ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਭਾਰਤ ਦੇ ਦੌਰੇ 'ਤੇ ਆਏ ਅਧਿਕਾਰੀਆਂ ਦੇ ਵੱਡੇ ਦਲ 'ਚ ਦੋ ਭਾਰਤੀ ਮੂਲ ਦੇ ਲੋਕ ਵੀ ਹਨ। ਇਨ੍ਹਾਂ ਵਿਚੋਂ ਇਕ ਅਜੀਤ ਪਈ ਹੈ ਜਿਨ੍ਹਾਂ ਦੇ ਮਾਪੇ ਅੱਜ ਤੋਂ ਲਗਪਗ ਪੰਜ ਦਹਾਕੇ ਪਹਿਲਾਂ ਅਮਰੀਕਾ ਗਏ ਸਨ। ਰਾਸ਼ਟਰਪਤੀ ਨਾਲ ਭਾਰਤ ਆਏ ਪਈ ਨੇ ਇਕ ਬਹੁਤ ਹੀ ਭਾਵੁਕ ਸੰਦੇਸ਼ ਪੋਸਟ ਕੀਤਾ ਹੈ।

ਅਜੀਤ ਪਈ ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ ਦੇ ਭਾਰਤੀ ਮੂਲ ਦੇ ਪਹਿਲੇ ਚੇਅਰਮੈਨ ਹਨ। ਉਨ੍ਹਾਂ ਨੇ ਉਤਸੁਕਤਾ ਨਾਲ ਕਿਹਾ ਕਿ ਸਾਲਾਂ ਪਹਿਲਾਂ ਉਨ੍ਹਾਂ ਦੇ ਮਾਪੇ ਨੂੰ ਦੱਸਿਆ ਗਿਆ ਹੁੰਦਾ ਹੈ ਕਿ ਇਕ ਦਿਨ ਉਨ੍ਹਾਂ ਦਾ ਪੁੱਤਰ ਅਮਰੀਕੀ ਰਾਸ਼ਟਰਪਤੀ ਨਾਲ ਭਾਰਤ ਜਾਵੇਗਾ ਤਾਂ ਉਹ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ।

ਪਈ ਤੋਂ ਇਲਾਵਾ ਟਰੰਪ ਨਾਲ ਭਾਰਤੀ ਮੂਲ ਦੇ ਕੇਸ਼ ਪਟੇਲ ਵੀ ਆਏ ਹਨ, ਜੋ ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਤੇ ਅੱਤਵਾਦ ਰੋਕੂ ਵਿਭਾਗ ਦੇ ਸੀਨੀਅਰ ਡਾਇਰੈਕਟਰ ਹਨ।

ਟਵਿਟਰ 'ਤੇ ਇਕ ਵੀਡੀਓ ਪੋਸਟ ਕਰ ਕੇ ਪਈ ਨੇ ਕਿਹਾ, 'ਜੇ ਮੈਂ 1971 ਦੇ ਸਮੇਂ ਵਾਪਸ ਆ ਸਕਦਾ, ਮੇਰੇ ਮਾਪਿਆਂ ਦੇ ਵਿਆਹ ਦੇ ਠੀਕ ਬਾਅਦ, ਮੈਨੂੰ ਹੈਰਾਨੀ ਹੈ ਕਿ ਜਦੋਂ ਤੁਸੀਂ ਉਸ ਨੌਜਵਾਨ ਜੋੜੇ ਨੂੰ ਦੱਸਦੇ ਹਨ ਕਿ ਇਕ ਪੀੜ੍ਹੀ ਬਾਅਦ ਉਨ੍ਹਾਂ ਦਾ ਪੁੱਤਰ ਉਸ ਦੇਸ਼ 'ਚ ਸੰਯੁਕਤ ਸੂਬਾ ਸਰਕਾਰ ਦੀ ਉੱਚ ਪੱਧਰ 'ਤੇ ਅਗਵਾਈ ਕਰ ਰਿਹਾ ਹੈ, ਜਿਥੇ ਪਲੇ ਤੇ ਵੱਡੇ ਹੋਏ ਤਾਂ ਉਹ ਕੀ ਕਹਿੰਦੇ'।

ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਮਹਿਸੂਸ ਕਰਦਾ ਹਾਂ ਕਿ ਉਹ ਕਹਿੰਦੇ, ਜਦੋਂ ਹੁਣ ਖੁਦ ਕਹਿੰਦੇ ਹਨ ਤੇ ਜੋ ਵਿਸ਼ਵਾਸ ਮੇਰੇ ਰਗ-ਰਗ 'ਚ ਹਨ, ਅਜਿਹਾ ਸਿਰਫ ਅਮਰੀਕਾ 'ਚ ਸੰਭਵ ਹੈ।' ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਉਹ 5ਜੀ ਤੇ ਡਿਜੀਟਲ ਖੱਡ ਨੂੰ ਪੂਰਨ ਵਰਗੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਸਾਡਾ ਟੀਚਾ ਦੁਨੀਆ ਦੇ ਸਭ ਤੋਂ ਵੱਡੇ ਪੁਰਾਣੇ ਤੇ ਸਭ ਤੋਂ ਵੱਡੇ ਲੋਕਤੰਤਰ ਵਿਚਾਲੇ ਦੋਸਤੀ ਹੋਰ ਡੂੰਘੀ ਕਰਨੀ ਹੈ।

ਪਈ ਨੇ ਕਿਹਾ ਕਿ ਭਾਰਤ ਦੇ ਦੌਰੇ ਨੂੰ ਲੈ ਕੇ ਉਹ ਨਿੱਜੀ ਤੌਰ 'ਤੇ ਬਹੁਤ ਉਤਸੁਕ ਹਨ। ਉਨ੍ਹਾਂ ਦੀ ਮਾਂ ਦਾ ਬੈਂਗਲੁਰੂ 'ਚ ਪਾਲਣ ਪੋਸ਼ਣ ਹੋਇਆ, ਜਦਕਿ ਪਿਤਾ ਦਾ ਹੈਦਰਾਬਾਦ 'ਚ। 1971 'ਚ ਵਿਆਹ ਤੋਂ ਠੀਕ ਬਾਅਦ ਉਹ ਅਮਰੀਕਾ ਚਲੇ ਗਏ ਸਨ। ਉਦੋਂ ਉਨ੍ਹਾਂ ਕੋਲ ਸਿਰਫ ਅੱਠ ਡਾਲਰ, ਇਕ ਰੇਡੀਓ ਤੇ ਇਹ ਭਰੋਸਾ ਸੀ ਕਿ ਅਮਰੀਕਾ 'ਚ ਉਨ੍ਹਾਂ ਦੇ ਸੁਪਨੇ ਹਕੀਕਤ 'ਚ ਬਦਲਣਗੇ।

ਇਕ ਹੋਰ ਟਵੀਟ 'ਚ ਪਈ ਨੇ ਆਪਣੇ ਨਾਨੇ ਦਾ ਪਾਸਪੋਰਟ ਸ਼ੇਅਰ ਕੀਤਾ ਹੈ, ਜੋ ਬਹਿਰੀਨ 'ਚ ਕਲਰਕ ਵਜੋਂ ਕੰਮ ਕਰਨ ਲਈ 1937 'ਚ ਜਾਰੀ ਕੀਤਾ ਗਿਆ ਸੀ। ਉਥੇ 1945 'ਚ ਉਨ੍ਹਾਂ ਦੀ ਮਾਂ ਦਾ ਜਨਮ ਹੋਇਆ ਸੀ।