Menu
 • Punjabi Jagran

Trump India Visit : ਸੀਏਏ ਤੇ ਦਿੱਲੀ ਹਿੰਸਾ 'ਤੇ ਬੋਲੇ ਟਰੰਪ, ਇਹ ਭਾਰਤ ਦਾ ਅੰਦਰੂਨੀ ਮਾਮਲਾ

Tue, 25 Feb 2020 07:48 PM (IST) |

ਹਾਈਲਾਈਟ

 1. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਸਰਾ ਦਿਨ
 2. ਅਮਰੀਕੀ ਦੂਤਘਰ 'ਚ ਸੀਈਓ ਨਾਲ ਡੋਨਾਲਡ ਟਰੰਪ ਦੀ ਮੁਲਾਕਾਤ
 3. ਮੈਂ ਦੁਬਾਰਾ ਲੋਕਤੰਤਰ 'ਚ ਜਿੱਤ ਹਾਸਿਲ ਕਰਾਂਗਾ

ਭਾਰਤ ਦੌਰੇ ਦੇ ਦੂਸਰੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਹਾਊਸ 'ਚ ਚਰਚਾ ਤੋਂ ਬਾਅਦ ਸਾਂਝੇ ਬਿਆਨ 'ਚ ਟਰੰਪ ਨੇ ਕਿਹਾ ਕਿ ਅਮਰੀਕਾ-ਭਾਰਤ ਦੀ ਸਾਂਝੇਦਾਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਈ ਹੈ। ਕੱਟੜਪੰਥੀ ਇਸਲਾਮਿਕ ਅੱਤਵਾਦ ਨਾਲ ਨਜਿੱਠਣ 'ਚ ਸਹਿਯੋਗ ਕਰਨ 'ਤੇ ਸਹਿਮਤੀ ਬਣੀ ਹੈ। ਵੱਡੇ ਵਪਾਰਕ ਸੌਦੇ ਵੱਲ ਸਾਡਾ ਧਿਆਨ ਰਿਹਾ। 3 ਬਿਲੀਅਨ ਅਮਰੀਕੀ ਡਾਲਰ ਦੇ ਰੱਖਿਆ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਕਿਹਾ ਅਮਰੀਕਾ-ਭਾਰਤ ਦੇ ਸਬੰਧ ਨਵੇਂ ਮੁਕਾਮ 'ਤੇ ਪਹੁੰਚੇ ਹਨ। ਅੱਜ ਅਸੀਂ ਅਮਰੀਕਾ-ਭਾਰਤ ਸਾਂਝੇਦਾਰੀ ਦੇ ਹਰ ਮਹੱਤਵਪੂਰਨ ਪਹਿਲੂ 'ਤੇ ਚਰਚਾ ਕੀਤੀ। ਭਾਰਤ ਤੇ ਅਮਰੀਕਾ ਵਿਚਕਾਰ ਰੱਖਿਆ ਸਬੰਧਾਂ 'ਚ ਮਜ਼ਬੂਤੀ ਸਾਡੀ ਸਾਂਝੇਦਾਰੀ ਦਾ ਇਕ ਮਹੱਤਵਪੂਰਨ ਪਹਿਲੂ ਹੈ। ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੇ ਸਬੰਧ ਨਵੇਂ ਮੁਕਾਮ 'ਤੇ ਪਹੁੰਚੇ ਹਨ। ਸਬੰਧਾਂ ਨੂੰ ਬਿਹਤਰ ਬਣਾਉਣ 'ਚ ਟਰੰਪ ਨੇ ਵੱਡਾ ਯੋਗਦਾਨ ਦਿੱਤਾ ਹੈ। ਅੱਜ ਅਸੀਂ ਅਮਰੀਕਾ-ਭਾਰਤ ਸਾਂਝੇਦਾਰੀ ਦੇ ਹਰ ਮਹੱਤਵਪੂਰਨ ਪਹਿਲੂ 'ਤੇ ਚਰਚਾ ਕੀਤੀ। ਭਾਰਤ-ਅਮਰੀਕਾ ਵਿਚਕਾਰ ਰੱਖਿਆ ਸਬੰਧਾਂ 'ਚ ਮਜ਼ਬੂਤੀ ਸਾਡੀ ਸਾਂਝੇਦਾਰੀ ਦਾ ਇਕ ਮਹੱਤਵਪੂਰਨ ਪਹਿਲੂ ਹੈ। ਅਸੀਂ (ਭਾਰਤ ਤੇ ਅਮਰੀਕਾ) ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਦਮ ਵਧਾਉਣ ਦਾ ਸੰਕਲਪ ਲਿਆ।

25 Feb,2020
 • 09:15 AM

   ਅਗਲੇ 50 ਤੋਂ 100 ਸਾਲਾ 'ਚ ਮੁੱਖ ਖਿਡਾਰੀ ਬਣਨ ਜਾ ਰਿਹਾ ਹੈ ਭਾਰਤ
  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਗਲੇ 50 ਤੋਂ 100 ਸਾਲਾ 'ਚ ਮੁੱਖ ਖਿਡਾਰੀ ਬਣਨ ਜਾ ਰਿਹਾ ਹੈ। ਆਰਥਿਕ ਨਜ਼ਰੀਏ ਨਾਲ ਵੀ ਭਾਰਤ ਸਮਰੱਥ ਹੋਣ ਜਾ ਰਿਹਾ ਹੈ।

 • 09:13 AM

 • 09:13 AM

 • 06:20 PM

  ਸੀਏਏ ਭਾਰਤ ਦੀ ਅੰਦਰੂਨੀ ਮਾਮਲਾ : ਟਰੰਪ
  ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਸੀਏਏ ਭਾਰਤ ਦਾ ਅੰਦਰੂਨੀ ਮਾਮਲਾ ਹੈ। ਸੀਏਏ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਪੀਐੱਮ ਮੋਦੀ ਇਸਲਾਮ ਤੇ ਈਸਾਈ ਧਰਮ ਲਈ ਵੀ ਕੰਮ ਕਰ ਰਹੇ ਹਨ। ਭਾਰਤ ਨੇ ਧਾਰਾ 370 ਨੂੰ ਸੋਚ ਸਮਝ ਕੇ ਹਟਾਇਆ। ਭਾਰਤ ਆਉਣ ਵਾਲੇ ਸਮੇਂ 'ਚ ਬਹੁਤ ਸਮਰੱਥ ਹੋਣ ਜਾ ਰਿਹਾ ਹੈ। ਆਰਥਿਕ ਨਜ਼ਰੀਏ ਨਾਲ ਵੀ ਭਾਰਤ ਸਮਰੱਥ ਹੋ ਜਾ ਰਿਹਾ ਹੈ।

 • 06:08 PM

  ਅੱਤਵਾਦ ਨੂੰ ਖ਼ਤਮ ਕਰਨ ਲਈ ਪੀਐੱਮ ਮੋਦੀ ਸਮਰੱਥ : ਟਰੰਪ
  ਪਾਕਿ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਪੀਐੱਮ ਮੋਦੀ ਬਹੁਤ ਮਜ਼ਬੂਤ ਹੈ। ਰੈਡੀਕਲ ਇਸਲਾਮਿਕ ਅੱਤਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਜ਼ਾਰੀ ਹੈ। ਅੱਤਵਾਦ ਬਾਰੇ ਪੁੱਛੇ ਜਾਣ 'ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅੱਜ ਇਸ ਦੀ ਲੰਬਾਈ 'ਤੇ ਕਾਫੀ ਚਰਚਾ ਕੀਤੀ। ਇਹ ਕੋਈ ਸਵਾਲ ਨਹੀਂ ਇਕ ਸਮੱਸਿਆ ਹੈ। ਉਹ ਇਸ 'ਤੇ ਕੰਮ ਕਰ ਰਹੇ ਹਨ। ਮੈਂ ਕਿਹਾ ਕਿ ਮੈਂ ਮਦਦ ਲਈ ਜੋ ਵੀ ਕਰ ਸਕਦਾ ਹਾਂ ਉਹ ਕਰਾਂਗਾ ਕਿਉਂਕਿ ਦੋਵਾਂ ਧਿਰਾਂ (ਪੀਐੱਮ ਮੋਦੀ ਤੇ ਪਾਕਿ ਪੀਐੱਮ ਇਮਰਾਨ) ਨਾਲ ਮੇਰੇ ਸਬੰਧ ਚੰਗੇ ਹਨ।

 • 05:58 PM

   ਭਾਰਤ 'ਚ ਸਾਰੇ ਧਰਮਾਂ ਦਾ ਸਨਮਾਨ : ਟਰੰਪ
  ਦਿੱਲੀ ਹਿੰਸਾ ਤੇ ਸੀਏਏ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੋਵੇ। ਭਾਰਤ 'ਚ ਸਾਰੇ ਧਰਮਾਂ ਦਾ ਸਨਮਾਨ ਹੈ।

 • 05:51 PM

  ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਜ਼ਿਆਦਾ ਧਾਰਮਿਕ ਆਜ਼ਾਦੀ : ਟਰੰਪ
  ਦਿੱਲੀ 'ਚ ਸੀਏਏ ਨੂੰ ਲੈ ਕੇ ਹਿੰਸਾ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਸੀ। ਪੀਐੱਮ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਮਿਲੇ। ਉਨ੍ਹਾਂ ਨੇ ਇਸ 'ਤੇ ਕਾਫੀ ਮਹਿਨਤ ਕੀਤੀ ਹੈ। ਮੈਂ ਵਿਅਕਤੀਗਤ ਹਮਲਿਆਂ ਬਾਰੇ ਸੁਣਿਆ ਪਰ ਮੈਂ ਇਸ ਦੀ ਚਰਚਾ ਨਹੀਂ ਕੀਤੀ। ਇਹ ਭਾਰਤ 'ਤੇ ਨਿਰਭਰ ਹੈ। ਬਾਕੀ ਦੇਸ਼ਾਂ ਦੀ ਤੁਲਨਾ ਦੇ ਮੁਕਾਬਲੇ ਭਾਰਤ 'ਚ ਜ਼ਿਆਦਾ ਧਾਰਮਿਕ ਆਜ਼ਾਦੀ ਹੈ। ਧਾਰਮਿਕ ਆਜ਼ਾਦੀ ਦੀ ਦਿਸ਼ਾ 'ਚ ਭਾਰਤ ਚੰਗਾ ਕੰਮ ਕਰ ਰਿਹਾ ਹੈ।

 • 05:39 PM

  ਰੈਡੀਕਲ ਇਸਲਾਮਿਕ ਅੱਤਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼
  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੋਲੇ ਅੱਤਵਾਦ 'ਤੇ ਲਗਾਮ ਲਾਉਣ ਲਈ ਅਸੀਂ ਕਈ ਕਦਮ ਚੁੱਕੇ। ਰੈਲੀਕਲ ਇਸਲਾਮਿਕ ਅੱਤਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਜ਼ਾਰੀ ਹੈ। ਅੱਤਵਾਦ ਨੂੰ ਰੋਕਣ ਲਈ ਵੀ ਸੌ ਫੀਸਦੀ ਕੰਮ ਕਰਨਾ ਚਾਹੁੰਦੇ ਹਨ। ਇਸਲਾਮਿਕ ਅੱਤਵਾਦ 'ਤੇ ਰੋਕ ਲਾਉਣ ਦੀ ਦਿਸ਼ਾ 'ਚ ਕੰਮ ਹੋ ਰਿਹਾ ਹੈ। ਪਾਕਿਸਤਾਨ 'ਤੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ।

 • 05:31 PM

 • 05:30 PM

   ਭਾਰਤ-ਅਮਰੀਕਾ ਦੇ ਰਿਸ਼ਤੇ ਇਸ ਸਮੇਂ ਸਭ ਤੋਂ ਚੰਗੇ : ਡੋਨਾਲਡ ਟਰੰਪ
  ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ, ਭਾਰਤ ਤੇ ਅਮਰੀਕਾ 'ਚ ਕਈ ਕਰਾਰ ਹੋਣ ਜਾ ਰਹੇ ਹਨ। ਭਾਰਤ-ਅਮਰੀਕਾ ਦੇ ਰਿਸ਼ਤੇ ਇਸ ਸਮੇਂ ਸਭ ਤੋਂ ਚੰਗੇ ਹਨ। ਭਾਰਤ ਸੱਚਮੁੱਚ ਮਹਾਨ ਦੇਸ਼ ਹੈ।

 • 05:23 PM

  ਟਰੰਪ ਬੋਲੇ, ਪੀਐੱਮ ਮੋਦੀ ਨਾਲ ਹੋਈ ਸਕਾਰਾਤਮਕ ਗੱਲਬਾਤ
  ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨਾਲ ਰੱਖਿਆ ਸੌਦਾ ਹੋਇਆ, ਪੀਐੱਮ ਮੋਦੀ ਨਾਲ ਸਕਾਰਾਤਮਕ ਗੱਲਬਾਤ ਹੋਈ। ਭਾਰਤ 'ਚ ਸਾਡੇ ਦੋ ਦਿਨ ਸ਼ਾਨਦਾਰ ਗੁਜ਼ਰੇ।

 • 05:19 PM

  ਭਾਰਤ-ਅਮਰੀਕਾ 'ਚ ਬਣੀ ਮਜਬੂਤ ਰਣਨੀਤਿਕ ਸਾਂਝੇਦਾਰੀ
  ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਨੇ ਵਪਾਰ ਨੂੰ ਲੈ ਕੇ ਰੱਖਿਆ, ਕਾਨੂੰਨੀ ਢਾਂਚੇ ਨੂੰ ਲੈ ਕੇ ਮਜਬੂਤ ਰਣਨੀਤਿਕ ਸਾਂਝੇਦਾਰੀ ਨੂੰ ਦੁਹਰਾਇਆ ਤਾਂ ਕਿ ਜਲਦ ਹੀ ਇਸ ਨੂੰ ਅਮਲੀਜਾਮਾ ਪਾਇਆ ਜਾ ਸਕੇ।

 • 05:12 PM

   4:59 pm
  ਜੰਮੂ-ਕਸ਼ਮੀਰ 'ਚ ਸਕਾਰਾਤਮਕ ਵਿਕਾਸ ਦੀ ਜਾਣਕਾਰੀ ਨੂੰ ਕੀਤਾ ਸਾਂਝਾ
  ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਗਲਾ ਨੇ ਕਿਹਾ ਅਸੀਂ ਇਹ ਮੁੱਦਾ ਸਾਂਝਾ ਕੀਤਾ ਕਿ ਜੰਮੂ-ਕਸ਼ਮੀਰ 'ਚ ਸਕਾਰਾਤਮਕ ਵਿਕਾਸ ਹੋਇਆ ਹੈ। ਹਾਲ ਹੀ 'ਚ ਸਾਡੇ ਕੋਲ ਜੰਮੂ-ਕਸ਼ਮੀਰ 'ਚ ਜਾਣ ਵਾਲੇ ਰਾਜਦੂਤਾਂ ਦੇ ਦੋ ਸਮੂਹ ਹਨ, ਜਿਨ੍ਹਾਂ 'ਚ ਭਾਰਤ 'ਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਵੀ ਸ਼ਾਮਿਲ ਹਨ।  

 • 04:28 PM

   ਗੱਲਬਾਤ 'ਚ ਨਹੀਂ ਉੱਠਿਆ ਸੀਏਏ ਤੇ ਐੱਨਆਰਸੀ ਦਾ ਮੁੱਦਾ

  ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ 'ਚ ਸੀਏਏ, ਐੱਨਆਰਸੀ ਤੇ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣ ਦੇ ਸਵਾਲ 'ਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾਂ ਨੇ ਕਿਹਾ- ਗੱਲਬਾਤ 'ਚ ਸੀਏਏ ਦਾ ਮੁੱਦਾ ਨਹੀਂ ਉੱਠਿਆ। ਦੋਵਾਂ ਵੱਲੋਂ ਇਸ ਦੀ ਪ੍ਰਸ਼ੰਸਾ ਕੀਤੀ ਗਈ ਕਿ ਬਹੁਲਤਾਵਾਦ ਤੇ ਵੱਖਰੇਵਾਂ ਦੋਵਾਂ ਦੇਸ਼ਾਂ ਦਾ ਇਕ ਆਮ ਬੰਧਨ ਕਾਰਕ ਹੈ।

 • 04:27 PM

   ਪੀਐੱਮ ਮੋਦੀ ਕਰ ਰਹੇ ਸ਼ਾਨਦਾਰ ਕੰਮ : ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਲੀ 'ਚ ਵਪਾਰ ਜਗਤ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਥੇ ਹੋਣਾ ਇਕ ਸਨਮਾਨ ਦੀ ਗੱਲ ਹੈ। ਪੀਐੱਮ ਮੋਦੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਬੇਹੱਦ ਹੀ ਖ਼ਾਸ ਪ੍ਰਧਾਨ ਮੰਤਰੀ ਹਨ, ਉਹ ਅਸਲੀਅਤ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ। ਉਨ੍ਹਾਂ ਸ਼ਾਨਦਾਰ ਕੰਮ ਕੀਤਾ ਹੈ। ਅਸੀਂ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ।

 • 04:25 PM

   ਟਰੇਡ ਡੀਲ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਦੀ ਪੇਸ਼ਕਸ਼ ਦੀ ਕੋਸ਼ਿਸ਼ ਹੋਵੇਗੀ : ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ

  ਅਮਰੀਕੀ ਰਾਸ਼ਟਰਪਤੀ ਦੀ ਯਾਤਰਾ 'ਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ- ਟਰੇਡ ਡੀਲ 'ਤੇ, ਦੋਵਾਂ ਆਗੂਆਂ (ਪੀਐੱਮ ਮੋਦੀ ਤੇ ਰਾਸ਼ਟਰਪਤੀ ਟਰੰਪ) ਨੇ ਫ਼ੈਸਲਾ ਕੀਤਾ ਕਿ ਅਸੀਂ ਜਲਦ ਤੋਂ ਜਲਦ ਚੱਲ ਰਹੀਆਂ ਚਰਚਾਵਾਂ ਨੂੰ ਸਮਾਪਤ ਕਰਾਂਗੇ ਤੇ ਇਸ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਹੋਵੇਗੀ। 

 • 04:23 PM

   ਮੋਦੀ ਤੇ ਟਰੰਪ ਦੀ ਗੱਲਬਾਤ ਦੌਰਾਨ ਭਾਰਤ ਨੇ H1B ਵੀਜ਼ਾ ਦਾ ਮੁੱਦਾ ਉਠਾਇਆ : ਹਰਸ਼ਵਰਧਨ ਸ਼੍ਰਿੰਗਲਾ

  ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੋਦੀ ਤੇ ਟਰੰਪ ਦੀ ਗੱਲਬਾਤ 'ਤੇ ਕਿਹਾ ਕਿ ਭਾਰਤੀ ਧਿਰ ਨੇ H1B ਵੀਜ਼ਾ ਦਾ ਮੁੱਦਾ ਉਠਾਇਆ, ਆਈਟੀ ਖੇਤਰ 'ਚ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ 'ਤੇ ਚਾਨਣ ਪਾਇਆ ਗਿਆ। ਇਸ ਦੌਰਾਨ ਖ਼ਾਸ ਰੂਪ 'ਚ ਇੰਡੋ-ਪੈਸੀਫਿਕ ਖੇਤਰ ਅੰਦਰ ਆਲਮੀ ਸੰਦਰਭ 'ਚ ਕੁਨੈਕਟੀਵਿਟੀ 'ਤੇ ਚਰਚਾ ਕੀਤੀ ਗਈ।

 • 04:21 PM

   ਟਰੰਪ ਦੀ ਵਪਾਰਕ ਆਗੂਆਂ ਨਾਲ ਗੱਲਬਾਤ 'ਚ ਮੌਜੂਦ ਰਹੇ ਮੁਕੇਸ਼ ਅੰਬਾਨੀ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਲੀ 'ਚ ਵਾਪਰਕ ਆਗੂਆਂ ਨਾਲ ਗੱਲਬਾਤ ਕੀਤੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਬੈਠਕ 'ਚ ਮੌਜੂਦ ਰਹੇ।

 • 04:20 PM

   ਪੰਜ ਪ੍ਰਮੁੱਖ ਸ਼੍ਰੇਣੀਆਂ ਸਬੰਧੀ ਗੱਲਬਾਤ ਹੋਈ : ਸੀਨੀਅਰ ਕੂਟਨੀਤਕ ਹਰਵਰਧਨ ਸ਼੍ਰਿੰਗਲਾ

  ਸੀਨੀਅਰ ਕੂਟਨੀਤਕ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ- ਪੰਜ ਪ੍ਰਮੁੱਖ ਸ਼੍ਰੇਣੀਆਂ ਸਬੰਧੀ ਗੱਲਬਾਤ ਹੋਈ। ਸੁਰੱਖਿਆ, ਰੱਖਿਆ, ਊਰਜਾ, ਤਕਨੀਕੀ, ਲੋਕਾਂ ਨਾਲ ਲੋਕਾਂ ਦਾ ਸੰਪਰਕ 'ਤੇ ਵਾਰਤਾ ਆਧਾਰਿਤ ਰਹੀ।

 • 03:55 PM

  ਟਰੰਪ ਦੀ ਵਪਾਰਕ ਲੀਡਰਾਂ ਨਾਲ ਗੱਲਬਾਤ 'ਚ ਮੌਜੂਦ ਰਹੇ ਮੁਕੇਸ਼ ਅੰਬਾਨੀ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਲੀ 'ਚ ਵਪਾਰਕ ਆਗੂਆਂ ਨਾਲ ਗੱਲਬਾਤ ਕੀਤੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਪ੍ਰਬੰਧ ਡਾਇਰੈਕਟਰ ਮੁਕੇਸ਼ ਅੰਬਾਨੀ ਬੈਠਕ 'ਚ ਮੌਜੂਦ ਰਹੇ।

 • 03:49 PM

   ਅਮਰੀਕੀ ਰਾਸ਼ਟਰਪਤੀ ਚੋਣਾਂ 'ਤੇ ਬੋਲੇ ਟਰੰਪ

  ਅਮਰੀਕੀ ਰਾਸ਼ਟਰਪਤੀ ਚੋਣਾਂ ਸਬੰਧੀ ਟਰੰਪ ਨੇ ਕਿਹਾ- ਮੈਨੂੰ ਲਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਜਿੱਤਣ ਜਾ ਰਿਹਾ ਹਾਂ; ਜਦੋਂ ਅਸੀਂ ਜਿੱਤਾਂਗੇ, ਤਾਂ ਬਾਜ਼ਾਰ ਵੀ ਉੱਪਰ ਜਾਣਗੇ।

 • 03:48 PM

   ਕੋਰੋਨਾ ਵਾਇਰਸ ਨੂੰ ਰੋਕਣ ਲਈ ਚੀਨ ਕਾਫ਼ੀ ਮਿਹਨਤ ਕਰ ਰਿਹਾ ਹੈ- ਡੋਨਾਲਡ ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੀਨ ਕਾਫ਼ੀ ਮਿਹਨਤ ਕਰ ਰਿਹਾ ਹੈ। ਇਸ ਮਹਾਮਾਰੀ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਹੈ। ਅਜਿਹਾ ਲੱਗ ਰਿਹਾ ਹੈ ਚੀਨ ਇਸ 'ਤੇ ਕਾਬੂ ਪਾ ਰਿਹਾ ਹੈ।

 • 02:13 PM

   ਵੱਡੇ ਵਪਾਰਕ ਸੌਦੇ 'ਤੇ ਗੱਲਬਾਤ ਲਈ ਸਹਿਮਤ : ਪੀਐੱਮ ਮੋਦੀ

  ਪੀਐੱਮ ਮੋਦੀ ਨੇ ਕਿਹਾ ਸਾਡੇ ਵਪਾਰ ਮੰਤਰੀਆਂ ਨੇ ਵਪਾਰ ਸਬੰਧੀ ਸਕਾਰਾਤਮਕ ਗੱਲਬਾਤ ਕੀਤੀ ਹੈ। ਅਸੀਂ ਦੋਵਾਂ ਨੇ ਫ਼ੈਸਲਾ ਕੀਤਾ ਹੈ ਕਿ ਸਾਡੀਆਂ ਟੀਮਾਂ ਨੂੰ ਇਨ੍ਹਾਂ ਵਪਾਰ ਵਾਰਤਾ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ। ਅਸੀਂ ਇਕ ਵੱਡੇ ਵਪਾਰ ਸਮਝੌਤੇ 'ਤੇ ਗੱਲਬਾਤ ਕਰਨ ਲਈ ਵੀ ਸਹਿਮਤ ਹੋਏ।

 • 02:09 PM

   ਵੱਡੇ ਵਪਾਰ ਸਮਝੌਤੇ ਲਈ ਤਰੱਕੀ : ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ- ਸਾਡੀਆਂ ਟੀਮਾਂ ਨੇ ਇਕ ਵੱਡੇ ਵਪਾਰ ਸਮਝੌਤੇ ਲਈ ਤਰੱਕੀ ਕੀਤੀ ਹੈ ਤੇ ਮੈਂ ਆਸ਼ਾਵਾਦੀ ਹਾਂ ਕਿ ਅਸੀਂ ਦੋਵਾਂ ਦੇਸ਼ਾਂ ਲਈ ਬੇਹੱਦ ਮਹੱਤਵਪੂਰਨ ਸੌਦਾ ਕਰ ਸਕਦੇ ਹਾਂ। ਜਦੋਂ ਤੋਂ ਮੈਂ ਅਹੁਦਾ ਸੰਭਾਲਿਆ ਹੈ। ਭਾਰਤ 'ਚ ਅਮਰੀਕੀ ਬਰਾਮਦ ਲਗਪਗ 60 ਫ਼ੀਸਦੀ ਵਧੀ ਹੈ ਤੇ ਉੱਚ ਗੁਣਵੱਤਾ ਵਾਲੀ ਅਮਰੀਕੀ ਊਰਜਾ ਦੀ ਬਰਾਮਦ 500% ਵਧੀ ਹੈ।

 • 02:06 PM

   ਸੁਰੱਖਿਅਤ 5G ਵਾਇਰਲੈੱਸ ਨੈੱਟਵਰਕ ਦੇ ਮਹੱਤਵ 'ਤੇ ਚਰਚਾ : ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ- ਆਪਣੀ ਯਾਤਰਾ ਦੌਰਾਨ ਅਸੀਂ ਇਕ ਸੁਰੱਖਿਅਤ 5G ਵਾਇਰਲੈੱਸ ਨੈੱਟਵਰਕ ਦੇ ਮਹੱਤਵ 'ਤੇ ਚਰਚਾ ਕੀਤੀ।

 • 02:05 PM

   ਕੱਟੜਪੰਥੀ ਇਸਲਾਮੀ ਅੱਤਵਾਦ ਤੋਂ ਰੱਖਿਆ ਲਈ ਵਚਨਬੱਧਤਾ ਦੁਹਰਾਈ : ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੋਲੇ, ਚਰਚਾ ਦੌਰਾਨ ਪੀਐੱਮ ਮੋਦੀ ਤੇ ਮੈਂ ਆਪਣੇ ਨਾਗਰਿਕਾਂ ਦੀ ਕੱਟੜਪੰਥੀ ਇਸਲਾਮੀ ਅੱਤਵਾਦ ਤੋਂ ਰੱਖਿਆ ਲਈ ਵਚਨਬੱਧਤਾ ਦੁਹਰਾਈ।

 • 01:59 PM

   ਭਾਰਤ ਨਾਲ ਰੱਖਿਆ ਸਹਿਯੋਗ ਦਾ ਵਿਸਤਾਰ : ਡੋਨਾਲਡ ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ- ਅੱਜ ਅਸੀਂ ਅਪਾਚੇ ਤੇ MH-60 ਰੋਮੀਓ ਹੈਲੀਕਾਪਟਰਾਂ ਸਮੇਤ ਅਮਰੀਕੀ ਫ਼ੌਜੀ ਉਪਕਰਨਾਂ ਦੀ 3 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਖ਼ਰੀਦ ਲਈ ਭਾਰਤ ਦੇ ਨਾਲ ਆਪਣੇ ਰੱਖਿਆ ਸਹਿਯੋਗ ਦਾ ਵਿਸਤਾਰ ਦਿੱਤਾ। ਇਹ ਸਾਡੀ ਸੰਯੁਕਤ ਰੱਖਿਆ ਸਮਰੱਥਾ ਵਧਾਉਣਗੇ।

 • 01:45 PM

   ਸ਼ਾਨਦਾਰ ਸਵਾਗਤ ਨੂੰ ਹਮੇਸ਼ਾ ਯਾਦ ਰੱਖਾਂਗੇ : ਡੋਨਾਲਡ ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ- ਮੇਲਾਨੀਆ ਤੇ ਮੈਂ ਤੁਹਾਡੇ (ਪੀਐੱਮ ਮੋਦੀ) ਦੇ ਗ੍ਰਹਿ ਸੂਬੇ ਦੇ ਨਾਗਰਿਕਾਂ ਦੇ ਸ਼ਾਨਦਾਰ ਸਵਾਗਤ ਨੂੰ ਹਮੇਸ਼ਾ ਯਾਦ ਰੱਖਾਂਗੇ।

 • 01:44 PM

   ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਦੋਵਾਂ ਦੇਸ਼ਾਂ ਨੇ ਲਿਆ ਸੰਕਲਪ : ਮੋਦੀ

  ਪੀਐੱਮ ਨਰਿੰਦਰ ਮੋਦੀ ਨੇ ਕਿਹਾ- ਅਸੀਂ (ਭਾਰਤ ਤੇ ਅਮਰੀਕਾ) ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਦਮ ਵਧਾਉਣ ਦਾ ਸੰਕਲਪ ਲਿਆ।

 • 01:43 PM

   ਵਿਸ਼ੇਸ਼ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਆਧਾਰ ਲੋਕਾਂ ਨਾਲ ਲੋਕਾਂ ਦਾ ਸੰਪਰਕ : ਪੀਐੱਮ ਮੋਦੀ

  ਪੀਐੱਮ ਮੋਦੀ ਨੇ ਕਿਹਾ- ਭਾਰਤ ਤੇ ਅਮਰੀਕਾ ਵਿਚਕਾਰ ਵਿਸ਼ੇਸ਼ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਆਧਾਰ ਲੋਕਾਂ ਨਾਲ ਲੋਕਾਂ ਦਾ ਸੰਪਰਕ ਹੈ। ਪੇਸ਼ੇਵਰ, ਵਿਦਿਆਰਥੀਆਂ, ਅਮਰੀਕਾ 'ਚ ਭਾਰਤੀ ਪਰਵਾਸੀਆਂ ਦਾ ਇਸ ਵਿਚ ਵੱਡਾ ਯੋਗਦਾਨ ਹੈ।

 • 01:41 PM

  ਭਾਰਤ ਤੇ ਅਮਰੀਕਾ ਵਿਚਕਾਰ ਰੱਖਿਆ ਸਬੰਧਾਂ 'ਚ ਮਜ਼ਬੂਤੀ ਸਾਡੀ ਸਾਂਝੇਦਾਰੀ ਦਾ ਇਕ ਅਹਿਮ ਪਹਿਲੂ : ਪੀਐੱਮ

  ਡੋਨਾਲਡ ਟਰੰਪ ਨਾਲ ਸਾਂਜੇ ਬਿਆ 'ਚ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਅਸੀਂ ਅਮਰੀਕਾ-ਭਾਰਤ ਸਾਂਝੇਦਾਰੀ ਦੇ ਹਰ ਮਹੱਤਵਪੂਰਨ ਪਹਿਲੂ 'ਤੇ ਚਰਚਾ ਕੀਤੀ। ਭਾਰਤ ਤੇ ਅਮਰੀਕਾ ਵਿਚਕਾਰ ਰੱਖਿਆ ਸਬੰਧਾਂ 'ਚ ਮਜ਼ਬੂਤੀ ਸਾਡੀ ਸਾਂਝੇਦਾਰੀ ਦਾ ਇਕ ਮਹੱਤਵਪੂਰਨ

 • 01:39 PM

   ਅਮਰੀਕਾ ਤੇ ਭਾਰਤ ਦੇ ਸਬੰਧ ਨਵੇਂ ਮੁਕਾਮ 'ਤੇ ਪਹੁੰਚੇ : ਪੀਐੱਮ ਮੋਦੀ

  ਭਾਰਤ ਦੌਰੇ ਦੇ ਦੂਸਰੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੈਦਰਾਬਾਦ ਹਾਊਸ 'ਚ ਚਰਚਾ ਤੋਂ ਬਾਅਦ ਸਾਂਝੇ ਬਿਆਨ 'ਚ ਪੀਐੱਮ ਮੋਦੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੇ ਸਬੰਧ ਨਵੇਂ ਮੁਕਾਮ 'ਤੇ ਪਹੁੰਚੇ ਹਨ।

 • 01:38 PM

   ਸਰਵੋਦਿਆ ਸੈਕੰਡਰੀ ਸਕੂਲ ਤੋਂ ਨਿਕਲੀ ਮੇਲਾਨੀਆ

  ਮੇਲਾਨੀਆ ਟਰੰਪ ਨਾਨਕਪੁਰਾ 'ਚ ਸਰਵੋਦਿਆ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਣ ਤੇ ਗੱਲਬਾਤ ਕਰਨ ਤੋਂ ਬਾਅਦ ਉੱਥੋਂ ਨਿਕਲ ਗਈ ਹੈ।

 • 01:04 PM

   ਵਿਦਿਆਰਤੀਆਂ ਨੇ ਇਕ ਲੋਕ ਗੀਤ 'ਤੇ ਪੇਸ਼ਕਾਰੀ ਦਿੱਤੀ

  ਨਾਨਕਪੁਰਾ 'ਚ ਸਰਵੋਦਿਆ ਸਕੂਲ 'ਚ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਦੀ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਇਕ ਲੋਕਗੀਤ 'ਤੇ ਪੇਸ਼ਕਾਰੀ ਦਿੱਤੀ।

 • 01:03 PM

  ਵਿਦਿਆਰਥੀਆਂ ਨੇ ਮੇਲਾਨੀਆ ਟਰੰਪ ਦਾ ਸਵਾਗਤ ਕੀਤਾ

  ਵਿਦਿਆਰਥੀਆਂ ਨੇ ਨਾਨਕਪੁਰਾ ਦੇ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ 'ਚ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਦਾ ਸਵਾਗਤ ਕੀਤਾ।

 • 12:49 PM

   ਟਰੰਪ ਨੇ ਕੀਤੀ ਮੋਦੀ ਦਾ ਤਾਰੀਫ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ਬੀਤੇ ਦੋ ਦਿਨ, ਖ਼ਾਸਕਰ ਕੱਲ ਸਟੇਡੀਅਮ ਜਾਣਾ ਮੇਰੇ ਲਈ ਕਾਫ਼ੀ ਸਨਮਾਨ ਵਾਲੀ ਗੱਲ ਸੀ। ਸ਼ਾਇਦ ਉੱਤੇ ਮੇਰੇ ਤੋਂ ਜ਼ਿਆਦਾ ਤੁਹਾਡੇ ਲਈ ਲੋਕ ਮੌਜੂਦ ਸਨ। ਹਰ ਵਾਰ ਜਦੋਂ ਮੈਂ ਤੁਹਾਡਾ ਜ਼ਿਕਰ ਕੀਤਾ ਤਾਂ ਉਨ੍ਹਾਂ ਚਿਅਰ ਕੀਤਾ। ਲੋਕ ਤੁਹਾਨੂੰ ਇੱਥੇ ਬਹੁਤ ਪਿਆਰ ਕਰਦੇ ਹਨ।

 • 12:48 PM

   ਰੁਝੇਵਿਆਂ ਦੇ ਬਾਵਜੂਦ ਤੁਸੀਂ ਭਾਰਤ ਆਏ, ਇਸ ਦੇ ਲਈ ਮੈਂ ਧੰਨਵਾਦੀ ਹਾਂ : ਟਰੰਪ ਨੂੰ ਬੋਲੇ ਪੀਐੱਮ ਮੋਦੀ

  ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮੈਂ ਭਾਰਤ 'ਚ ਤੁਹਾਡਾ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ) ਤੇ ਅਮਰੀਕੀ ਵਫ਼ਦ ਦਾ ਸਵਾਗਤ ਕਰਦਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਅੱਜਕਲ੍ਹ ਰੁੱਝੇ ਹੋਏ ਸੀ, ਫਿਰ ਵੀ ਭਾਰਤ ਯਾਤਰਾ ਲਈ ਸਮਾਂ ਕੱਢਿਆ। ਇਸ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ।

 • 12:23 PM

   ਟਰੰਪ ਤੇ ਮੋਦੀ ਵਿਚਕਾਰ ਹੈਦਰਾਬਾਦ ਹਾਊਸ 'ਚ ਗੱਲਬਾਤ ਜਾਰੀ

  ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੈਦਰਾਬਾਦ ਹਾਊਸ 'ਚ ਗੱਲਬਾਤ ਜਾਰੀ।

 • 12:22 PM

  ਵਿਦਿਆਰਥੀਆਂ ਨਾਲ ਗੱਲਬਾਤ ਕਰਦੀ ਮੇਲਾਨੀਆ ਟਰੰਪ

  ਦਿੱਲੀ : ਨਾਨਕਪੁਰਾ ਦੇ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੀ ਅਮਰੀਕਾ ਦੀ ਫਰਸਟ ਲੇਡੀ, ਮੇਲਾਨੀਆ ਟਰੰਪ।

 • 12:20 PM

   ਛੋਟੀ ਬੱਚੀ ਨੇ ਮੇਲਾਨੀਆ ਦੇ ਮੱਥੇ 'ਤੇ ਤਿਲਕ ਲਗਾ ਕੇ ਕੀਤਾ ਸਵਾਗਤ

  ਮੇਲਾਨੀਆ ਟਰੰਪ ਸੋਮਵਾਰ ਨੂੰ ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਹੈੱਪੀਨੈੱਸ ਕਲਾਸ 'ਚ ਸ਼ਾਮਲ ਹੋਣ ਪਹੁੰਚੀ। ਇੱਥੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਰਵਾਇਤੀ ਸਵਾਗਤ ਕੀਤਾ ਗਿਆ। ਇਕ ਛੋਟੀ ਬੱਚੀ ਨੇ ਮੇਲਾਨੀਆ ਨੂੰ ਗੁਲਦਸਤਾ ਭੇਟ ਕਰਕੇ ਤੇ ਮੱਥੇ 'ਤੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

 • 12:17 PM

   ਸਰਵੋਦਿਆ ਸਕੂਲ 'ਚ ਵਿਦਿਆਰਥੀਆਂ ਨਾਲ ਮੇਲਾਨੀਆ ਟਰੰਪ ਨੇ ਕੀਤੀ ਗੱਲਬਾਤ

  ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨੇ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਤੇ ਗੱਲਬਾਤ ਕੀਤੀ।

 • 11:52 AM

  ਦਿੱਲੀ ਦੇ ਸਰਕਾਰੀ ਸਕੂਲ ਪਹੁੰਚੀ ਮੇਲਾਨੀਆ

  ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਸਰਵੋਦਿਆ ਸੀਨੀਅਰ ਸੈਕੰਡਰੀ ਸਕੂਲ ਪਹੁੰਚ ਗਈ ਹਨ। ਉਹ ਅੱਜ ਸ਼ਹਿਰ ਦੀ ਆਪਮੀ ਯਾਤਰਾ ਤਹਿਤ ਸਕੂਲ ਦਾ ਦੌਰਾ ਕਰ ਰਹੀ ਹੈ।

 • 11:25 AM

  3 ਬਿਲੀਅਨ ਅਮਰੀਕੀ ਡਾਲਰ ਦਾ ਹੋਵੇਗਾ ਫ਼ੌਜੀ ਸਮਝੌਤਾ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲੇ ਸਬੰਧਾਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚਰਚਾ ਕੀਤੀ। ਦੋਵਾਂ ਦੇਸ਼ਾਂ ਵਿਚਕਾਰ 3 ਬਿਲੀਅਨ ਅਮਰੀਕੀ ਡਾਲਰ ਦਾ ਫ਼ੌਜੀ ਸਮਝੌਤਾ ਹੋਵੇਗਾ।

 • 11:19 AM

   ਹੈਦਰਾਬਾਦ ਹਾਊਸ 'ਚ ਪੀਐੱਮ ਨਰਿੰਦਰ ਮੋਦੀ ਨੂੰ ਮਿਲੇ ਡੋਨਾਲਡ ਟਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਹਾਊਸ 'ਚ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਮੇਲਾਨੀਆ ਟਰੰਪ ਵੀ ਮੌਜੂਦ ਹਨ।

 • 10:35 AM

   ਰਾਜਘਾਟ 'ਤੇ ਸ਼ਰਧਾਂਜਲੀ ਭੇਟ ਕੀਤੀ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਫਰਸਟ ਲੇਡੀ ਮੇਲਾਨੀਆ ਟਰੰਪ ਨੇ ਮਹਾਤਮਾ ਗਾਂਧੀ ਨੂੰ ਰਾਜਘਾਟ 'ਤੇ ਸ਼ਰਧਾਂਜਲੀ ਭੇਟ ਕੀਤੀ।

 • 10:34 AM

   ਰਾਜਘਾਟ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

  ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਰਾਜਘਾਟ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ।

 • 10:34 AM

  ਹੈਦਰਾਬਾਦ ਹਾਊਸ ਪਹੁੰਚੇ PM ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਹਾਊਸ ਪਹੁੰਚੇ ਹਨ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਇੱਥੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ।

 • 10:13 AM

   ਟਰੰਪ ਨੇ ਖਿਚਵਾਈ ਗਰੁੱਪ ਫੋਟੋ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਨ੍ਹਾਂ ਦੀ ਪਤੀ ਸਵਿਤਾ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਇਕ ਗਰੁੱਪ ਫੋਟੋ ਖਿਚਵਾਈ।

 • 10:03 AM

  ਡੋਨਾਲਡ ਟਰੰਪ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ

  ਭਾਰਤ ਦੌਰੇ ਦੇ ਦੂਸਰੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ ਹੋਇਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪੀਐੱਮ ਮੋਦੀ ਨੇ ਇੱਥੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।

 • 09:57 AM

  ਪੀਐੱਮ ਮੋਦੀ ਰਾਸ਼ਟਰਪਤੀ ਭਵਨ ਪਹੁੰਚੇ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ ਪਹੁੰਚੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੁਣ ਤੋਂ ਕੁਝ ਹੀ ਦੇਰ 'ਚ ਰਸਮੀ ਸਵਾਗਤ ਹੋਵੇਗੀ।

 • 09:49 AM

  ਇਵਾਂਕਾ ਟਰੰਪ ਪਹੁੰਚੀ ਰਾਸ਼ਟਰਪਤੀ ਭਵਨ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਤੇ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਸਮੀ ਸਵਾਗਤ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਪਹੁੰਚੀ।

 • 09:23 AM

   ਦਿੱਲੀ ਵਾਸੀਆਂ ਲਈ ਬਹੁਤ ਵੱਡਾ ਦਿਨ : ਕੇਜਰੀਵਾਲ

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਟਵੀਟ ਹੈ, ਹੈੱਪਨੈੱਸ ਕਲਾਸ ਪ੍ਰੋਗਰਾਮ 'ਚ ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਸ਼ਾਮਲ ਹੋਵੇਗੀ। ਸਾਡੇ ਅਧਿਆਪਕਾਂ, ਵਿਦਿਆਰਥੀਆਂ ਤੇ ਦਿੱਲੀ ਵਾਸੀਆਂ ਲਈ ਬਹੁਤ ਵੱਡਾ ਦਿਨ ਹੈ। ਸਦੀਆਂ ਤੋਂ ਭਾਰਤ ਨੇ ਦੁਨੀਆ ਨੂੰ ਅਧਿਆਤਮਕਤਾ ਸਿਖਾਈ ਹੈ। ਮੈਨੂੰ ਖ਼ੁਸ਼ੀ ਹੈਕ ਿ ਉਹ ਸਾਡੇ ਸਕੂਲ ਤੋਂ ਖ਼ੁਸ਼ੀ ਦਾ ਸੁਨੇਹਾ ਵਾਪਸ ਲੈ ਜਾਣਗੇ।

 • 09:21 AM

   3 ਬਿਲੀਅਨ ਅਮਰੀਕੀ ਡਾਲਰ ਦੇ ਰੱਖਿਆ ਸੌਦਿਆਂ 'ਤੇ ਹੋਣਗੇ ਦਸਤਖ਼ਤ

  ਦੋਵੇਂ ਧਿਰਾਂ ਭਾਰਤੀ ਫ਼ੌਜ ਤੇ ਜਲ ਸੈਨਾ ਲਈ ਹੈਲੀਕਾਪਟਰਾਂ ਦੀ ਸਪਲਾਈ ਲਈ 3 ਬਿਲੀਅਨ ਅਮਰੀਕੀ ਡਾਲਰ ਦੇ ਸੌਦਿਆਂ 'ਤੇ ਦਸਤਖ਼ਤ ਕਰਨਗੇ। ਟਰੰਪ ਨੇ ਸੋਮਵਾਰ ਨੂੰ ਅਹਿਮਦਾਬਾਦ 'ਚ 'ਨਮਸਤੇ ਟਰੰਪ' ਪ੍ਰੋਗਰਾਮ 'ਚ ਆਪਣੇ ਸੰਬੋਧਨ ਦੌਰਾਨ ਇਸਦੀ ਪੁਸ਼ਟੀ ਕੀਤੀ ਸੀ।

 • 09:20 AM

   ਜਾਣੋ 'ਹੈੱਪੀਨੈੱਸ ਕਲਾਸ' ਪ੍ਰੋਗਰਾਮ ਬਾਰੇ

  ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਦੱਖਣੀ ਮੋਤੀ ਬਾਗ਼ 'ਚ ਦਿੱਲੀ ਦੇ ਇਕ ਸਰਕਾਰੀ ਸਕੂਲ ਦਾ ਦੌਰਾ ਕਰੇਗੀ। ਇੱਥੇ ਉਹ ਦਿੱਲੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਹੈੱਪੀਨੈੱਸ ਕਲਾਸ ਪ੍ਰੋਗਰਾਮ ਦੀ ਸਮੀਖਿਆ ਕਰੇਗੀ। ਹੈੱਪੀਨੈੱਸ ਕਲਾਸ 'ਚ ਵਿਦਿਆਰਥੀਆਂ ਨੂੰ ਮੈਡੀਟੇਸ਼ਨ, ਨੁੱਕੜ ਨਾਟਕ ਸਮੇਤ ਵੱਖ-ਵੱਖ ਗਤੀਵਿਧੀਆਂ ਸਿਖਾਈਆਂ ਜਾਂਦੀਆਂ ਹਨ ਜਿਸ ਦਾ ਉਦੇਸ਼ ਬੱਚਿਆਂ 'ਚ ਚਿੰਤਾ ਤੇ ਤਣਾਅ ਦਾ ਲੈਵਲ ਘਟਾਉਣਾ ਹੈ।

 • 09:19 AM

   ਤਾਜਮਹਿਲ ਦਾ ਦੀਦਾਰ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਬਾਅਦ ਆਗਰਾ 'ਚ ਤਾਜਮਹਿਲ ਦਾ ਦੀਦਾਰ ਕੀਤਾ। ਇਸ ਦੌਰਾਨ ਮੇਲਾਨੀਆ ਟਰੰਪ ਵੀ ਉਨ੍ਹਾਂ ਦੇ ਨਾਲ ਸੀ।

 • 09:18 AM

   'ਨਮਸਤੇ ਟਰੰਪ' 'ਚ ਇਕ ਲੱਖ ਲੋਕਾਂ ਨੂੰ ਟਰੰਪ ਨੇ ਸੰਬੋਧਨ ਕੀਤਾ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਲਗਪਗ ਇਕ ਲੱਖ ਲੋਕਾਂ ਨੂੰ ਨਮਸਤੇ ਟਰੰਪ ਮੈਗਾ-ਈਵੈਂਟ ਦੌਰਾਨ ਸੰਬੋਧਨ ਕੀਤਾ, ਜੋ ਹਾਉਡੀ ਮੋਦੀ ਦੀ ਤਰਜ਼ 'ਤੇ ਹੋਇਆ ਸੀ। ਪਿਛਲੇ ਸਾਲ ਸਤੰਬਰ 'ਚ ਹਿਊਸਟਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਸੀ।

 • 09:17 AM

   ਇਨ੍ਹਾਂ ਖੇਤਰਾਂ 'ਚ ਵੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ

  ਟ੍ਰੈਫਿਕ ਪੁਲਿਸ ਦੀ ਐਡਵਾਇਜ਼ਰੀ ਅਨੁਸਾਰ ਦੇਰ ਸ਼ਾਮ ਨੂੰ ਚਾਣਕਯਪੁਰੀ ਆਰਐੱਮਐੱਲ ਗੋਲ ਚੱਕਰ, ਧੌਲਾ ਕੁੰਆਂ, ਦਿੱਲੀ ਛਾਉਣੀ, ਦਿੱਲੀ-ਗੁੜਗਾਓਂ ਰੋਡ (ਐੱਨਐੱਚ48) ਤੇ ਆਸ-ਪਾਸ ਦੇ ਖੇਤਰਾਂ 'ਚ ਵੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

 • 09:15 AM

  ਟ੍ਰੈਫਿਕ ਪੁਲਿਸ ਦੀ ਐਡਵਾਇਜ਼ਰੀ

  ਟ੍ਰੈਫਿਕ ਪੁਲਿਸ ਦੀ ਐਡਵਾਇਜ਼ਰੀ ਅਨੁਸਾਰ ਦੁਪਹਿਰ ਤੋਂ ਸ਼ਾਮ ਚਾਰ ਵਜੇ, ਮੋਤੀ ਬਾਗ਼, ਚਾਣਕਯਪੁਰੀ, ਇੰਡੀਆ ਗੇਟ, ਆਈਟੀਓ, ਦਿੱਲੀ ਗੇਟ, ਮੱਧ ਤੇ ਨਵੀਂ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

 • 09:14 AM

   ਦਿੱਲੀ ਦੇ ਕੁਝ ਹਿੱਸਿਆਂ 'ਚ ਆਵਾਜਾਈ ਪ੍ਰਭਾਵਿਤ ਰਹੇਗੀ

  ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਦੇ ਮੱਦੇਨਜ਼ਰ ਮੰਗਲਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ 'ਚ ਆਵਾਜਾਈ ਪ੍ਰਭਾਵਿਤ ਹੋਵੇਗੀ। ਕਈ ਇਲਾਕਿਆਂ 'ਚ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ। ਕਈ ਮਾਰਗਾਂ 'ਤੇ ਸਵੇਰ ਤੋਂ ਲੈ ਕੇ ਸ਼ਾਮ ਤੇ ਰਾਤ ਨੂੰ ਅਲੱਗ-ਅਲੱਗ ਸਮੇਂ 'ਤੇ ਰੂਟ ਡਾਇਵਰਜ਼ਨ ਕੀਤੀ ਜਾਵੇਗੀ।

 • 09:13 AM

   10 ਵਜੇ ਸਵਦੇਸ਼ ਸਵਾਨਗੀ

  ਦੇਰ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਰਪਤੀ ਭਵਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੈਠਕ ਹੋਵੇਗੀ ਤੇ ਰਾਤ 10 ਵਜੇ ਸਵਦੇਸ਼ ਰਵਾਨਗੀ ਹੋ ਜਾਵੇਗੀ।

 • 09:13 AM

   ਮੇਲਾਨੀਆ ਟਰੰਪ ਕਰੇਗੀ ਦਿੱਲੀ ਦੇ ਸਕੂਲ ਦਾ ਦੌਰਾ

  ਅਮਰੀਕੀ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਇੱਥੇ ਆਈ ਹੈ। ਉਹ ਅੱਜ ਦਿੱਲੀ ਦੇ ਇਕ ਸਰਕਾਰੀ ਸਕੂਲ ਦਾ ਦੌਰਾ ਕਰੇਗੀ ਤੇ ਹੈੱਪੀਨੈੱਸ ਕਲਾਸ ਬਾਰੇ ਜਾਣਕਾਰੀ ਲਵੇਗੀ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਉਹ ਨਾਨਕਪੁਰਾ ਦੇ ਕਿਸੇ ਸਕੂਲ ਦਾ ਦੌਰਾ ਕਰੇਗੀ।

 • 09:11 AM

  ਟਰੰਪ ਦਾ ਸਵੇਰੇ 10 ਵਜੇ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਸਰਾ ਦਿਨ ਹੈ। ਟਰੰਪ ਦਾ ਸਵੇਰੇ 10 ਵਜੇ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ ਹੋਵੇਗਾ। ਇਸ ਤੋਂ ਬਾਅਦ ਉਹ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਜਾਣਗੇ। ਇਸ ਤੋਂ ਬਾਅਦ ਹੈਦਰਾਬਾਦ ਹਾਊਸ 'ਚ ਪੀਐੱਮ ਮੋਦੀ ਨਾਲ ਮੁਲਾਕਾਤ ਹੋਵੇਗੀ ਤੇ ਸਮਝੌਤਿਆਂ ਦਾ ਅਦਾਨ-ਪ੍ਰਦਾਨ ਹੋਵੇਗਾ।

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK