ਅਹਿਮਦਾਬਾਦ, ਪੀਟੀਆਈ/ਏਐੱਨਆਈ: ਉੱਤਰ ਪ੍ਰਦੇਸ਼ ਦੇ ਕਮਲੇਸ਼ ਤਿਵਾੜੀ ਕਤਲ ਕਾਂਡ'ਚ ਜਾਂਚ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੁਜਰਾਤ ਏਟੀਐੱਸ ਨੇ ਇਸ ਮਾਮਲੇ ਦੇ ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਅਸ਼ਫਾਕ ਸ਼ੇਖ਼ ਅਤੇ ਮੋਇਨੁਦੀਨ ਪਠਾਣ ਦੇ ਰੂਪ 'ਚ ਹੋਈ ਹੈ। ਗੁਜਰਾਤ ਏਟੀਐੱਸ ਨੇ ਦੋਵਾਂ ਨੂੰ ਰਾਜਸਥਾਨ ਹੱਥ ਨੇੜੇ ਸ਼ਿਆਮਲਾਜੀ ਕੋਲੋਂ ਗ੍ਰਿਫ਼ਤਾਰ ਕੀਤਾ। ਦੋਵਾਂ ਨੇ ਕਮਲੇਸ਼ ਤਿਵਾੜੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਲਈ ਹੈ। ਦੋਵੇਂ ਸੂਰਤ ਦੇ ਰਹਿਣ ਵਾਲੇ ਹਨ। ਦੋਵਾਂ ਨੂੰ ਗੁਜਰਾਤ ਏਟੀਐੱਸ ਜਲਦ ਹੀ ਯੂਪੀ ਪੁਲਿਸ ਨੂੰ ਸੌਂਪੇਗੀ।


ਢਾਈ-ਢਾਈ ਲੱਖ ਦਾ ਇਨਾਮ ਐਲਾਨ

ਮੁਲਜ਼ਮਾਂ ਨੇ ਕਿਹਾ ਕਿ ਕਮਲੇਸ਼ ਤਿਵਾੜੀ ਨੇ ਪੈਗੰਬਰ ਮੁਹੰਮਦ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਉੱਤਰ ਪ੍ਰਦੇਸ਼ ਪੁਲਿਸ ਦੀ ਐੱਸਆਈਟੀ ਨੇ ਦੋਵਾਂ 'ਤੇ ਢਾਈ-ਢਾਈ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਇਨ੍ਹਾਂ ਦੇ ਸਕੈੱਚ ਵੀ ਜਾਰੀ ਕੀਤੇ ਸਨ।

Posted By: Jagjit Singh