ਅੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਵਿਦੇਸ਼ ਯਾਤਰਾ ਕਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਐਤਵਾਰ ਦੀ ਰਾਤ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ ਫਰਜ਼ੀ ਦਸਤਾਵੇਜ਼ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਇਮੀਗਰੇਸ਼ਨ ਅਧਿਕਾਰੀ ਸੰਜੀਵ ਵਾਲੀਆ ਦੇ ਬਿਆਨ 'ਤੇ ਹਰਿਆਣਾ ਦੇ ਕੈਥਲ ਜ਼ਿਲ੍ਹਾ ਸਥਿਤ ਅਹਿਮਦਪੁਰ ਪਿੰਡ ਵਾਸੀ ਕੁਲਦੀਪ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਐੱਫਆਈਆਰ ਦੇ ਮੁਤਾਬਕ ਕੁਲਦੀਪ ਸਿੰਘ ਬੀਤੇ ਦਿਨੀਂ ਮਲਿੰਡੋ ਏਅਰਲਾਈਨਜ਼ ਰਾਹੀਂ ਮਲੇਸ਼ੀਆ ਤੋਂ ਅੰਮਿ੍ਤਸਰ ਪੁੱਜਾ ਸੀ। ਜਾਂਚ 'ਚ ਪਤਾ ਚਲਿਆ ਕਿ ਮੁਲਜ਼ਮ ਦੇ ਪਾਸਪੋਰਟ 'ਤੇ ਲੱਗੀ ਮੋਹਰ ਫਰਜ਼ੀ ਸੀ। ਇਕ ਹੋਰ ਮਾਮਲੇ 'ਚ ਇਮੀਗਰੇਸ਼ਨ ਅਧਿਕਾਰੀ ਸੰਜੀਵ ਵਾਲੀਆ ਦੇ ਬਿਆਨ 'ਤੇ ਮੋਗਾ ਜ਼ਿਲ੍ਹੇ ਦੇ ਖੁੱਡਾ ਪਿੰਡ ਵਾਸੀ ਨਿਰਮਲ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਮੁਲਜ਼ਮ ਦੇ ਪਾਸਪੋਰਟ 'ਤੇ ਵੀ ਫਰਜ਼ੀ ਮੋਹਰ ਲੱਗੀ ਹੋਈ ਸੀ। ਨਿਰਮਲ ਸਿੰਘ ਮਲੇਸ਼ੀਆ ਤੋਂ ਅੰਮਿ੍ਤਸਰ ਮਲਿੰਡੋ ਏਅਰਲਾਈਨਜ਼ ਰਾਹੀਂ ਪੁੱਜਾ ਸੀ।