ਜੇਐੱਨਐੱਨ, ਨਵੀਂ ਦਿੱਲੀ : ਸੋਮਵਾਰ ਤੋਂ ਭਾਰਤੀ ਰੇਲਵੇ 200 ਤੋਂ ਵੱਧ ਟਰੇਨਾਂ ਚਲਾਉਣਾ ਸ਼ੁਰੂ ਕਰੇਗੀ। ਰੇਲਵੇ ਦਾ ਉਦੇਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਤਕ ਪਹੁੰਚਾਇਆ ਜਾਵੇ। ਇਸ ਦੌਰਾਨ ਇਕ ਅਜਿਹੀ ਖ਼ਬਰ ਆਈ ਹੈ ਕਿ ਭਾਰਤੀ ਰੇਲਵੇ ਤਕਨੀਕੀ ਕਾਰਨਾਂ ਕਾਰਨ ਕੁਝ ਸਮੇਂ ਲਈ ਆਪਣੀਆਂ ਸੇਵਾਵਾਂ ਬੰਦ ਰੱਖਣ ਵਾਲੀ ਹੈ। ਇਸ ਦੌਰਾਨ ਤੁਸੀਂ ਰਿਜ਼ਰਵੇਸ਼ਨ, ਕੈਂਸਲੇਸ਼ਨ ਤੇ ਪੁੱਛਗਿੱਛ ਜਿਹੀਆਂ ਸੇਵਾਵਾਂ ਨਹੀਂ ਲੈ ਸਕੋਗੇ।

30 ਮਈ ਤੋਂ 31 ਮਈ ਤਕ ਰੇਲ ਸੇਵਾ ਠੱਪ

ਭਾਰਤੀ ਰੇਲਵੇ ਨੇ ਤਕਨੀਕੀ ਕਾਰਨਾਂ ਦੌਰਾਨ ਦਿੱਲੀ 'ਚ ਸਥਿਤ ਪੈਸੇਂਜ਼ਰ ਰਿਜ਼ਰਵੇਸ਼ਨ ਸਿਸਟਮ (ਦਿੱਲੀ ਪੀਆਰਐੱਸ) ਨੂੰ 30 ਮਈ ਦੀ ਰਾਤ 11.45 ਵਜੇ ਤੋਂ 31 ਮਈ ਦੀ ਸਵੇਰ 3.15 ਵਜੇ ਤਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਪੀਆਰਐੱਸ ਸਿਸਟਮ ਬੰਦ ਰਹਿਣ ਨਾਲ ਰੇਲਵੇ ਦੀਆਂ ਪੁੱਛਗਿੱਛ ਸੇਵਾ 139 ਪੂਰੀ ਤਰ੍ਹਾਂ ਨਾਲ ਬੰਦ ਰਹੇਗੀ।

ਇਸ ਤੋਂ ਇਲਾਵਾ ਟਿਕਟ ਰਿਜ਼ਰਵੇਸ਼ਨ, ਕੈਂਸਲੇਸ਼ਨ, ਚਾਰਟਿੰਗ, ਇੰਟਰਨੈੱਟ ਬੁਕਿੰਗ, ਪੀਆਰਐੱਸ ਇਨਕੁਆਇਰੀ ਜਿਹੀਆਂ ਸੇਵਾਵਾਂ ਵੀ ਇਸ ਦੌਰਾਨ ਬੰਦ ਰਹਿਣਗੀਆਂ। ਅਜਿਹੇ 'ਚ ਯਾਤਰੀਆਂ ਨੂੰ ਇਸ ਦੌਰਾਨ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1 ਜੂਨ ਤੋਂ ਚੱਲਣ ਗੀ ਆਂ 200 ਟਰੇਨਾਂ

ਭਾਰਤੀ ਰੇਲ 1 ਜੂਨ ਤੋਂ ਰੇਲਵੇ ਰੋਜ਼ ਲਗਪਗ 200 ਹੋਰ ਟਰੇਨਾਂ ਚਲਾਉਣ ਜਾ ਰਹੀ ਹੈ। ਇਨ੍ਹਾਂ ਟਰੇਨਾਂ ਨੂੰ ਉਨ੍ਹਾਂ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਚਲਾਇਆ ਜਾਵੇਗਾ। ਇਨ੍ਹਾਂ ਟਰੇਨਾਂ ਨੂੰ ਚਲਾਉਣ ਤੋਂ ਪਹਿਲਾਂ ਰੇਲਵੇ ਨੇ ਯਾਤਰੀਆਂ ਲਈ ਇਕ ਗਾਈਡਲਾਈਨ ਜਾਰੀ ਕੀਤੀ ਹੈ। ਯਾਤਰਾ ਦੌਰਾਨ ਇਸ ਗਾਈਡਲਾਈਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਇਨ੍ਹਾਂ ਟਰੇਨਾਂ 'ਚ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਰੇਲਵੇ ਦੇ ਪ੍ਰਧਾਨ ਵੀਕੇ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਟਰੇਨਾਂ ਨੂੰ ਛੱਡ ਕੇ ਜ਼ਿਆਦਾਤਰ ਟਰੇਨਾਂ 'ਚੋਂ ਅਜੇ ਵੀ ਸੀਟਾਂ ਉਪਲਬਧ ਹਨ। ਉਨ੍ਹਾਂ ਨੇ ਕਿਹਾ ਜਿਨ੍ਹਾਂ ਰੂਟਾਂ 'ਤੇ ਟਰੇਨਾਂ ਭਰ ਗਈਆਂ ਹਨ ਉਨ੍ਹਾਂ 'ਤੇ ਹੋਰ ਟਰੇਨਾਂ ਚਲਾਈਆਂ ਜਾਣਗੀਆਂ। ਸਿਰਫ ਆਈਆਰੀਸੀਟੀਸੀ ਦੀ ਆਨਲਾਈਨ ਟਿਕਟ ਬੁਕਿੰਗ ਵੈੱਬਸਾਈਟ www.irctc.co.in ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।

Posted By: Rajnish Kaur