ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ (COVID-19) ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 9 ਵਜੇ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਦੇਸ਼ ਵਿਚ ਹੁਣ ਤਕ 109 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਹੁਣ ਤਕ 109 ਲੋਕਾਂ ਦੀ ਮੌਤ ਹੋ ਗਈ ਹੈ ਤੇ 4,067 ਮਾਮਲੇ ਸਾਹਮਣੇ ਆ ਗਏ ਹਨ। 3,666 ਦਾ ਇਲਾਜ ਚੱਲ ਰਿਹਾ ਹੈ। 291 ਲੋਕ ਠੀਕ ਹੋ ਗਏ ਹਨ। ਪਿਛਲੇ 12 ਘੰਟਿਆਂ 'ਚ 490 ਮਾਮਲੇ ਵਧੇ ਹਨ। ਭੋਪਾਲ 'ਚ ਕੋਰੋਨਾ ਵਾਇਰਸ ਨਾਲ 62 ਸਾਲਾ ਵਿਅਕਤੀ ਦੀ ਐਤਵਾਰ ਦੇਰ ਰਾਤ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ।

Coronavirus Live Updations :


4.14pm

ਭਾਰਤ 'ਚ ਕੋਰੋਨਾ ਦੇ 1445 ਮਾਮਲੇ ਤਬਲੀਗੀ ਜਮਾਤ ਨਾਲ ਹਨ ਜੁੜੇ

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 693 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਭਾਰਤ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਸੰਖਿਆ 4067 ਹੋ ਗਈ ਹੈ। ਇਨ੍ਹਾਂ 'ਚ 1445 ਮਾਮਲੇ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਉਥੇ ਹੀ ਕੋਰੋਨਾ ਪੀੜਤ ਦੇ ਮਾਮਲੇ ਪੁਰਸ਼ਾਂ 'ਚ 76 ਫ਼ੀਸਦ ਅਤੇ ਔਰਤਾਂ 'ਚ 24 ਫ਼ੀਸਦ ਸਾਹਮਣੇ ਆਏ ਹਨ।4.08pm

ਦੇਸ਼ ਭਰ 'ਚ ਕੋਰੋਨਾ ਨਾਲ 109 ਲੋਕਾਂ ਦੀ ਮੌਤ

ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਭਰ 'ਚ ਕੋਰੋਨਾ ਨਾਲ ਹੁਣ ਤਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4067 ਹੋ ਗਈ ਹੈ। ਉਥੇ ਹੀ 291 ਕੋਰੋਨਾ ਦੇ ਮਾਮਲੇ ਠੀਕ ਹੋ ਗਏ ਹਨ।


3.55pm

ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਮੰਤਰੀਆਂ ਨਾਲ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਦੱਸਿਆ ਕਿ ਪੀਐੱਮ ਨੇ ਮੰਤਰੀਆਂ ਦੀ ਅਗਵਾਈ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਪ੍ਰਦਾਨ ਕੀਤੀ ਗਈ ਨਿਰੰਤਰ ਪ੍ਰਤੀਕਿਰਿਆ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ 'ਚ ਪ੍ਰਭਾਵੀ ਰਹੀ ਹੈ।


3.45pm

ਸੰਸਦ ਮੈਂਬਰਾਂ ਦੀ ਸੈਲਰੀ ਅਤੇ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 'ਚ 30 ਫ਼ੀਸਦੀ ਹੋਵੇਗੀ ਕਟੌਤੀ

ਕੋਰੋਨਾ ਸੰਕਟ ਦੇ ਚੱਲਦਿਆਂ ਇਕ ਸਾਲ ਤਕ ਸੰਸਦ ਮੈਂਬਰਾਂ ਦੀ ਸੈਲਰੀ ਅਤੇ ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 'ਚ 30 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਪਹਿਲੀ ਅਪ੍ਰੈਲ 2020 ਤੋਂ ਇਹ ਫ਼ੈਸਲਾ ਲਾਗੂ ਹੋਵੇਗਾ।

3.16pm

ਮੋਹਾਲੀ 'ਚ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਮ੍ਰਿਤ ਮਿਲਿਆ

ਪੰਜਾਬ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਅਨੁਸਾਰ ਮੋਹਾਲੀ 'ਚ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਿਲਿਆ ਹੈ। ਇਹ ਵਿਅਕਤੀ ਮੋਹਾਲੀ ਦੇ ਉਨ੍ਹਾਂ ਦੋ ਵਿਅਕਤੀਆਂ 'ਚੋਂ ਇਕ ਦਾ ਬੇਟਾ ਹੈ, ਜਿਨਾਂ ਨੇ ਦਿੱਲੀ 'ਚ ਤਬਲੀਗੀ ਪ੍ਰੋਗਰਾਮ 'ਚ ਹਿੱਸਾ ਲਿਆ ਸੀ ਅਤੇ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਸਨ। ਉਨ੍ਹਾਂ ਨੂੰ ਜਿਆਨ ਸਾਗਰ ਕੁਆਰੰਟਾਇਨ ਫੈਸਲਿਟੀ, ਬਾਨੂਰ 'ਚ ਰੱਖਿਆ ਗਿਆ ਹੈ। ਮੋਹਾਲੀ 'ਚ ਹੁਣ ਤਕ ਕੁੱਲ 16 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

2.58pm

ਅਸਾਮ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋਏ ਲੋਕਾਂ ਦੇ ਸੰਕਮ੍ਰਿਤ ਪਾਏ ਜਾਣ 'ਤੇ ਹੋਵੇਗਾ ਕੇਸ

ਅਸਾਮ 'ਚ ਹੁਣ ਤੋਂ ਉਨ੍ਹਾਂ ਸਾਰੇ ਲੋਕਾਂ 'ਤੇ ਕੇਸ ਦਰਜ ਕੀਤਾ ਜਾਵੇਗਾ, ਜੋ ਦਿੱਲੀ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ ਅਤੇ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਜਾਂਦੇ ਹਨ। ਇਸਦੀ ਜਾਣਕਾਰੀ ਹਿੰਮਤ ਬਿਸਵਾ ਸਰਮਾ ਨੇ ਦਿੱਤੀ ਹੈ।

2.53pm

ਅਸਾਮ 'ਚ ਪਿਛਲੇ 24 ਘੰਟਿਆਂ 'ਚ ਇਕ ਵੀ ਕੇਸ ਨਹੀਂ

ਅਸਾਮ ਦੇ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਅਸਾਮ 'ਚ ਕੋਰੋਨਾ ਵਾਇਰਸ (ਕੋਵਿਡ 19) ਦਾ ਪਿਛਲੇ 24 ਘੰਟਿਆਂ 'ਚ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।

2.30pm

ਅਸਾਮ 'ਚ ਸੰਕਮ੍ਰਿਤ ਮਾਮਲਿਆਂ ਦਾ ਅੰਕੜਾ 20 ਦੇ ਪਾਰ

ਅਸਾਮ ਦੇ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਕਿਹਾ, ਰਾਜ 'ਚ ਹੁਣ ਤਕ ਕੁੱਲ 2000 ਸੈਂਪਲ ਦੀ ਜਾਂਚ ਕੀਤੀ ਗਈ ਜਿਸ 'ਚੋਂ 26 ਪੌਜ਼ਿਟਿਵ ਮਿਲੇ ਹਨ। ਬਾਕੀ 165 ਮਾਮਲਿਆਂ 'ਚ ਰਿਪੋਰਟ ਅੱਜ ਸ਼ਾਮ ਤਕ ਮਿਲ ਜਾਵੇਗੀ।

2.27pm

ਸਫ਼ਾਈ ਕਰਮਚਾਰੀਆਂ ਦਾ ਸਨਮਾਨ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪੱਛਮੀ ਬੰਗਾਲ ਸਥਿਤ ਆਸਨਸੋਲ ਦੇ ਕੁਮਾਰਪੁਰ ਦੇ ਨਿਵਾਸੀਆਂ ਨੇ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਲਈ ਸਨਮਾਨਿਤ ਕੀਤਾ।

02:01 PM

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨਾਲ ਟੈਲੀਫੋਨ 'ਤੇ ਪੀਐੱਮ ਮੋਦੀ ਦੀ ਗੱਲਬਾਤ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਤੇ ਸਰਕਾਰਾਂ ਦੀ ਘਰੇਲੂ ਪ੍ਰਤੀਕਿਰਿਆ ਰਣਨੀਤੀਆਂ 'ਤੇ ਚਰਚਾ ਕੀਤੀ।

01:47 PM

ਵੀਡੀਓ ਕਾਨਫਰੰਸਿੰਗ ਜ਼ਰੀਏ ਸੁਪਰੀਮ ਕੋਰਟ 'ਚ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਜਾਰੀ

ਦਿੱਲੀ : ਵੀਡੀਓ ਕਾਨਫਰੰਸਿੰਗ ਜ਼ਰੀਏ ਸੁਪਰੀਮ ਕੋਰਟ 'ਚ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ। ਕੋਰੋਨਾ ਵਾਇਰਸ ਕਾਰਨ 21 ਦਿਨਾ ਦੇਸ਼ਵਿਆਪੀ ਲਾਕਡਾਊਨ ਦੇ ਐਲਾਨ ਤੋਂ ਬਾਅਦ ਅਦਾਲਤ ਨੇ ਇਕ ਪੱਤਰ ਜਾਰੀ ਕੀਤਾ ਸੀ ਕਿ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਜ਼ਿਆਦਾ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਜਾਰੀ ਰੱਖੇਗਾ।

01:44 PM

ਕਰਨਾਟਕ 'ਚ 12 ਹੋਰ ਨਵੇਂ ਮਾਮਲੇ

ਕਰਨਾਟਕ 'ਚ 12 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਮਰੀਜ਼ਾਂ ਦੀ ਗਿਣਤੀ 163 ਹੋ ਗਈ ਹੈ। ਇਨ੍ਹਾਂ ਵਿਚੋਂ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 18 ਲੋਕ ਠੀਕ ਹੋ ਗਏ ਹਨ। 12 'ਚੋਂ 3 ਲੋਕ ਦਿੱਲੀ ਤੋਂ ਪਰਤੇ ਹਨ। ਕਰਨਾਟਕ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

01:38 PM

ਭੋਪਾਲ 'ਚ 9 ਹੋਰ ਮਾਮਲਿਆਂ ਦੀ ਪੁਸ਼ਟੀ

ਭੋਪਾਲ 'ਚ ਕੋਰੋਨਾ ਵਾਇਰਸ (COVID-19) ਦੇ 9 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 5 ਲੋਕ ਪੁਲਿਸ ਮੁਲਾਜ਼ਮ ਤੇ 4 ਸਿਹਤ ਮੁਲਾਜ਼ਮ ਹਨ। ਜ਼ਿਲ੍ਹੇ 'ਚ ਹੁਣ ਤਕ 54 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਭੋਪਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

01:17 PM

ਨੰਦੀਗਾਮਾ ਪਿੰਡ ਨੂੰ ਰੈੱਡ ਜ਼ੋਨ ਐਲਾਨਿਆ

ਆਂਧਰ ਪ੍ਰਦੇਸ਼ ਦੇ ਨੰਦੀਗਾਮਾ ਵਿਧਾਇਕ ਐੱਮ. ਜਗਨ ਮੋਹਨ ਰਾਓ ਨੇ ਕ੍ਰਿਸ਼ਨਾ ਜ਼ਿਲ੍ਹੇ ਦੇ ਰਾਘਵਪੁਰਮ ਪਿੰਡ ਦਾ ਦੌਰਾ ਕੀਤਾ। ਪਿੰਡ ਨੂੰ ਰੈੱਡ ਜ਼ੋਨ ਐਲਾਨ ਕੀਤਾ ਗਿਆ ਹੈ।

01:08 PM

ਖੈਰਾਬਾਦ 'ਚ ਨਿਜ਼ਾਮੂਦੀਨ ਮਰਕਜ਼ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ 8 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਿਲੇ

ਉੱਤਰ ਪ੍ਰਦੇਸ਼ ਦੇ ਖੈਰਾਬਾਦ 'ਚ ਨਿਜ਼ਾਮੂਦੀਨ ਮਰਕਜ਼ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਤਬਲੀਗੀ ਜਮਾਤ ਦੇ 8 ਮੈਂਬਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾੇ ਗਏ ਹਨ। ਉਨ੍ਹਾਂ ਵਿਚੋਂ 7 ਬੰਗਲਾਦੇਸ਼ੀ ਹਨ ਤੇ 1 ਮਹਾਰਾਸ਼ਟਰ ਦਾ ਹੈ, ਉਨ੍ਹਾਂ ਨੂੰ ਇਕ ਹਸਪਤਾਲ 'ਚ ਸ਼ਿਫਟ ਕੀਤਾ ਜਾਵੇਗਾ। ਸੀਤਾਪੁਰ ਦੇ ਮੁੱਖ ਮੈਡੀਕਲ ਅਧਿਕਾਰੀ (CMO) ਆਲੋਕ ਵਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

12:44 PM

ਗੁਜਰਾਤ ਦੇ ਵਡੋਦਰਾ 'ਚ 62 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ

ਗੁਜਰਾਤ ਦੇ ਵਡੋਦਰਾ 'ਚ 62 ਸਾਲਾ ਔਰਤ ਦੀ ਕੋਰੋਨਾ ਵਾਇਰਸ (COVID19) ਨਾਲ ਮੌਤ ਹੋ ਗਈ। ਔਰਤ ਹਾਲ ਹੀ 'ਚ ਸ੍ਰੀਲੰਕਾ ਤੋਂ ਪਰਤੀ ਸੀ। ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਇੱਥੇ ਹੁਣਤ ਕ 6 ਲੋਕਾਂ ਦਾ ਇਲਾਜ ਜਾਰੀ ਹੈ ਤੇ ਚਾਰ ਮਰੀਜ਼ ਠੀਕ ਹੋ ਗਏ ਹਨ। ਜ਼ਿਲ੍ਹਾ ਕਲੈਕਟਰ ਸ਼ਾਲਿਨੀ ਅਗਰਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

12:29 PM

ਹਿਮਾਚਲ ਪ੍ਰਦੇਸ਼ : ਤਬਲੀਗੀ ਜਮਾਤ ਨਾਲ ਜੁੜੇ ਚਾਰ ਲੋਕਾਂ ਖ਼ਿਲਾਫ਼ FIR

ਹਿਮਾਚਲ ਪ੍ਰਦੇਸ਼ ਪੁਲਿਸ ਅਨੁਸਾਰ ਸ਼ਿਮਲਾ ਦੇ ਨੇਰਵਾ ਇਲਾਕੇ 'ਚ ਤਬਲੀਗੀ ਜਮਾਤ ਨਾਲ ਜੁੜੇ ਚਾਰ ਲੋਕਾਂ ਖ਼ਿਲਾਫ਼ ਆਈਪੀਸੀ ਦੀ ਧਾਰ 188, 269 ਤੇ 270 ਤਹਿਤ ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51 ਤਹਿਤ ਐੱਫਆਈਆਰ ਦਰਜ ਕੀਤੀ ਗਈ। ਉਨ੍ਹਾਂ ਵਿਚੋਂ 3 ਨੇ 9 ਮਾਰਚ ਨੂੰ ਦਿੱਲੀ ਦੇ ਨਿਜ਼ਾਮੂਦੀਨ 'ਚ ਮਰਕਜ਼ 'ਚ ਹਿੱਸਾ ਲਿਆ ਸੀ ਤੇ 18 ਮਾਰਚ ਨੂੰ ਸ਼ਾਮਲ ਹੋਇਆ ਸੀ।

12:06 PM

ਅਲਮੋੜਾ ਦਾ ਨਿਵਾਸੀ ਕੋਰੋਨਾ ਨਾਲ ਸੰਕ੍ਰਮਿਤ, ਤਬਲੀਗੀ ਜਮਾਤ ਪ੍ਰੋਗਰਾਮ 'ਚ ਹੋਇਆ ਸੀ ਸ਼ਾਮਲ

ਅਲਮੋੜਾ ਦਾ ਨਿਵਾਸੀ ਜਿਸ ਨੇ ਹਾਲ ਹੀ 'ਚ ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਉਸ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਉੱਤਰਾਖੰਡ 'ਚ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਯੁਗਲ ਕਿਸ਼ੋਰ ਪੰਤ, ਵਧੀਕ ਸਕੱਤਰ (ਸਿਹਤ) ਨੇ ਇਸ ਦੀ ਜਾਣਕਾਰੀ ਦਿੱਤੀ ਹੈ।

11:57 AM

ਰਾਜਸਥਾਨ 'ਚ 60 ਸਾਲਾ ਵਿਅਕਤੀ ਦੀ ਮੌਤ

ਰਾਜਸਥਾਨ 'ਚ ਇਕ 60 ਸਾਲਾ ਵਿਅਕਤੀ ਦੀ ਕੋਟਾ 'ਚ ਮੌਤ ਹੋ ਗਈ। ਉਹ ਐਤਵਾਰ ਨੂੰ ਹਸਪਤਾਲ 'ਚ ਭਰਤੀ ਹੋਇਆ ਸੀ। ਕੱਲ੍ਹ ਰਾਤ ਨੂੰ 11 ਵਜੇ ਉਨ੍ਹਾਂ ਦੀ ਮੌਤ ਹੋ ਗਈ। ਮਰੀਜ਼ ਦਾ ਕਿਸੇ ਨਾਲ ਰਾਬਤਾ ਤੇ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਕੁਝ ਜਮਾਤੀ ਇਲਾਕੇ 'ਚ ਰਹਿੰਦੇ ਹਨ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

11:50 AM

ਗੁਜਰਾਤ 'ਚ 16 ਨਵੇਂ ਪੌਜ਼ਿਟਿਵ ਕੇਸ

ਉੱਥੇ ਹੀ ਗੁਜਰਾਤ ਦੇ ਸਿਹਤ ਵਿਭਾਗ ਅਨੁਸਾਰ ਸੂਬੇ 'ਚ 16 ਨਵੇਂ ਪੌਜ਼ਿਟਿਵ ਕੇਸ ਮਿਲੇ ਹਨ। ਇਨ੍ਹਾਂ ਵਿਚ 11 ਅਹਿਮਦਾਬਾਦ ਤੋਂ, 2 ਵਡੋਦਰਾ ਤੋਂ, ਪਾਟਨ, ਮਹਿਸਾਣਾ ਤੇ ਸੂਰਤ ਤੋਂ 1-1, ਹੁਣ ਸੂਬੇ 'ਚ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 144 ਹੋ ਗਈ ਹੈ। ਇਨ੍ਹਾਂ ਵਿਚੋਂ 21 ਡਿਸਚਾਰਜ ਤੇ 11 ਮੌਤਾਂ ਸ਼ਾਮਲ ਹਨ।

11:48 AM

ਮਹਾਰਾਸ਼ਟਰ 'ਚ 33 ਨਵੇਂ ਮਾਮਲੇ

ਮਹਾਰਾਸ਼ਟਰ ਸੂਬਾ ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ (COVID-19) ਦੇ 33 ਨਵੇਂ ਪੌਜ਼ਿਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 9 ਪਿੰਪਰੀ-ਚਿੰਚਵਾੜ ਤੋਂ, 11 ਮੁੰਬਈ ਤੋਂ, ਅਹਿਮਦਾਬਾਦ, ਸਤਾਰਾ ਤੇ ਵਸਈ ਤੋਂ 1-1, ਸੂਬੇ 'ਚ ਹੁਣ ਪੌਜ਼ਿਟਿਵ ਮਾਮਲਿਆਂ ਦੀ ਵੱਡੀ ਗਿਣਤੀ ਵਧ ਕੇ 781 ਹੋ ਗਈ ਹੈ।

10:51 AM

ਹੋਮ ਕੁਆਰੰਟਾਈਨ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਦਿੱਲੀ ਪੁਲਿਸ ਨੇ ਲਗਪਗ 198 ਐੱਫਆਈਆਰ ਦਰਜ ਕੀਤੀ

ਦਿੱਲੀ ਪੁਲਿਸ ਵੱਲੋਂ ਹੋਮ ਕੁਆਰੰਟਾਈਨ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਲਗਪਗ 198 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਐੱਫਆਈਆਰ ਨਾ ਸਿਰਫ਼ ਗੁਆਂਢੀਆਂ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ ਬਲਕਿ ਫੋਨ ਟ੍ਰੈਕਿੰਗ ਦੇ ਆਧਾਰ 'ਤੇ ਵੀ ਦਰਜ ਕੀਤੀਆਂ ਹਨ।

10:48 AM

ਮੁੰਬਈ ਦੇ ਵਾਕਹਾਰਟ ਹਸਪਤਾਲ ਦੇ ਮੁਲਾਜ਼ਮ ਕੋਰੋਨਾ ਨਾਲ ਸੰਕ੍ਰਮਿਤ

ਮਹਾਰਾਸ਼ਟਰ : ਹਸਪਤਾਲ ਦੇ ਕੁਝ ਮੁਲਾਜ਼ਮਾਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਕੀਤੇ ਜਾਣ ਤੋਂ ਬਾਅਦ ਮੁੰਬਈ ਦੇ ਵਾਕਹਾਰਟ ਹਸਪਤਾਲ ਨੂੰ ਇਕ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਜ਼ਿਆਦਾ ਜਾਣਕਾਰੀ ਦੀ ਉਡੀਕ ਹੈ।

10:24 AM

ICMR ਨੂੰ 8 ਅਪ੍ਰੈਲ ਤਕ 7 ਲੱਖ ਰੈਪਿਡ ਐਂਟੀ ਬਾਡੀ ਟੈਸਟਿੰਗ ਕਿੱਟ ਮਿਲ ਜਾਵੇਗੀ

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੂੰ 8 ਅਪ੍ਰੈਲ ਤਕ 7 ਲੱਖ ਰੈਪਿਡ ਐਂਟੀ ਬਾਡੀ ਟੈਸਟਿੰਗ ਕਿੱਟ ਮਿਲ ਜਾਵੇਗੀ। ਇਸ ਨਾਲ ਉਨ੍ਹਾਂ ਇਲਾਕਿਆਂ 'ਚ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਨ 'ਚ ਮਦਦ ਮਿਲੇਗੀ, ਜਿੱਥੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ICMR ਨੂੰ ਲੜੀਵੱਦ ਤਰੀਕੇ ਨਾਲ ਡਲਿਵਰੀ ਮਿਲੇਗੀ। ਉਮੀਦ ਹੈ ਕਿ ਉਸ ਨੂੰ ਪਹਿਲੇ ਪੜਾਅ 'ਚ 5 ਲੱਖ ਕਿੱਟਾਂ ਮਿਲਣ। ਇਸ ਦੇ ਲਈ ਆਰਡਰ ਦੇ ਦਿੱਤੇ ਗਏ ਹਨ।

10:14 AM

ਹਿਮਾਚਲ ਪ੍ਰਦੇਸ਼ : ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ

ਹਿਮਾਚਲ ਪ੍ਰਦੇਸ਼ 'ਚ 18 ਲੋਕਾਂ ਨੂੰ ਪਾਉਂਟਾ ਸਾਹਿਬ ਤੋਂ ਨਾਹਨ, ਸਿਰਮੌਰ ਦੇ ਮੈਡੀਕਲ ਕਾਲਜ ਲਿਆਂਦਾ ਗਿਆ ਹੈ, ਜਿੱਥੇ ਟੈਸਟ ਲਈ ਉਨ੍ਹਾਂ ਦੇ ਸੈਂਪਲ ਇਕੱਤਰ ਕੀਤੇ ਜਾਣਗੇ ਤੇ ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ, ਸ਼ਿਮਲਾ ਭੇਜੇ ਜਾਣਗੇ। ਇਹ ਸਾਰੇ ਲੋਕ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਇਨ੍ਹਾਂ ਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਸੀ।

10:01 AM

ਕਨਿਕਾ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਕੋਰੋਨਾ ਵਾਇਰਸ ਦੀ ਛੇਵੀਂ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਗਾਇਕਾ ਕਨਿਕਾ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਲਖਨਊ 'ਚ ਸੰਜੇ ਗਾਂਧੀ ਪੋਸਟ ਗ੍ਰੈਜੂਏਸ਼ਨ ਆਯੁਰਵਿਗਿਆਨ ਸੰਸਥਾਨ (SGPCIMS) 'ਚ ਭਰਤੀ ਸਨ।

09:43 AM

ਰਾਜਸਥਾਨ 'ਚ 8 ਹੋਰ ਮਾਮਲਿਆਂ ਦੀ ਪੁਸ਼ਟੀ

ਰਾਜਸਥਾਨ ਸਿਹਤ ਵਿਭਾਗ ਅਨੁਸਾਰ ਸੂਬੇ 'ਚ 8 ਹੋਰ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਝੁੰਝਨੂ 'ਚ 5, ਡੂਂਗਰਪੁਰ 'ਚ 2 ਤੇ ਕੋਟਾ 'ਚ 1 ਮਾਮਲੇ ਸਾਹਮਣੇ ਆਏ ਹਨ। ਝੂੰਝਨੂ 'ਚ 5 ਤੇ ਡੂੰਗਰਪੁਰ ਦਾ 1 ਵਿਅਕਤੀ ਦਿੱਲੀ 'ਚ ਤਬਲੀਗੀ ਜਮਾਤ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਸੂਬੇ 'ਚ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 274 ਹੋ ਗਈ ਹੈ।

09:25 AM

ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਹੋਈ

ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 9 ਵਜੇ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਦੇਸ਼ ਵਿਚ ਹੁਣ ਤਕ 109 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਹੁਣ ਤਕ 4,067 ਮਾਮਲੇ ਸਾਹਮਣੇ ਆ ਗਏ ਹਨ। 3,666 ਦਾ ਇਲਾਜ ਚੱਲ ਰਿਹਾ ਹੈ। 291 ਲੋਕ ਠੀਕ ਹੋ ਗਏ ਹਨ। ਪਿਛਲੇ 12 ਘੰਟੇ 'ਚ 490 ਮਾਮਲੇ ਵਧੇ ਹਨ।

09:04 AM

ਭੋਪਾਲ 'ਚ ਕੋਰੋਨਾ ਨਾਲ ਪਹਿਲੀ ਮੌਤ

ਭੋਪਾਲ 'ਚ ਕੋਰੋਨਾ ਵਾਇਰਸ (COVID-19) ਨਾਲ 62 ਸਾਲ ਦੇ ਵਿਅਕਤੀ ਦੀ ਐਤਵਾਰ ਰਾਤ ਮੌਤ ਹੋ ਗਈ। ਜ਼ਿਲ੍ਹੇ 'ਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ। ਭੋਪਾਲ ਦੇ ਸਿਹਤ ਅਧਿਕਾਰੀ ਦੇ ਹਵਾਲੇ ਤੋਂ ਨਿਊਜ਼ ਏਜੰਸੀ ਏਐੱਨਆਈ ਨੇ ਜਾਣਕਾਰੀ ਦਿੱਤੀ ਹੈ।

08:52 AM

ਅਫ਼ਗਾਨਿਸਤਾਨ 'ਚ ਪਿਛਲੇ 24 ਘੰਟਿਆਂ 'ਚ 30 ਨਵੇਂ ਮਾਮਲੇ

ਅਫ਼ਗਾਨਿਸਤਾਨ 'ਚ ਪਿਛਲੇ 24 ਘੰਟੇ ਕੋਰੋਨਾ ਵਾਇਰਸ (COVID-19) ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਹੇਰਾਤ (16), ਕਾਬੁਲ (6), ਨਿਮਰੂਜ਼ (3), ਕੁੰਡੁਜ਼ (2), ਫੈਰੀਬ (2) ਤੇ ਦਾਇਕੁੰਡੀ (1) ਮਾਮਲੇ ਹਨ। ਅਫ਼ਗਾਨਿਸਤਾਨ 'ਚ ਕੁੱਲ ਮਾਮਲਿਆਂ ਦੀ ਗਿਣਤੀ ਹੁਣ 367 ਹੋ ਗਈ ਹੈ।

08:43 AM

ਉੱਤਰ ਪ੍ਰਦੇਸ਼ 'ਚ 16 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ

ਉੱਤਰ ਪ੍ਰਦੇਸ਼ 'ਚ 16 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸਾਰੇ ਪੁਰਸ਼ ਹਨ। ਇਨ੍ਹਾਂ ਨੂੰ ਸੂਬੇ ਦੇ ਅਲੱਗ-ਅਲੱਗ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

08:32 AM

ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਦਾ ਫ਼ੈਸਲਾ

ਮਹਾਰਾਸ਼ਟਰ ਸਰਕਾਰ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ ਲਈ ਮਹਾਰਾਸ਼ਟਰ ਮੰਤਰਾਲੇ ਦੇ ਸਾਰੇ ਮੁਲਾਜ਼ਮਾਂ, ਅਧਿਕਾਰੀਆਂ ਤੇ ਆਉਣ-ਜਾਣ ਵਾਲਿਆਂ ਲਈ ਫੇਸ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਫੇਸ ਮਾਸਕ ਦੇ ਕਿਸੇ ਨੂੰ ਵੀ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ। ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।

08:19 AM

ਮਹਾਵੀਰ ਜੈਅੰਤੀ 'ਤੇ ਆਚਾਰੀਆ ਪ੍ਰਗਸਾਗਰ ਮਹਾਰਾਜ ਦੀ ਅਪੀਲ

ਆਚਾਰੀਆ ਪ੍ਰਗਸਾਗਰ ਮਹਾਰਾਜ ਅਨੁਸਾਰ ਦਵਾਰਕਾ, ਅੱਜ ਭਗਵਾਨ ਮਹਾਵੀਰ ਦੀ ਜੈਂਤੀ ਹੈ ਪਰ ਆਲਮੀ ਮਹਾਮਾਰੀ ਕਾਰਨ ਸਾਰੇ ਮੰਦਰ ਬੰਦ ਹਨ ਤੇ ਸ਼ਰਧਾਲੂਆਂ ਦਾ ਆਉਣਾ-ਜਾਣਾ ਬੰਦ ਕੀਤਾ ਗਿਆ ਹੈ। ਪੂਰਾ ਜੈਨ ਸਮਾਜ ਝੰਡਾ ਚੜ੍ਹਾ ਕੇ ਆਪਣੇ ਘਰ 'ਚ ਬੈਠ ਕੇ ਦੀਵੇ, ਆਰਤੀ, ਪੂਜਾ-ਪਾਠ ਤੇ ਮੰਗਲ ਜੈਕਾਰਾ ਲਾਵੇਗਾ।

07:58 AM

ਪ੍ਰਯਾਗਰਾਜ 'ਚ ਇਕ ਇੰਡੋਨੇਸ਼ਿਆਈ ਨਾਗਰਿਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਿਲਿਆ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਕ ਇੰਡੋਨੇਸ਼ਿਆਈ ਨਾਗਰਿਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ ਹੈ। ਉਹ ਦਿੱਲੀ ਦੇ ਨਿਜ਼ਾਮੂਦੀਨ ਤਬਲੀਗੀ ਮਰਕਜ਼ ਪ੍ਰੋਗਰਾਮ 'ਚ ਸ਼ਾਮਲ ਹੋਇਆ ਸੀ। ਉਹ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਕਵਾਰੰਟਾਈਨ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

07:44 AM

ਦੁਨੀਆ ਭਰ 'ਚ 62,955 ਲੋਕਾਂ ਦੀ ਮੌਤ : WHO

ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਦੁਨੀਆ ਭਰ ਦੇ 209 ਦੇਸ਼ਾਂ 'ਚ 11,36,851 ਮਾਮਲੇ ਸਾਹਮਣੇ ਆ ਗਏ ਹਨ। 62,955 ਲੋਕਾਂ ਦੀ ਮੌਤ ਹੋ ਗਈ ਹੈ।

07:42 AM

ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 83 ਲੋਕਾਂ ਦੀ ਮੌਤ

ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ (COVID-19) ਦੇ 3,577 ਮਾਮਲੇ ਸਾਹਮਣੇ ਆ ਗਏ ਹਨ। 3,219 ਮਰੀਜ਼ਾਂ ਦਾ ਇਲਾਜ ਜਾਰੀ ਹੈ। 275 ਲੋਕ ਠੀਕ ਹੋ ਗਏ ਹਨ। 83 ਲੋਕਾਂ ਦੀ ਮੌਤ ਹੋ ਗਈ ਹੈ।

Posted By: Seema Anand