। ਪਰ ਜੇਕਰ ਤੁਸੀਂ ਆਪਣੀ ਕਾਰ ਵੇਚ ਦਿੱਤੀ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਾਰ ਬਦਲਣ ਜਾਂ ਵੇਚਣ ਤੋਂ ਬਾਅਦ ਪੁਰਾਣੀ ਕਾਰ 'ਤੇ ਲੱਗੇ ਫਾਸਟੈਗ ਨੂੰ ਡੀਐਕਟੀਵੇਟ ਕਰਨ ਦਾ ਤਰੀਕਾ, ਕਿਉਂਕਿ ਸਰਕਾਰ ਇਸ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਤੋਂ ਬਾਅਦ ਇਸ ਨੂੰ ਨਾਂ ਵਰਤਣ ਵਾਲਿਆਂ 'ਤੇ ਦੁੱਗਣਾ ਜ਼ੁਰਮਾਨਾ ਲਗਾ ਰਹੀ ਹੈ। ਹਾਲਾਂਕਿ ਕਈ ਪੇਟੀਐੱਮ ਤੇ ਹੋਰ ਬੈਂਕਾਂ 'ਚ ਫਾਸਟੈਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਜਿਸ ਨਾਲ ਤੁਸੀਂ ਆਸਾਨੀ ਨਾਲ ਇਸ ਨੂੰ ਐਕਟੀਵੇਟ ਜਾਂ ਡੀਐਕਟੀਵੇਟ ਕਰ ਸਕਦੇ ਹੋ।

ਕੀ ਹੁੰਦੀ ਹੈ ਸਮੱਸਿਆ

FASTag ਐਕਟੀਵੇਟ ਕਰਦੇ ਸਮੇਂ ਅਸੀਂ ਆਪਣਾ ਵਾਲੇਟ ਜਾਂ ਬੈਂਕ ਅਕਾਊਂਟ ਉਸ ਨਾਲ ਲਿੰਕ ਕਰਦੇ ਹਾਂ। ਇਸ ਨਾਲ ਟੋਲ ਟੈਕਸ 'ਤੇ ਲੱਗਣ ਵਾਲੀ ਫ਼ੀਸ ਆਪਣੇ ਆਪ ਹੀ ਕੱਟ ਜਾਂਦੀ ਹੈ। ਅਜਿਹੇ 'ਚ ਜਦੋਂ ਅਸੀਂ ਕਾਰ ਵੇਚਦੇ ਹਾਂ ਤਾਂ ਪੁਰਾਣਾ ਫਾਸਟੈਗ ਨਾਲ ਹੀ ਲੱਗਾ ਰਹਿਣ ਦਿੰਦੇ ਹਾਂ। ਇਸ ਲਈ ਜੇਕਰ ਕੋਈ ਹੋਰ ਵੀ ਇਸ ਫਾਸਟੈਗ ਦੀ ਵਰਤੋਂ ਕਰੇਗਾ ਤਾਂ ਇਸ ਦੀ ਫੀਸ ਤੁਹਾਡੇ ਹੀ ਖਾਤੇ 'ਚੋਂ ਕੱਟੀ ਜਾਵੇਗੀ। ਇਸ ਲਈ ਕਾਰ ਵੇਚਣ ਤੋਂ ਬਾਅਦ ਫਾਸਟੈਗ ਨੂੰ ਡੀਐਕਟੀਵੇਟ ਕਰਨਾ ਜ਼ਰੂਰੀ ਹੈ।

ਕਿਵੇਂ ਕਰੀਏ ਡੀਐਕਟੀਵੇਟ?

ਕਾਰ ਵੇਚਣ ਵੇਲੇ ਸਭ ਤੋਂ ਚੰਗਾ ਤਰੀਕਾ ਹੈ ਕਿ ਫਾਸਟੈਗ ਨੂੰ ਹਟਾ ਲਓ। ਜਾਂ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਇਸ ਨੂੰ ਡੀਐਕਟੀਵੇਟ ਨਹੀਂ ਕਰ ਪਾ ਰਹੇ ਤਾਂ ਤੁਸੀਂ ਟੋਲ ਫ੍ਰੀ ਨੰ. 1800-120-4210 'ਤੇ ਕਾਲ ਕਰੋ। ਜਾਂ ਤੁਸੀਂ ਉੱਥੇ ਵੀ ਕਾਲ ਕਰ ਸਕਦੇ ਹੋ ਜਿੱਥੋਂ ਤੁਸੀਂ ਇਸਨੂੰ ਐਕਟਿਵ ਕਰਵਾਇਆ ਸੀ। ਇਸ ਤੋਂ ਬਾਅਦ ਤੁਹਾਨੂੰ ਇਸ ਦਾ ਲਿੰਕ ਦਿੱਤਾ ਜਾਵੇਗਾ , ਜਿਸ 'ਚ ਕਾਰ ਦਾ ਰਜਿਸਟਰੇਸ਼ਨ ਨੰ., ਫਾਸਟੈਗ ਦਾ ਸੀਰੀਅਲ ਨੰ. ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਸ ਨੂੰ ਡੀਐਕਟੀਵੇਟ ਕਰਵਾ ਸਕਦੇ ਹੋ।

Posted By: Sarabjeet Kaur