ਜੇਐੱਨਐੱਨ, ਲਖਨਊ : UP Sunday Lockdown : ਕੋਰੋਨਾ ਵਾਇਰਸ ਸੰਕ੍ਰਮਣ ਦੀ ਦੂਸਰੀ ਲਹਿਰ ਦੀ ਲਪੇਟ ’ਚ ਆਉਣ ਤੋਂ ਬਾਅਦ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਤੀਦਿਨ ਪ੍ਰਦੇਸ਼ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਸਮੀਖਿਆ ਕਰ ਰਹੇ ਹਨ। ਯੋਗੀ ਆਦਿੱਤਿਆਨਾਥ ਟੀਮ-11 ਅਤੇ ਫੀਲਡ ਦੇ ਅਫਸਰਾਂ ਨਾਲ ਵਰਚੁਅਲੀ ਬੈਠਕ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਹੁਣ ਯੂਪੀ ’ਚ ਹਰੇਕ ਐਤਵਾਰ ਨੂੰ ਪੂਰਨ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਜਨਤਕ ਥਾਂਵਾਂ ’ਤੇ ਮਾਸਕ ਨਾ ਲਗਾਉਣ ਵਾਲਿਆਂ ਤੋਂ 10 ਗੁਣਾ ਤਕ ਜੁਰਮਾਨਾ ਵਸੂਲਣ ਦੇ ਨਿਰਦੇਸ਼ ਦਿੱਤੇ ਹਨ।

ਨਰਾਤਿਆਂ ’ਚ ਨੌਂ ਦਿਨ ਦਾ ਵਰਤ ਰੱਖਣ ਦੇ ਨਾਲ ਹੀ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਵੀ ਸੀਐੱਮ ਯੋਗੀ ਆਦਿੱਤਿਆਨਾਥ ਲਗਾਤਾਰ ਵਰਚੁਅਲ ਸਮੀਖਿਆ ਬੈਠਕ ਕਰ ਰਹੇ ਹਨ। ਸ਼ੁੱਕਰਵਾਰ ਨੂੰ ਟੀਮ-11 ਦੇ ਨਾਲ ਸਮੀਖਿਆ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਦੇਖਦੇ ਹੋਏ ਸਾਰੇ ਸ਼ਹਿਰੀ ਤੇ ਗ੍ਰਾਮੀਣ ਖੇਤਰ ’ਚ ਹਰ ਐਤਵਾਰ ਨੂੰ ਕੰਪਲੀਟ ਲਾਕਡਾਊਨ ਦਾ ਫ਼ੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਦਾ ਇਹ ਫ਼ੈਸਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਉੱਤਰ ਪ੍ਰਦੇਸ਼ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਜਾਨਲੇਵਾ ਚੇਨ ਤੋੜਨ ਲਈ ਸਖ਼ਤੀ ਲਾਗੂ ਕੀਤੀ ਹੈ। ਇਸੀ ਕ੍ਰਮ ’ਚ ਐਤਵਾਰ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ।

ਬੈਠਕ ’ਚ ਸੀਐੱਮ ਯੋਗੀ ਨੇ ਪ੍ਰਦੇਸ਼ ’ਚ ਕੋਵਿਡ ਦੀ ਵਰਤਮਾਨ ਸਥਿਤੀ ’ਤੇ ਲਖਨਊ ’ਚ ਹਜ਼ਾਰ ਬੈੱਡ ਵਾਲਾ ਨਵਾਂ ਹਸਪਤਾਲ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।

ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼

- ਕੋਵਿਡ ਟੈਸਟ ਲਈ ਸਰਕਾਰੀ ਤੇ ਪ੍ਰਾਈਵੇਟ ਲੈਬ ਪੂਰੀ ਸਮਰੱਥਾ ਨਾਲ ਕਾਰਜ ਕਰੇ। ਜ਼ਿਲ੍ਹਾ ਪ੍ਰਸ਼ਾਸਨ ਕੁਆਲਿਟੀ ਕੰਟਰੋਲ ਦੇ ਨਾਲ ਇਨ੍ਹਾਂ ਵਿਵਸਥਾਵਾਂ ਨੂੰ ਲਾਗੂ ਕੀਤਾ ਜਾਣਾ ਨਿਸ਼ਚਿਤ ਹੋਵੇ।

- ਪ੍ਰਦੇਸ਼ ’ਚ ਸਾਰੇ ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਠੱਪ ਰਹਿਣਗੀਆਂ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲਣਗੀਆਂ।

- ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ’ਚ ਪ੍ਰਤੀਦਿਨ ਡੀਐੱਮ, ਐੱਸਪੀ ਅਤੇ ਸੀਐੱਮਓ ਨਿਯਮਿਤ ਸਮੇਂ ’ਤੇ ਬੈਠਕ ਕਰਨ। ਹਰ ਹਸਪਤਾਲ ’ਚ ਤੇ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਲੋਕਾਂ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਦਾ ਪੂਰਾ ਧਿਆਨ ਰੱਖਿਆ ਜਾਵੇ।

- ਸੀਐੱਮ ਹੈਲਪਲਾਈਨ 1076 ਦੇ ਮਾਧਿਅਮ ਨਾਲ ਮਰੀਜ਼ਾਂ ਨਾਲ ਲਗਾਤਾਰ ਸੰਵਾਦ ਬਣਾਏ ਰੱਖਿਆ ਜਾਵੇ।

- ਪ੍ਰਦੇਸ਼ ’ਚ ਸਾਰੇ ਜ਼ਿਲ੍ਹਿਆਂ ’ਚ, ਗ੍ਰਾਮੀਣ ਤੇ ਨਗਰ ਖੇਤਰਾਂ ’ਚ ਸਫ਼ਾਈ, ਸੈਨੀਟੇਸ਼ਨ ਤੇ ਫਾਗਿੰਗ ਦਾ ਕਾਰਜ ਮੁਹਿੰਮ ਦੇ ਰੂਪ ’ਚ ਸੰਚਾਲਿਤ ਕੀਤਾ ਜਾਵੇ।

- ਸਾਰੇ ਕੋਵਿਡ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਪੂਰੀ ਰਹੇ। ਖ਼ਾਦ ਸੁਰੱਖਿਆ ਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਮੈਡੀਕਲ ਆਕਸੀਜਨ ਦੀ ਸੁਚਾਰੂ ਅਪੂਰਤੀ ਸਬੰਧੀ ਸਥਾਪਿਤ ਕੰਟਰੋਲ ਰੂਪ ਸੱਤ ਦਿਨ ਅਤੇ 24 ਘੰਟੇ ਸਰਗਰਮ ਰਹਿਣ।

- ਖ਼ਾਦ ਸੁਰੱਖਿਆ ਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਰੇਮਿਡੀਸੀਵੀਰ ਦੀ ਉਪਲੱਬਧਤਾ ਸੁਨਿਸ਼ਚਿਤ ਕਰੇ। ਮੁੱਖ ਸਕੱਤਰ ਦਫ਼ਤਰ ਤੋਂ ਇਸਦੀ ਮੌਨੀਟਰਿੰਗ ਕੀਤੀ ਜਾਵੇ। ਇਕ ਮਹੀਨੇ ਦੀ ਸਥਿਤੀ ਦਾ ਮੁਲਾਂਕਣ ਕਰਦੇ ਹੋਏ ਵਾਧੂ ਰੇਮਿਡੀਸਿਵਿਰ ਖ਼ਰੀਦ ਕੀਤੀ ਜਾਵੇ।

ਮਾਸਕ ਨਾ ਲਗਾਉਣ ’ਤੇ ਦੂਸਰਾ ਜੁਰਮਾਨਾ ਦਸ ਗੁਣਾ

ਸਰਕਾਰ ਨੇ ਮਾਸਕ ਨਾ ਲਗਾਉਣ ਵਾਲਿਆਂ ’ਤੇ ਬੇਹੱਦ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਲਾਪਰਵਾਹ ਲੋਕਾਂ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਜੁਰਮਾਨੇ ਦੀ ਰਾਸ਼ੀ ਵੀ ਤੈਅ ਕੀਤੀ ਹੈ। ਹੁਣ ਪਹਿਲੀ ਵਾਰ ਬਿਨਾਂ ਮਾਸਕ ਫੜੇ ਜਾਣ ’ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ। ਇਸਤੋਂ ਬਾਅਦ ਦੁਬਾਰਾ ਫੜੇ ਜਾਣ ’ਤੇ 10 ਗੁਣਾ ਭਾਵ ਦਸ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।

Posted By: Ramanjit Kaur