ਜੇਐੱਨਐੱਨ, ਏਐੱਨਆਈ : ਕੇਂਦਰੀ ਕੈਬਨਿਟ ਦੀ ਬੈਠਕ ਬੁੱਧਵਾਰ ਨੂੰ ਆਯੋਜਿਤ ਕੀਤੀ ਜਾਵੇਗੀ। ਇਹ ਬੈਠਕ ਨਵੀਂ ਦਿੱਲੀ ਦੇ 7 ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਹਾਇਸ਼ 'ਤੇ ਹੋਵੇਗੀ। ਅੱਜ ਦੀ ਕੈਬਨਿਟ ਬੈਠਕ 'ਚ EPF ਸਬੰਧੀ ਅਹਿਮ ਫ਼ੈਸਲੇ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਨਾਲ ਹੀ ਕਿਸਾਨੀ ਖੇਤਰ 'ਚ 1 ਲੱਖ ਰੁਪਏ ਦੇ ਫੰਡ 'ਤੇ ਵੀ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ। ਨਾਲ ਹੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਨਵੰਬਰ ਤਕ ਜਾਰੀ ਕਰਨ ਸਬੰਧੀ ਕੈਬਨਿਟ ਦੀ ਮੋਹਰ ਲੱਗ ਸਕਦੀ ਹੈ।

Posted By: Amita Verma