ਜੇਐੱਨਐੱਨ, ਨਵੀਂ ਦਿੱਲੀ : ਬੱਚੇ ਇਸ ਕਦਰ ਆਨਲਾਈਨ ਗੇਮ ਦੀ ਲਪੇਟ 'ਚ ਆ ਚੁੱਕੇ ਹਨ ਕਿ ਉਹ ਆਪਣੀ ਜਾਨ ਤਕ ਦੇ ਰਹੇ ਹਨ। ਝਾਰਖੰਡ ਤੇ ਰਾਜਸਥਾਨ 'ਚ ਦੋ ਬੱਚਿਆਂ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਦੋਵੇਂ ਆਨਲਾਈਨ ਗੇਮਾਂ ਦੇ ਆਦਤ ਦੇ ਸ਼ਿਕਾਰ ਸਨ। ਪਹਿਲਾ ਮਾਮਲਾ ਧਨਬਾਦ ਦਾ ਹੈ। ਇੱਥੇ ਤੀਜੀ ਕਲਾਸ ਦੇ ਵਿਦਿਆਰਥੀ ਆਦਿਤਿਆ ਕੁਮਾਰ ਰੋਜ (8) ਨੇ ਆਪਣੇ ਪਾਪਾ ਦੇ ਸਮਾਰਟਫੋਨ 'ਤੇ ਗੇਮ ਖੇਡਦੇ-ਖੇਡਦੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਮਾਂ ਦੇ ਦੁਪੱਟੇ ਨੂੰ ਫਾਹਾ ਬਣਾ ਕੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।

ਦੂਜਾ ਮਾਮਲਾ ਕੋਟਾ ਦਾ ਹੈ। ਉੱਥੇ 12 ਸਾਲਾ ਕੁਸ਼ਾਲ ਨੇ ਮੋਬਾਈਲ 'ਤੇ ਗੇਮ ਖੇਡਦੇ ਹੋਏ ਫਾਹਾ ਲੈ ਲਿਆ। ਹੈਰਾਨੀ ਦੀ ਗੱਲ ਹੈ ਕਿ ਫਾਹਾ ਲਗਾਉਂਦੇ ਸਮੇਂ ਉਸਨੇ ਚੂੜੀਆਂ ਅਤੇ ਮੰਗਲਸੂਤਰ ਪਾਏ ਹੋਏ ਸਨ। ਸ਼ੱਕ ਹੈ ਕਿ ਉਹ ਬਲਿਊ ਵ੍ਹੇਲ ਵਰਗੀ ਕੋਈ ਆਨਲਾਈਨ ਗੇਮ ਖੇਡ ਰਿਹਾ ਸੀ। ਇਸੇ ਗੇਮ ਦੀ ਸਟੇਜ ਪਾਰ ਕਰਨ ਲਈ ਉਸਨੇ ਮੌਤ ਨੂੰ ਗਲੇ ਲਗਾ ਲਿਆ। ਹਾਲਾਂਕਿ ਪੁਲਿਸ ਅਤੇ ਪਰਿਵਾਰ ਮੈਂਬਰ ਇਸ ਬਾਰੇ ਕੁਝ ਕਹਿਣ ਤੋਂ ਬਚ ਰਹੇ ਹਨ।