ਜੇਐੱਨਐੱਨ, ਰਾਂਚੀ : Jharkhand Assembly Election 2019 : ਝਾਰਖੰਡ ਵਿਧਾਨ ਸਭਾ ਚੋਣਾਂ ਦੂਸਰੇ ਪੜਾੜ 'ਚ 20 ਸੀਟਾਂ 'ਤੇ ਵੋਟਿੰਗ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਰਾਜਧਾਨੀ ਰਾਂਚੀ ਦੇ ਤਮਾੜ 'ਚ ਐਤਵਾਰ ਨੂੰ ਆਈਈਡੀ ਧਮਾਕੇ 'ਚ ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ ਮੈਡਿਕਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਚੋਣਾਂ 'ਚ ਵੋਟਿੰਗ ਤੋਂ ਬਾਅਦ ਵਾਪਸੀ ਵੇਲੇ ਸੁਰੱਖਿਆ ਬਲ ਤੇ ਮਤਦਾਨ ਮੁਲਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਜਗ੍ਹਾ ਲੈਂਡ ਮਾਈਨਜ਼ ਵਿਛਾਈਆਂ ਗਈਆਂ ਹਨ। ਸੁਰੱਖਿਆ ਬਲ ਇਸ ਦੀ ਪੂਰੀ ਜਾਂਚ-ਪਰਖ ਕੇ ਹੀ ਅੱਗੇ ਵਧ ਰਹੇ ਸਨ। ਇਸੇ ਦੌਰਾਨ ਤਮਾੜ ਦੇ ਜੰਗਲੀ ਇਲਾਕੇ 'ਚ ਆਈਈਡੀ ਧਮਾਕਾ ਹੋ ਗਿਆ, ਜਿਸ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ।

ਵਿਧਾਨ ਸਭਾ ਚੋਣਾਂ ਤੋਂ ਬਾਅਦ ਨਕਸਲ ਪ੍ਰਭਾਵਿਤ ਮਤਦਾਨ ਕੇਂਦਰਾਂ ਦੇ ਮਤਦਾਨ ਮੁਲਾਜ਼ਮਾਂ ਤੇ ਸੁਰੱਖਿਆ ਬਲਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਈ ਈਵੀਐੱਮ ਸ਼ਨਿਚਰਵਾਰ ਸ਼ਾਮ ਨੂੰ ਜਮ੍ਹਾਂ ਨਹੀਂ ਕੀਤੀਆਂ ਜਾ ਸਕੀਆਂ। ਖ਼ੁਫ਼ਿਆ ਰਿਪੋਰਟ ਦੇ ਆਧਾਰ 'ਤੇ ਸੁਰੱਖਿਆ ਬਲ ਤੇ ਪੁਲਿਸ ਐਤਵਾਰ ਸਵੇਰ ਤੋਂ ਰਸਤਿਆਂ ਦੀ ਜਾਂਚ 'ਚ ਜੁਟੀ ਹੈ। ਬਾਰੂਦ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ। ਖਦਸ਼ਾ ਹੈ ਕਿ ਵੱਡੇ ਪੱਧਰ 'ਤੇ ਨਕਸਲੀਆਂ ਨੇ ਸੜਕ 'ਤੇ ਲੈਂਡ ਮਾਈਨਜ਼ ਵਿਛਾ ਰੱਖੀਆਂ ਹਨ। ਐਤਵਾਰ ਦੁਪਹਿਰ ਤਕ ਮਤਦਾਨ ਮੁਲਾਜ਼ਮ ਆਪਣੀਆਂ ਈਵੀਐੱਮਜ਼ ਨਾਲ ਸੁਰੱਖਿਅਤ ਹੈੱਡਕੁਆਰਟਰ ਪਰਤ ਜਾਣਗੇ। ਸੁਰੱਖਿਆ ਦੇ ਲਿਹਾਜ਼ ਤੋਂ ਸੁਰੱਖਿਆ ਬਲਾਂ ਤੇ ਮਤਦਾਨ ਕਰਮੀਆਂ ਨੂੰ ਪੈਦਲ ਚੱਲਣ ਲਈ ਕਿਹਾ ਗਿਆ ਹੈ।

Posted By: Seema Anand