ਨਵੀਂ ਦਿੱਲੀ - ਸੀਬੀਆਈ 'ਚ ਇਨ੍ਹੀਂ ਦਿਨੀਂ ਿਛੜੀ ਜੰਗ ਦੌਰਾਨ ਵੀਰਵਾਰ ਨੂੰ ਪੁਲਿਸ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੇ ਘਰ ਬਾਹਰੋਂ ਚਾਰ ਸ਼ੱਕੀ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਰਾਤ ਕਾਰ 'ਚ ਬੈਠ ਕੇ ਆਲੋਕ ਵਰਮਾ ਦੀ ਨਿਗਰਾਨੀ ਕਰਦੇ ਰਹੇ। ਇਸ ਮਗਰੋਂ ਆਲੋਕ ਵਰਮਾ ਦੇ ਨਿੱਜੀ ਸੁਰੱਖਿਆ ਕਰਮੀਆਂ ਨੂੰ ਇਨ੍ਹਾਂ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਦੇ ਪੀਐੱਸਓ ਦੋਵਾਂ ਨੂੰ ਫੜ ਕੇ ਘਰ ਅੰਦਰ ਲੈ ਗਏ ਅਤੇ ਉਨ੍ਹਾਂ ਕੋਲੋਂ ਪੱੁਛਗਿੱਛ ਸ਼ੁਰੂ ਕਰ ਦਿੱਤੀ। ਦਿੱਲੀ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੱਲ੍ਹ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਛੱੁਟੀ 'ਤੇ ਭੇਜ ਦਿੱਤਾ ਸੀ। ਇਸ ਫ਼ੈਸਲੇ ਖ਼ਿਲਾਫ਼ ਆਲੋਕ ਵਰਮਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਸੁਪਰੀਮ ਕੋਰਟ ਵੀ ਇਸ ਮਾਮਲੇ 'ਤੇ ਸੁਣਵਾਈ ਕਰਨ ਨੂੰ ਤਿਆਰ ਹੋ ਗਈ।