ਜੇਐੱਨਐੱਨ, ਰਾਏਬਰੇਲੀ : ਯੂਪੀ ਦੇ ਉਨਾਵ ਸਥਿਤ ਮਾਖੀ ਦੇ ਚਰਚਿਤ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਕਾਰ ਐਤਵਾਰ ਨੂੰ ਰਾਏਬਰੇਲੀ 'ਚ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਪੀੜਤਾ ਦੀ ਚਾਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੀੜਤਾ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਟਰਾਮਾ ਸੈਂਟਰ ਲਖਨਊ ਰੈਫਰ ਕੀਤਾ ਗਿਆ ਜਿੱਥੇ ਇਕ ਹੋਰ ਅੌਰਤ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸੇ ਜਬਰ ਜਨਾਹ ਮਾਮਲੇ 'ਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਜੇਲ੍ਹ ਵਿਚ ਬੰਦ ਹਨ।

Jio ਨੇ ਲਾਂਚ ਕੀਤਾ Digital Assistant Saarthi, ਤੁਹਾਡੇ ਇਸ ਕੰਮ ਨੂੰ ਬਣਾਏਗਾ ਸੁਖਾਲਾ

ਦੁਪਹਿਰੇ ਕਰੀਬ ਇਕ ਵਜੇ ਤੇਜ਼ ਬਾਰਿਸ਼ ਹੋ ਰਹੀ ਸੀ। ਇਸੇ ਦੌਰਾਨ ਲਾਲਗੰਜ ਵੱਲੋਂ ਜਾ ਰਹੇ ਟਰੱਕ (ਯੂਪੀ 71 ਏਟੀ 8300) ਤੇ ਰਾਏਬਰੇਲੀ ਜਾ ਰਹੀ ਸਫ਼ੈਦ ਰੰਗ ਦੀ ਕਾਰ (ਡੀਐੱਲ 1 ਸੀਐੱਲ 8642) 'ਚ ਟੱਕਰ ਹੋ ਗਈ। ਜਬਰ ਜਨਾਹ ਪੀੜਤਾ ਤੇ ਉਸ ਦੇ ਵਕੀਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੀੜਤਾ ਦਾ ਚਾਚਾ ਰਾਏਬਰੇਲੀ ਜੇਲ੍ਹ ਵਿਚ ਬੰਦ ਹੈ। ਐਤਵਾਰ ਨੂੰ ਇਹ ਸਾਰੇ ਉਸ ਨੂੰ ਮਿਲਣ ਜਾ ਰਹੇ ਸਨ। ਪ੍ਰਤੱਖਦਰਸ਼ੀਆਂ ਅਨੁਸਾਰ ਤੇਜ਼ ਬਾਰਿਸ਼ ਹੋ ਰਹੀ ਸੀ। ਟਰੱਕ ਰਾਏਬਰੇਲੀ ਤੋਂ ਲਾਲਗੰਜ ਵੱਲ ਜਾ ਰਿਹਾ ਸੀ। ਤਿੱਖੇ ਮੋੜ 'ਤੇ ਕਾਰ ਵੀ ਆ ਗਈ ਤੇ ਟਰੱਕ ਬੇਕਾਬੂ ਹੋ ਗਿਆ ਤੇ ਕਾਰ ਦੀ ਇਸ ਨਾਲ ਟੱਕਰ ਹੋ ਗਈ। ਟੱਕਰ ਏਨੀ ਜ਼ੋਰਦਾਰ ਸੀ ਕਾਰ ਦੇ ਪਰਖੱਚੇ ਉੱਡ ਗਏ। ਟਰੱਕ ਦੀ ਨੰਬਰ ਪਲੇਟ 'ਤੇ ਗਰੀਸ ਮਲੀ ਹੋਈ ਦੱਸੀ ਜਾਂਦੀ ਹੈ। ਉਧਰ ਐੱਸਪੀ ਸੁਨੀਲ ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਹਾਦਸਾ ਹੀ ਜਾਪ ਰਿਹਾ ਹੈ।