ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੇ ਕਨੌਟ ਪਲੇਸ ਇਲਾਕੇ ਦੀ ਸ਼ੰਕਰ ਮਾਰਕੀਟ 'ਚ ਪੁਲਿਸ ਤੇ ਬਦਮਾਸ਼ਾਂ ਦਾ ਮੁਕਾਬਲਾ ਹੋਇਆ। ਜਾਣਕਾਰੀ ਮੁਤਾਬਿਕ ਫਾਇਰਿੰਗ 'ਚ ਦੋ ਬਦਮਾਸ਼ਾਂ ਇਸਮਾਈਲ ਤੇ ਸਲੀਮ ਨੂੰ ਗੋਲ਼ੀ ਲੱਗੀ ਹੈ। ਇਹ ਦੋਵੇਂ ਬਦਮਾਸ਼ ਏਅਰਫੋਰਸ ਅਧਿਕਾਰੀ ਤੋਂ ਲੁੱਟ ਦੀ ਵਾਰਦਾਤ 'ਚ ਸ਼ਾਮਲ ਰਹੇ ਹਨ।

ਪੁਲਿਸ ਅਨੁਸਾਰ, ਇਹ ਮੁਕਾਬਲਾ ਬੁੱਧਵਾਰ ਤੜਕੇ 5.50 ਵਜੇ ਸ਼ੰਕਰ ਮਾਰਕੀਟ 'ਚ ਹੋਇਆ। ਕਨੌਟ ਪਲੇਸ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਖ਼ਤਰਨਾਕ ਝਪਟਮਾਰ ਇਸਮਾਈਲ, ਸਲੀਮ ਤੇ ਸਾਊਦ ਨੂੰ ਗ੍ਰਿਫ਼ਤਾਰ ਕੀਤਾ। ਇਹ ਝਪਟਮਾਰ ਕਾਰ 'ਚ ਆਏ ਸੀ। ਇਨ੍ਹਾਂ ਦਾ ਚੌਥਾ ਸਾਥੀ ਭੱਜਣ 'ਚ ਕਾਮਯਾਬੋ ਹੋ ਗਿਆ। ਤਿੰਨੋਂ ਖ਼ਤਰਨਾਕ ਝਪਟਮਾਰ ਹਨ ਇਨ੍ਹਾਂ ਖ਼ਿਲਾਫ਼ 100 ਤੋਂ ਜ਼ਿਆਦਾ ਮਾਮਲੇ ਦਰਜ ਹਨ।

ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਇਹ ਗਿਰੋਹ

ਇਹ ਗਿਰੋਹ ਸਵੇਰ ਵੇਲੇ ਘੁੰਮਣ ਵਾਲੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਕੁਝ ਦਿਨ ਪਹਿਲਾਂ ਇਨ੍ਹਾਂ ਨੇ ਹੀ ਕਨੌਟ ਪਲੇਸ 'ਚ ਸਵੇਰ ਵੇਲੇ ਨਿਸ਼ਾਂਤ ਸਿੰਘ ਨਾਂ ਦੇ ਨੌਜਵਾਨ ਦਾ ਸਾਈਕਲ ਖੋਹ ਲਿਆ ਸੀ। ਨਿਸ਼ਾਂਤ ਭਾਜਪਾ 'ਚ ਮੰਤਰੀ ਰਹੇ ਗਜੇਂਦਰ ਸਿੰਘ ਸ਼ੇਖਾਵਤ ਦਾ ਭਾਣਜਾ ਹੈ। ਘਟਨਾ ਵਾਲੇ ਦਿਨ ਸਵੇਰੇ ਉਹ ਦਵਾਰਕਾ ਤੋਂ ਸਾਈਕਲਿੰਗ ਕਰਦਿਆਂ ਸੀਪੀ ਆਇਆ ਹੋਇਆ ਸੀ। ਪੁਲਿਸ ਨੇ ਇਨ੍ਹਾਂ ਦਾ ਕਾਰ ਵੀ ਜ਼ਬਤ ਕਰ ਲਈ ਹੈ। ਇਨ੍ਹਾਂ ਕੋਲ ਹਥਿਆਰ ਤੇ ਝਪਟੇ ਗਏ ਮੋਬਾਈਲ ਬਰਾਮਦ ਕਰ ਲਏ ਗਏ ਹਨ।

Posted By: Seema Anand