ਆਈਏਐੱਨਐੱਸ, ਨਵੀਂ ਦਿੱਲੀ : ਤਿਉਹਾਰਾਂ ਦਾ ਮੌਸਮ ਲੋਕਾਂ ਨੂੰ ਇਕੱਠੇ ਕਰਦਾ ਹੈ, ਜੋ ਸਾਰੇ ਸਮੁਦਾਇ ਨੂੰ ਸੰਸਕ੍ਰਿਤਿਕ ਤੇ ਭਾਸ਼ਾਈ ਏਕਤਾ ਪ੍ਰਦਾਨ ਕਰਦਾ ਹੈ। ਹਾਲਾਂਕਿ, ਇਸ ਸਾਲ ਚੀਜ਼ਾਂ ਥੋੜ੍ਹੀਆਂ ਅਲੱਗ ਹਨ। ਨਰਾਤੇ ਚੱਲ ਰਹੇ ਹਨ ਅਤੇ ਦੁਸਹਿਰਾ ਬਿਲਕੁੱਲ ਨੇੜੇ ਹੈ ਤਾਂ ਦੀਵਾਲੀ ਅਤੇ ਕ੍ਰਿਸਮਸ ਜਿਹੇ ਤਿਉਹਾਰ ਆਉਣ ਵਾਲੇ ਹਨ। ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਜਨਤਕ ਸਮਾਗਮਾਂ ਤੋਂ ਬਚਣ, ਸਰੀਰਕ ਦੂਰੀ ਬਣਾਏ ਰੱਖਣ ਅਤੇ ਤਿਉਹਾਰ ਮਨਾਉਣ ਨੂੰ ਲੈ ਕੇ ਆਪਣੇ ਘਰਾਂ ਤਕ ਸੀਮਿਤ ਰੱਖਣ ਦੀ ਸਲਾਹ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਇਕ ਸਲਾਹ 'ਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤਿਉਹਾਰਾਂ ਦੇ ਮੌਸਮ ਅਤੇ ਸਰਦੀਆਂ ਦੇ ਮਹੀਨਿਆਂ 'ਚ ਕੋਰੋਨਾ ਨੂੰ ਲੈ ਕੇ ਵੱਧ ਚੌਕਸ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਇਸ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਸਕਦਾ ਹੈ।

ਸਮਾਜਿਕ ਸਲੀਕਾ ਬਣਾਏ ਰੱਖਣ ਦੀ ਇਸ ਅਪੀਲ ਨੂੰ ਦੇਸ਼ ਵਿਆਪੀ maintain ਜਨ ਅੰਦੋਲਨ ਅਭਿਆਨ ਦੇ ਸ਼ੁੱਭ-ਆਰੰਭ ਦੇ ਨਾਲ ਅੱਗੇ ਵਧਾਇਆ ਗਿਆ ਹੈ, ਜੋ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਲੋਕਾਂ ਨੂੰ ਕੋਵਿਡ-19 ਕਾਰਨ ਸਹੀ ਵਿਵਹਾਰਾਂ ਨੂੰ ਅਪਣਾਉਣ ਤੇ ਅਭਿਆਸ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ।

ਸਿਹਤ ਮੰਤਰਾਲੇ ਨੇ ਇਕ ਟਵੀਟ 'ਚ ਲਿਖਿਆ ਹੈ ਕਿ ਤਿਉਹਾਰਾਂ ਦੀਆਂ ਖੁਸ਼ੀਆਂ 'ਚ ਸੁਰੱਖਿਆ ਪ੍ਰਤੀ ਲਾਪਰਵਾਹੀ ਨਾ ਵਰਤੋ। ਮਾਸਕ ਪਾਓ, ਹੱਥ ਧੋਵੋ ਤੇ ਦੂਸਰਿਆਂ ਤੋਂ ਉੱਚਿਤ ਦੂਰੀ ਬਣਾ ਕੇ ਰੱਖੋ। 2 ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ।

ਇਹ ਇਕ ਮਹੱਤਵਪੂਰਨ ਸਮਾਂ ਹੈ, ਸਾਡੇ ਹੈਲਥਕੇਅਰ ਮਸ਼ੀਨਰੀ, ਡਾਕਟਰ, ਨਰਸ ਅਤੇ ਨਾਗਰਿਕ ਅਧਿਕਾਰੀ 24 ਘੰਟੇ ਕੰਮ ਕਰ ਰਹੇ ਹਨ ਤਾਂਕਿ ਇਹ ਨਿਸ਼ਚਿਤ ਹੋ ਸਕੇ ਕਿ ਅਸੀਂ ਕੋਵਿਡ-19 ਖ਼ਿਲਾਫ਼ ਆਪਣੀ ਲੜਾਈ 'ਚ ਜਿੱਤ ਹੋਵੇ। ਸਰੀਰਕ ਦੂਰੀ ਦਾ ਪਾਲਣ ਕਰਕੇ ਅਸੀਂ ਆਪਣੇ ਹਿੱਸੇ ਦਾ ਕੰਮ ਕਰ ਸਕਦੇ ਹਾਂ ਕਿਉਂਕਿ ਅਸੀਂ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਇਨ੍ਹਾਂ ਤਿਉਹਾਰਾਂ ਨੂੰ ਮਨਾਉਣਾ ਚਾਹੁੰਦੇ ਹਾਂ।

ਇਸਤੋਂ ਪਹਿਲਾਂ ਆਪਣੇ 'ਸੰਡੇ ਸੰਵਾਦ' ਦੇ ਇਕ ਅੰਕ 'ਚ ਵੀ ਸਿਹਤ ਮੰਤਰੀ ਨੇ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ। ਸਿਹਤ ਮੰਤਰੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਮੌਸਮ 'ਚ ਕੋਰੋਨਾ ਤੋਂ ਬਚਾਅ ਦੇ ਤਰੀਕੇ ਸਮਝਾਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਮੌਸਮ 'ਚ ਸਾਵਧਾਨੀ ਵਰਤਣ, ਨਹੀਂ ਤਾਂ ਕੋਰੋਨਾ ਫਿਰ ਤੋਂ ਵੱਧ ਜਾਵੇਗਾ।

Posted By: Ramanjit Kaur