ਨਈ ਦੁਨੀਆ, ਨਵੀਂ ਦਿੱਲੀ : ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਦੇ ਸੰਕਟ ਵਿਚੋਂ ਲੰਘ ਰਹੀ ਹੈ। ਵਰਲਡ ਪਾਵਰ ਕਹਾਉਣ ਵਾਲਾ ਅਮਰੀਕਾ ਵੀ ਕੋਰੋਨਾ ਵਾਇਰਸ ਕਾਰਨ ਹਿੱਲ ਗਿਆ ਹੈ। ਬਾਵਜੂਦ ਇਸ ਦੇ ਅਮਰੀਕਾ ਦੇ ਤੇਵਰ ਘੱਟ ਹੁੰਦੇ ਨਜ਼ਰ ਨਹੀਂ ਆ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਭਰੇ ਅੰਦਾਜ਼ ਵਿਚ ਕਿਹਾ ਕਿ ਜੇ ਭਾਰਤ ਕੋਰੋਨਾ ਵਾਇਰਸ ਨਾਲ ਲੜਨ ਲਈ ਮਹੱਤਵਪੂਰਨ ਦਵਾਈ ਦਾ ਨਿਰਯਾਤ ਨਹੀਂ ਕਰਦਾ ਤਾਂ ਉਸ ਨੂੰ ਅਮਰੀਕਾ ਦਾ ਬਦਲਾ ਝੱਲਣਾ ਪਵੇਗਾ। ਟਰੰਪ ਦੇ ਇਸ ਬਿਆਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲਾ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਆਧਾਰ 'ਤੇ ਭਾਰਤ ਆਪਣੇ ਸਹਿਯੋਗੀ ਦੇਸ਼ਾਂ ਨੂੰ ਜੋ ਸਾਡੇ 'ਤੇ ਨਿਰਭਰ ਹਨ, ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿਚ ਦਵਾਈਆਂ ਦੀ ਸਪਲਾਈ ਕਰੇਗਾ। ਇਸ ਵਿਚ ਪੈਰਾਸਿਟਾਮੋਲ ਦੇ ਨਾਲ ਨਾ ਹਾਈਡ੍ਰੋਆਕਸੀਕਲੋਰੋਕਵੀਨ ਵੀ ਸ਼ਾਮਲ ਹੈ।

In view of the humanitarian aspects of #COVID19 pandemic, it has been decided that India would licence paracetamol & Hydroxychloroquine in appropriate quantities to all our neighbouring countries who are dependent on our capabilities: Ministry of External Affairs (MEA) pic.twitter.com/W7Vox2sd2E

— ANI (@ANI) April 7, 2020


ਇਸ ਦੇ ਨਾਲ ਹੀ ਵਿਦੇਸ਼ ਮੰਤਰਾਲਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜ਼ਰੂਰੀ ਦਵਾਈਆਂ ਦੀ ਸਪਲਾਈ ਉਨ੍ਹਾਂ ਦੇਸ਼ਾਂ ਨੂੰ ਵੀ ਕਰਨਗੇ ਜੋ ਕੋਰੋਨਾ ਸੰਕ੍ਰਮਣ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਅਸੀਂ ਇਸ ਮਾਮਲੇ ਦੇ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਨੂੰ ਵੀ ਕਮਜ਼ੋਰ ਕਰਾਂਗੇ।

ਇਸ ਤੋਂ ਪਹਿਲਾਂ ਟਰੰਪ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਇਸ ਘਾਤਕ ਵਾਇਰਸ ਨਾਲ ਯੂਐੱਸ ਵਿਚ 3 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ, ਉਥੇ ਹਜ਼ਾਰਾਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਦਾ ਵੈਕਸੀਨ ਬਣਾਉਣ ਲਈ ਦੁਨੀਆ ਭਰ ਦੇ ਦੇਸ਼ ਲੱਗੇ ਹੋਏ ਹਨ ਪਰ ਹੁਣ ਤਕ ਇਸ ਵਿਚ ਸਫਲਤਾ ਨਹੀਂ ਮਿਲ ਸਕੀ।

ਟਰੰਪ ਨੇ ਕਹੀ ਇਹ ਗੱਲ

ਅਮਰੀਕਾ ਅਤੇ ਭਾਰਤ ਵਿਚ ਚੰਗੇ ਸਬੰਧ ਹਨ। ਕੋਰੋਨਾ ਸੰਕਟ ਦੌਰਾਨ ਟਰੰਪ ਅਤੇ ਮੋਦੀ ਵਿਚਕਾਰ ਚਰਚਾ ਵੀ ਹੋ ਚੁੱਕੀ ਸੀ। ਇਸ ਤੋਂ ਬਾਅਦ ਟਰੰਪ ਦਾ ਇਹ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ 'ਮੇਰੀ ਪੀਐੱਮ ਮੋਦੀ ਨਾਲ ਐਤਵਾਰ ਸਵੇਰੇ ਗੱਲ ਹੋਈ ਅਤੇ ਮੈਂ ਕਿਹਾ ਕਿ ਅਸੀਂ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ ਜੇ ਉਹ ਸਾਨੂੰ ਦਵਾਈ ਦੀ ਸਪਲਾਈ ਲਗਾਤਾਰ ਜਾਰੀ ਰੱਖਦੇ ਹਨ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ ਪਰ ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ। '

Posted By: Tejinder Thind