ਸਟੇਟ ਬਿਊੂਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਾ ਹੈਟ੍ਰਿਕ ਲਾਉਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਭਵਨ ਵਿਚ ਇਕ ਸਾਦੇ ਸਮਾਰੋਹ ਵਿਚ ਸਵੇਰੇ 10.45 ਵਜੇ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਮਮਤਾ ਨੇ ਰਿਵਾਇਤੀ ਅੰਦਾਜ਼ ਵਿਚ ਬੰਗਲਾ ਵਿਚ ਸਹੁੰ ਚੁੱਕੀ। ਮਮਤਾ ਨੇ ਫਿਲਹਾਲ ਇਕੱਲੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਦੇ ਕੈਬਨਿਟ ਸਾਥੀ ਬਾਅਦ ਵਿਚ ਸਹੁੰ ਚੁੱਕਣਗੇ। ਸਿਰਫ ਤ੍ਰਿਣਾਮੂੁਲ ਦੇ ਸੀਨੀਅਰ ਨੇਤਾ ਸੁਬਰਤ ਮੁਖਰਜੀ ਨੂੰ ਪ੍ਰੋਟੇਮ ਸਪੀਕਰ ਦੀ ਸਹੁੰ ਚੁਕਾਈ ਗਈ, ਜੋ ਛੇ ਤੋਂ 7 ਮਈ ਨੂੰ ਵਿਧਾਨ ਸਭਾ ਸੈਸ਼ਨ ਵਿਚ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।

ਦੂਜੇ ਪਾਸੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਾਜਭਵਨ ਵਿਚ ਕਰਵਾਏ ਜਾ ਰਹੇ ਸਾਦੇ ਸਮਾਰੋਹ ਵਿਚ ਸਿਰਫ਼ 50 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸੱਦੇ ਗਏ ਲੋਕਾਂ ਦੀ ਸੂਚੀ ਵਿਚ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਤੋਂ ਲੈ ਕੇ ਭਾਜਪਾ ਪ੍ਰਧਾਨ ਦਿਲੀਪ ਘੋਸ਼, ਵਾਮਮੋਰਚਾ ਚੇਅਰਮੈਨ ਵਿਮਾਨ ਬੋਸ, ਕਾਂਗਰਸ ਪ੍ਰਦੇਸ਼ ਪ੍ਰਧਾਨ ਅਧੀਰ ਰੰਜਨ ਚੌਧਰੀ ਤੋਂ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖੀ ਸੌਰਵ ਗਾਂਗੂਲੀ ਸਣੇ ਕੁਝ ਹੋਰ ਪ੍ਰਮੁੱਖ ਲੋਕ ਸ਼ਾਮ ਹਨ। ਦੂਜੇ ਪਾਸੇ ਮਮਤਾ ਨੇ ਸੂਬੇ ਵਿਚ ਵੱਖ ਵੱਖ ਇਲਾਕਿਆਂ ਵਿਚ ਹਿੰਸਾ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਸਕੱਤਰ,ਗ੍ਰਹਿ ਸਕੱਤਰ, ਕੋਲਕਾਤਾ ਪੁਲਿਸ ਕਮਿਸ਼ਨਰ ਅਤੇ ਡੀਜੀਪੀ ਨਾਲ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ਵਿਚ ਮੀਟਿੰਗ ਕੀਤੀ। ਮੀਟਿੰਗ ਵਿਚ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਹੋ ਰਹੀ ਹਿੰਸਾ ਨੂੰ ਲੈ ਕੇ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

Posted By: Tejinder Thind