ਜੇਐੱਨਐੱਨ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਸਰਾ ਦਿਨ ਹੈ। ਰਾਸ਼ਟਰਪਤੀ ਭਵਨ ਤੋਂ ਬਾਅਦ ਉਹ ਸਿੱਧਾ ਰਾਜਘਾਟ ਪਹੁੰਚ ਗਏ। ਇੱਥੇ ਉਨ੍ਹਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦਿਆਂ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਪਤਨੀ ਮੇਲਾਨੀਆ ਟਰੰਪ ਵੀ ਮੌਜੂਦ ਸਨ। ਇਸ ਤੋਂ ਬਾਅਦ ਟਰੰਪ ਨੇ ਰਾਜਘਾਟ ਦੀ ਵਿਜ਼ਿਟਰ ਬੁੱਕ 'ਤੇ ਸੰਦੇਸ਼ ਲਿਖਿਆ। ਉਨ੍ਹਾਂ ਮੇਲਾਨੀਆ ਨਾਲ ਇਕ ਬੂਟਾ ਵੀ ਲਾਇਆ। ਰਾਜਘਾਟ 'ਤੇ ਉਨ੍ਹਾਂ ਨਲਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਮੌਜੂਦ ਸਨ। ਦੱਸ ਦੇਈਏ ਕਿ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ ਤੋਂ ਬਾਅਦ ਉਹ ਸਿੱਧਾ ਰਾਜਘਾਟ ਲਈ ਰਵਾਨਾ ਹੋਏ। ਟਰੰਪ ਅੱਜ ਪੀਐੱਮ ਨਰਿੰਦਰ ਮੋਦੀ ਨਾਲ ਡੈਲੀਗੇਸ਼ਨ ਲੈਵਲ ਦੀ ਗੱਲਬਾਤ ਕਰਨਗੇ।

ਵਿਜ਼ਿਟਰ ਬੁੱਕ 'ਚ ਲਿਖਿਆ ਇਹ ਸੰਦੇਸ਼

ਵਿਜ਼ਿਟਰ ਬੁੱਕ 'ਚ ਡੋਨਾਲਡ ਟਰੰਪ ਨੇ ਲਿਖਿਆ ਕਿ ਗਾਂਧੀ ਦੇ ਭਾਰਤ ਨਾਲ ਅਮਰੀਕਾ ਦੇ ਲੋਕ ਮਜ਼ਬੂਤੀ ਨਾਲ ਖੜ੍ਹੇ ਹਨ। ਕਾਬਿਲੇਗ਼ੌਰ ਹੈ ਕਿ ਭਾਰਤ ਦੌਰੇ 'ਤੇ ਆਉਣ ਵਾਲੇ ਰਾਸ਼ਟਰਪਤੀ ਤੇ ਪਤਵੰਤੇ ਵਿਦੇਸ਼ੀ ਮਹਿਮਾਨ ਅਕਸਰ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।

Posted By: Seema Anand