ਜੇਐੱਨਐੱਨ, ਮੁੰਬਈ : ਸ਼ੁੱਕਰਵਾਰ ਨੂੰ ਦਵਿੰਦਰ ਫੜਨਵੀਸ ਦੇ ਸੀਐੱਮ ਅਹੁਦੇ ਤੋਂ ਅਸਤੀਫੇ ਦੇ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੇ ਬਾਅਦ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੇ ਕਰਾਰਾ ਹਮਲਾ ਬੋਲਿਆ। ਉਨ੍ਹਾਂ ਨੇ ਫੜਨਵੀਸ ਦੇ ਇਕ-ਇਕ ਮੁਲਜ਼ਮ ਦਾ ਜਵਾਬ ਦਿੱਤਾ। ਇਸ ਤੋਂ ਲੱਗਦਾ ਹੈ ਕਿ ਭਾਜਪਾ ਤੇ ਸ਼ਿਵ ਸੈਨਾ ਇਕ-ਦੂਸਰੇ ਦੇ ਖ਼ਿਲਾਫ਼ ਖੁੱਲ੍ਹ ਕੇ ਆ ਗਏ ਹਨ।

ਸ਼ਾਹ ਤੋਂ ਸੀਐੱਮ ਅਹੁਦੇ ਲਈ ਸਪਸ਼ਟ ਗੱਲ ਕੀਤੀ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜ ਸਾਲ ਦੇ ਕਾਰਜਕਾਲ ਲਈ ਫੜਨਵੀਸ ਨੇ ਖੁਦ ਨੂੰ ਕ੍ਰੇਡਿਟ ਦਿੱਤਾ। ਮੈਂ ਬਾਲਾ ਸਾਹਿਬ ਦੀ ਤਰ੍ਹਾਂ ਸੱਚ ਦੇ ਨਾਲ ਖੜ੍ਹਿਆ ਰਿਹਾ। ਸ਼ਿਵ ਸੈਨਾ ਆਪਣੀ ਗੱਲ ਤੋਂ ਕਦੇ ਪਿੱਛੇ ਨਹੀਂ ਹਟਦਾ। ਅਸੀਂ ਜੋ ਕਹਿੰਦੇ ਹਾਂ ਉਹ ਨਿਭਾਉਂਦੇ ਹਾਂ। ਸ਼ਿਵ ਸੈਨਾ ਝੂਠ ਬੋਲਣ ਵਾਲੀ ਪਾਰਟੀ ਨਹੀਂ ਹੈ। ਮੈਨੂੰ ਗੱਲ ਕਰਨ ਲਈ ਅਮਿਤ ਸ਼ਾਹ ਮੁੰਬਈ ਆਏ ਸੀ। ਮੈਂ ਅਮਿਤ ਸ਼ਾਹ ਤੋਂ ਸੀਐੱਮ ਅਹੁਦੇ ਲਈ ਸਾਫ ਗੱਲ ਕੀਤੀ ਸੀ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮੀਠੀਆਂ ਗੱਲਾਂ ਕੀਤੀਆਂ। ਫੜਨਵੀਸ ਮੈਨੂੰ ਝੂਠ ਬੋਲਣ ਦਾ ਦੋਸ਼ ਲਗਾ ਰਹੇ ਹਨ। ਫੜਨਵੀਸ ਤੋਂ ਅਜਿਹੇ ਦੋਸ਼ਾਂ ਦੀ ਉਮੀਦ ਨਹੀਂ ਹੈ।

ਇਕ ਦਿਨ ਸ਼ਿਵ ਸੈਨਾ ਦਾ ਹੋਵੇਗਾ ਮੁੱਖ ਮੰਤਰੀ

ਉਨ੍ਹਾਂ ਨੇ ਕਿਹਾ ਕਿ ਮੈਂ ਬਾਲਾ ਸਾਹਿਬ ਤੋਂ ਵਾਅਦਾ ਕੀਤਾ ਸੀ ਕਿ ਇਕ ਦਿਨ ਸ਼ਿਵ ਸੈਨਾ ਦੇ ਮੁੱਖ ਮੰਤਰੀ ਹੋਵੇਗਾ। ਮੈਂ ਉਸ ਵਾਅਦੇ ਨੂੰ ਪੂਰਾ ਕਰਾਂਗਾ, ਇਸ ਲਈ ਮੈਨੂੰ ਅਮਿਤ ਸ਼ਾਹ ਤੇ ਦਵਿੰਦਰ ਫੜਨਵੀਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਗੰਗਾ ਦੀ ਸਫਾਈ ਕਰਦੇ ਸਮੇਂ ਇਨ੍ਹਾਂ ਦੇ ਦਿਮਾਗ ਪ੍ਰਦੂਸ਼ਿਤ ਹੋ ਗਏ। ਮੈਨੂੰ ਲੱਗਿਆ ਕਿ ਅਸੀਂ ਗਲਤ ਲੋਕਾਂ ਦੇ ਨਾਲ ਗਠਜੋੜ ਬਣਾਇਆ ਹੈ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਮਹਾਰਾਸ਼ਟਰ 'ਚ ਸੀਐੱਮ ਅਹੁਦੇ ਲਈ 2.5-2.5 ਸਾਲ ਦੇ ਕਾਰਜਕਾਲ 'ਤੇ ਹੀ ਗੱਲਬਾਤ ਕਰਨਗੇ।

Posted By: Susheel Khanna