style="text-align: justify;"> ਸਟੇਟ ਬਿਊਰੋ, ਅਹਿਮਦਾਬਾਦ : ਭਾਰਤੀ ਤੱਟ ਰੱਖਿਅਕ ਬਲ ਦੇ ਜਵਾਨਾਂ ਨੇ ਅਰਬ ਸਾਗਰ ਵਿਚ ਡੁੱਬ ਰਹੇ ਇਕ ਮਾਲ ਵਾਹਕ ਜਹਾਜ਼ ਐੱਮਐੱਸਵੀ ਕ੍ਰਿਸ਼ਨ ਸੁਦਾਮਾ ਦੇ 12 ਕਰੂ ਮੈਂਬਰ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਸ਼ਨਿਚਰਵਾਰ ਰਾਤ ਇਹ ਗੁਜਰਾਤ ਦੇ ਮੁੰਦਰਾ ਤੋਂ 905 ਟਨ ਚਾਵਲ ਤੇ ਚੀਨੀ ਲੈ ਕੇ ਜਿਬੂਤੀ ਲਈ ਰਵਾਨਾ ਹੋਇਆ ਸੀ। ਰਾਤ ਕਰੀਬ ਨੌਂ ਵਜੇ ਤੱਟ ਰੱਖਿਅਕ ਬਲ ਦੇ ਜਵਾਨਾਂ ਨੂੰ ਸੂਚਨਾ ਮਿਲੀ ਕਿ ਓਖਾ ਸਮੁੰਦਰੀ ਕਿਨਾਰੇ ਤੋਂ ਕਰੀਬ 10 ਨਾਟਿਕਲ ਮਾਈਲ ਦੂਰ ਇਕ ਜਹਾਜ਼ ਵਿਚ ਪਾਣੀ ਵੜ ਰਿਹਾ ਹੈ ਅਤੇ ਉਹ ਕਦੇ ਵੀ ਡੁੱਬ ਸਕਦਾ ਹੈ।

ਤੱਟ ਰੱਖਿਅਕ ਬਲ ਨੇ ਓਖਾ ਅਤੇ ਮੁੰਦਰਾ ਤੋਂ ਆਪਣੇ ਜਹਾਜ਼ ਮਦਦ ਲਈ ਰਵਾਨਾ ਕਰ ਦਿੱਤੇ। ਤੱਟ ਰੱਖਿਅਕ ਬਲ ਦੇ ਜਹਾਜ਼ ਸੀ-411 ਨੇ ਰਾਤ ਵਿਚ ਹੀ ਐੱਮਐੱਸਵੀ ਕ੍ਰਿਸ਼ਨ ਸੁਦਾਮਾ ਨੂੰ ਤਲਾਸ਼ ਕਰ ਕੇ ਉਸ ਦੇ 12 ਕਰੂ ਮੈਂਬਰਾਂ ਨੂੰ ਬਾਹਰ ਕੱਢ ਲਿਆ। ਸਾਰਿਆਂ ਨੂੰ ਸੁਰੱਖਿਅਤ ਓਖਾ ਲਿਆਂਦਾ ਗਿਆ। ਡੁੱਬ ਰਹੇ ਜਹਾਜ਼ ਵਿਚ ਤੇਲ ਰਿਸਾਅ ਦੀ ਨਿਗਰਾਨੀ ਲਈ ਤੱਟ ਰੱਖਿਅਕ ਬਲ ਦਾ ਦੂਜਾ ਜਹਾਜ਼ ਸੀ-161 ਉਥੇ ਡਟਿਆ ਰਿਹਾ।