ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਚੱਲ਼ਦਿਆਂ ਸੰਕ੍ਰਮਣ ਨੂੰ ਦੇਖਦਿਆਂ ਕੇਂਦਰ ਸਰਕਾਰ ਇਕ ਵਾਰ ਫਿਰ ਐਕਸ਼ਨ 'ਚ ਆ ਗਈ ਹੈ। ਪ੍ਰਧਾਨ ਮੰਤਰੀ ਕੁਝ ਸਖ਼ਤ ਕਦਮ ਚੁੱਕਣ ਦੇ ਮੱਦੇਨਜ਼ਰ 23 ਸਤੰਬਰ ਨੂੰ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ।

ਬੈਠਕ 'ਚ ਇਨ੍ਹਾਂ ਸੂਬਿਆਂ ਦੇ ਮੁਖੀ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਸ ਵਰਚੁਅਲ ਮੀਟਿੰਗ 'ਚ ਮਹਾਰਾਸ਼ਟਰ, ਆਂਧ੍ਰ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਮਿਲਨਾਡੂ, ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਦੇਸ਼ ਦੇ 63 ਫੀਸਦੀ ਤੋਂ ਜ਼ਿਆਦਾ ਕੋਵਿਡ-19 ਦੇ ਐਕਟਿਵ ਮਾਮਲੇ ਇਨ੍ਹਾਂ 7 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਹੈ। ਇਨ੍ਹਾਂ ਸੂਬਿਆਂ 'ਚ ਕੁੱਲ 65.5 ਫੀਸਦੀ ਕੁੱਲ ਕੋਰੋਨਾ ਕੇਸ ਤੇ 77 ਫੀਸਦੀ ਮੌਤਾਂ ਵੀ ਹੋ ਚੁੱਕੀਆਂ ਹਨ।

ਪੰਜਾਬ ਤੇ ਦਿੱਲੀ 'ਚ ਵੀ ਹਾਲਾਤ ਚਿੰਤਾਜ਼ਨਕ

ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ 'ਚ ਵੀ ਹਾਲਾਤ ਚਿੰਤਾਜ਼ਨਕ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ 'ਚ ਕੋਰੋਨਾ ਨਾਲ ਸੀਐੱਫਆਰ ਰੇਟ ਵੀ 2.0 ਫੀਸਦੀ ਰਿਹਾ ਹੈ। ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਪਾਜ਼ਿਟਿਵਿਟੀ ਰੇਟ ਨੈਸ਼ਨਲ ਏਵਰੇਜ਼ 8.52% ਤੋਂ ਵੀ ਜ਼ਿਆਦਾ ਹੈ। ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਮਦਦ ਉਪਲਬੱਧ ਕਰਵਾ ਰਹੀ ਹੈ ਤੇ ਹਰ ਸੂਬੇ ਦੀ ਸਥਿਤੀ 'ਤੇ ਨਜ਼ਰ ਬਣੀ ਹੋਈ ਹੈ।

Posted By: Amita Verma