ਜੇਐੱਨਐੱਨ, ਨਵੀਂ ਦਿੱਲੀ : ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨਾਨਕਪੁਰਾ 'ਚ ਦਿੱਲੀ ਸਰਕਾਰ ਦੇ ਇਕ ਸਕੂਲ ਦਾ ਦੌਰਾ ਕਰਨ ਪਹੁੰਚ ਗਈ ਹੈ। ਮੇਲਾਨੀਆ ਸਕੂਲ ਦੇ ਗੇਟ 'ਤੇ ਹੈੱਪੀ ਨਜ਼ਰ ਆਈ, ਜਦੋਂ ਛੋਟੇ ਬੱਚੇ ਨੇ ਮੱਥੇ 'ਤੇ ਤਿਲਕ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੱਥੇ 'ਤੇ ਤਿਲਕ ਲਗਾਉਣ ਤੋਂ ਬਾਅਦ ਮੇਲਾਨੀਆ ਦੇ ਚਿਹਰੇ 'ਤੇ ਖ਼ੁਸ਼ੀ ਸਾਫ਼ ਦੇਖੀ ਜਾ ਸਕਦੀ ਸੀ। ਮੇਲਾਨੀਆ ਟਰੰਪ ਆਰਕੇ ਪੁਰਮ ਸਥਿਤ ਸਰਵੋਦਿਆ ਸਹਿ-ਸਿੱਖਿਆ ਸੈਕੰਡਰੀ ਸਕੂਲ 'ਚ 'ਹੈੱਪੀਨੈੱਸ ਕਲਾਸ' ਦੇਖਣ ਪਹੁੰਚੀ ਹਨ। ਦਿੱਲੀ ਦਾ ਸਰਵੋਦਿਆ ਕੋ-ਐੱਡ ਸੀਨੀਅਰ ਸੈਕੰਡਰੀ ਸਕੂਲ ਅਮਰੀਕੀ ਦਾ ਫਰਸਟ ਲੇਡੀ ਮੇਲਾਨੀਆ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ, ਕਿਉਂਕਿ ਇਹ ਦੌਰਾ ਯੋਜਨਾਬੱਧ ਸੀ।

ਕੇਜਰੀਵਾਲ ਨੇ ਖ਼ੁਸ਼ੀ ਪ੍ਰਗਟਾਈ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ, ਅੱਜ ਸਾਡੇ ਸਕੂਲ 'ਚ ਹੈੱਪੀਨੈੱਸ ਕਲਾਸ 'ਚ ਉਹ ਹਿੱਸਾ ਲਵੇਗੀ। ਸਾਡੇ ਅਧਿਆਪਕਾਂ, ਵਿਦਿਆਰਥੀਆਂ ਤੇ ਦਿੱਲੀ ਵਾਸੀਆਂ ਲਈ ਬਹੁਤ ਚੰਗਾ ਦਿਨ। ਸਦੀਆਂ ਤੋਂ ਭਾਰਤ ਨੇ ਦੁਨੀਆ ਨੂੰ ਅਧਿਆਤਮਕਤਾ ਸਿਖਾਈ ਹੈ। ਮੈਨੂੰ ਖੁਸ਼ੀ ਹੈ ਕਿ ਉਹ ਸਾਡੇ ਸਕੂਲ ਤੋਂ ਖੁਸ਼ੀ ਦਾ ਸੰਦੇਸ਼ ਵਾਪਸ ਲੈ ਕੇ ਜਾਵੇਗੀ।

ਸਕੂਲ ਕੰਪਲੈਕਸ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਮੁਲਾਜ਼ਮਾਂ ਨੇ ਸਕੂਲ ਕੰਪਲੈਕਸ ਦੇ ਆਸਪਾਸ ਬੈਰੀਕੇਡਿੰਗ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਕੂਲ ਦੇ ਆਸਪਾਸ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਹਨ ਜਿਨ੍ਹਾਂ ਨੇ ਚੱਪੇ-ਚੱਪੇ 'ਤੇ ਨਜ਼ਰ ਬਣਾਈ ਹੋਈ ਹੈ। ਸਕੂਲ ਦੇ ਆਸਪਾਸ ਸਫ਼ਾਈ ਕਰਨ ਦੇ ਨਾਲ ਹੀ ਇੱਥੇ ਮੌਜੂਦ ਦਰੱਖਤਾਂ 'ਤੇ ਲਾਲ ਰੰਗ ਨਾਲ ਪੁਤਾਈ ਕੀਤੀ ਗਈ ਹੈ।

Posted By: Seema Anand