ਜੇਐੱਨਐੱਨਸ, ਜੰਮੂ : ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਬੰਦ ਕੀਤੇ ਗਏ ਸਾਰੇ ਧਾਰਮਿਕ ਸਥਾਨ 16 ਅਗਸਤ ਤੋਂ ਖੋਲ੍ਹਣ ਦਾ ਫੈਸਲਾ ਲਿਆ ਹੈ। ਹਾਲਾਂਕਿ, ਸਰਕਾਰੀ ਹੁਕਮਾਂ 'ਚ ਮਾਤਾ ਵੈਸ਼ਨੋ ਦੇਵੀ ਦੀ ਯਾਤਰੀ ਸ਼ੁਰੂ ਕਰਨ ਦਾ ਵੱਖ ਤੋਂ ਕੋਈ ਜ਼ਿਕਰ ਨਹੀਂ ਹੈ, ਪਰ ਸੂਤਰਾਂ ਅਨੁਸਾਰ ਇਸ ਦਿਨ ਤੋਂ ਸ਼ਰਧਾਲੂਆਂ ਦੀ ਸੀਮਿਤ ਗਿਣਤੀ ਦੇ ਨਾਲ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ।


ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਕੱਤਰ ਰੋਹਿਤ ਕੰਸਲ ਨੇ ਦੱਸਿਆ ਕਿ 16 ਅਗਸਤ 2020 ਤੋਂ ਜੰਮੂ-ਕਸ਼ਮੀਰ 'ਚ ਸਾਰੇ ਧਾਰਮਿਕ ਸਥਾਨਾਂ ਤੇ ਪੂਜਾ ਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਸਾਰੇ ਧਾਰਮਿਕ ਸਮਾਗਮ ਤੇ ਵੱਡੇ ਧਾਰਮਿਕ ਪ੍ਰੋਗਰਾਮ 'ਤੇ ਰੋਕ ਰਹੇਗੀ ਤਾਂਕਿ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਖ਼ਤਰਾ ਨਾ ਹੋਵੇ।


ਯਾਤਰਾ ਤੇ ਥਾਰਮਿਕ ਸਥਾਨਾਂ ਲਈ ਵੱਖ ਤੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰੀ 19 ਮਾਰਚ ਨੂੰ ਬੰਦ ਕੀਤੀ ਗਈ ਸੀ। ਜੰਮੂ-ਕਸ਼ਮੀਰ ਦੇ ਅਨਲਾਕ 3 ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਨਵੇਂ ਦਿਸ਼ਾ-ਨਿਰਦੇਸ਼ਾ 'ਚ ਸਭ ਤੋਂ ਅਹਿਮ ਫੈਸਲਾ ਜੰਮੂ-ਕਸ਼ਮੀਰ 'ਚ ਧਾਰਮਿਕ ਸਥਾਨਾਂ ਖੋਲ੍ਹਣ ਨੂੰ ਲੈ ਕੇ ਕੀਤਾ ਗਿਆ ਹੈ। ਮੁੱਖ ਸਕੱਤਰ ਬੀਵੀਆਰ ਸੁਬ੍ਰਾਹਮਣਮ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਲਦੀ ਅਗਲੇ ਆਦੇਸ਼ ਆਉਣ ਤਕ ਧਾਰਮਿਕ ਸਮਾਗਮ ਤੇ ਧਾਰਮਿਕ ਪ੍ਰੋਗਰਾਮ ਦੀ ਆਗਿਆ ਨਹੀਂ ਹੋਵੇਗੀ।

Posted By: Sarabjeet Kaur