ਨਵੀਂ ਦਿੱਲੀ: ਸੜਕ ਆਵਾਜਾਈ ਤੇ ਕੌਮੀ ਮਾਰਗ ਮੰਤਰੀ ਨਿਤਿਕ ਗਡਕਰੀ ਨੇ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਮੰਤਰਾਲੇ 'ਚ ਪੈਟਰੋਲ ਤੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਗਾਉਣ ਦੀ ਚਰਚਾ ਕੀਤੀ ਗਈ ਸੀ। ਇਸ ਦੌਰਾਨ ਸੁਝਾਅ ਦਿੱਤਾ ਗਿਆ ਕਿ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।

ਹਾਲਾਂਕਿ ਗਡਕਰੀ ਨੇ ਕਿਹਾ ਕਿ ਉਹ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਨ ਕਿ ਇਸ ਤਰ੍ਹਾਂ ਦੇ ਵਾਹਨਾਂ 'ਤੇ ਪਾਬੰਦੀ ਨਹੀਂ ਲਗਾਈ ਜਾ ਰਹੀ। ਉਹ ਇਸ ਤਰ੍ਹਾਂ ਦਾ ਕੋਈ ਵੀ ਫ਼ੈਸਲਾ ਨਹੀਂ ਲੈ ਰਹੇ।


ਜਾਣਕਾਰੀ ਲਈ ਦੱਸ ਦੇਈਏ ਕਿ ਆਟੋ ਸੈਕਟਰ 'ਚ ਮੰਦੀ ਦੇ ਦੌਰ ਕਾਰਨ ਖ਼ਬਰ ਆ ਰਹੀ ਸੀ ਕਿ ਪੈਟਰੋਲ ਤੇ ਡੀਜ਼ਲ ਵਾਹਨਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਨੀਤੀ ਆਯੋਗ ਨੇ ਪ੍ਰਸਾਤਵ ਦਿੱਤਾ ਸੀ ਕਿ ਥ੍ਰੀ-ਵ੍ਹੀਲਰ ਵਾਹਨਾਂ ਨੂੰ 2023 ਤੇ 150 ਸੀਸੀ ਤੋਂ ਘੱਟ ਸਮਰੱਥਾ ਵਾਲੇ ਟੂ-ਵ੍ਹੀਲਰ ਵਾਹਨਾਂ ਨੂੰ 2025 ਤਕ ਸੜਕਾਂ ਤੋਂ ਹਟਾ ਕੇ ਉੁਨ੍ਹਾਂ ਦੀ ਜਗ੍ਹਾ ਇਲਕੈਟ੍ਰਿਕ ਵਾਹਨ ਲਿਆਂਦੇ ਜਾਣ। ਨੀਤੀ ਆਯੋਗ ਦੇ ਕਦਮ ਤੋਂ ਬਾਅਦ ਆਟੋਮੋਬਾਈਲ ਜਗਤ 'ਚ ਕਾਫ਼ੀ ਆਲੋਚਨਾ ਕੀਤੀ ਗਈ ਹੈ।

Posted By: Akash Deep