ਜੇਐੱਨਐੱਨ,ਨਵੀਂ ਦਿੱਲੀ : ਰਵੀ ਕੁਮਾਰ ਵਿਸ਼ਵਾਸ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ। ਇਸ ਵਾਰ ਉਹ ਆਪਣੀਆਂ ਕਵਿਤਾਵਾਂ ਕਾਰਨ ਨਹੀਂ ਬਲਕਿ ਇਕ User ਦੇ ਟਵੀਟ 'ਤੇ ਦਿੱਤੇ ਗਏ Reaction ਕਾਰਨ ਹੈ। ਦਰਅਸਲ, ਆਮ ਆਦਮੀ ਪਾਰਟੀ ਤੋਂ ਨਾਅਤਾ ਤੋੜਨ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੁਬਾਰਾ ਰਾਜਨੀਤੀ 'ਚ ਆਉਣ ਦੀ ਚਰਚਾ ਚਲ ਪਈ ਹੈ। Twitter 'ਤੇ ਅੱਜ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਤੇ ਚਰਚਾਵਾਂ ਜੋਰਾਂ 'ਤੇ ਹੈ। ਇਨ੍ਹਾਂ ਚਰਚਾਵਾਂ ਵਿਚਕਾਰ ਇਕ ਯੂਜ਼ਰ ਨੇ ਕੁਮਾਰ ਵਿਸ਼ਵਾਸ ਤੇ ਭਾਜਪਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਤੋਂ ਪੁੱਛ ਲਿਆ ਕਿ ਕੀ Kumar Vishwas ਅੱਜ ਭਾਜਪਾ ਦੀ ਮੈਂਬਰਤਾ ਲੈਣ ਜਾ ਰਹੇ ਹਨ। ਇਸ 'ਤੇ ਕੁਮਾਰ ਵਿਸ਼ਵਾਸ ਨੇ ਦਿਲਚਸਪ ਰਿਐਕਸ਼ਨ ਦਿੱਤਾ।

Twitter ਯੂਜ਼ਰ ਨੇ ਕੀਤਾ ਇਹ ਟਵੀਟ

ਪਿਛਲੇ ਕੁਝ ਸਮੇਂ 'ਚ ਕੁਮਾਰ ਵਿਸ਼ਵਾਸ ਇਕ ਵਾਰ ਫਿਰ ਦੇਸ਼ ਦੀ ਰਾਜਨਤੀ 'ਤੇ ਆਪਣੀ ਪ੍ਰਤੀਕਿਰਿਆ ਦੇਣ ਲੱਗੇ ਹਨ। ਅਜਿਹੇ 'ਚ ਉਨ੍ਹਾਂ ਦੇ ਰਾਜਨੀਤੀ 'ਚ ਵਾਪਸ ਆਉਣ ਦੀਆਂ ਖ਼ਬਰਾਂ ਜੋਰ ਫੜਨ ਲੱਗੀਆਂ ਹਨ। ਇਸ ਵਿਚਕਾਰ ਅੱਜ ਮਾਨਕ ਗੁਪਤਾ ਨਾਂ ਤੋਂ ਬਣੇ ਟਵਿੱਟਰ ਅਕਾਊਂਟ ਨੇ ਸਵਾਲ ਕੀਤਾ।'Is @DrKumarVishwas joining BJP today? Strong buzzzzz @PrakashJavdekar #KumarVishwas'

ਕੁਮਾਰ ਵਿਸ਼ਵਾਸ ਨੇ ਦਿੱਤਾ ਇਹ ਜਵਾਬ

ਇਸ ਟਵੀਟ ਨੂੰ ਪੜ੍ਹਨ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਪਰਵਾਸੀ ਭਾਰਤੀਆਂ ਦੇ ਇਕ ਸਮਾਗਮ ਲਈ ਪਰਦੇਸ ਮੈਂ ਹਾਂ। ਇੱਥੋਂ ਹੀ ਜੁਆਇੰਨ ਕਰ ਲਓ, ਤੁਸੀਂ ਕਿੱਥੇ ਹੋ? ਇਸ ਖ਼ਬਰ ਦਾ ਰਿਪੀਟ-ਅਲਰਾਮ ਲਾ ਕੇ ਹਰ ਹਫ਼ਤੇ ਚਲਾ ਲਿਆ ਕਰੋ ਯਾਰ, ਕਿਉਂ ਵਾਰ-ਵਾਰ ਉਗਲੀਆਂ ਨੂੰ ਕਸ਼ਟ ਦਿੰਦੇ ਹੋ।'

Posted By: Amita Verma