ਸ੍ਰੀਨਗਰ, ਏਐੱਨਆਈ। ਜੰਮੂ-ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਬਲਾਂ ਨੇ ਐਨਕਾਉਂਟਰ ਦੌਰਾਨ ਲਸ਼ਕਰ-ਏ-ਤਾਇਬਾ ਦੇ ਵੱਡੇ ਅੱਤਵਾਦੀ ਆਸਿਫ਼ ਨੂੰ ਢੇਰ ਕਰ ਦਿੱਤਾ ਹੇ। ਇਹ ਜਾਣਕਾਰੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਲਸ਼ਕਰ ਦੇ ਅੱਤਵਾਦੀ ਆਸਿਫ਼ ਹਾਲ ਹੀ 'ਚ ਸੋਪੋਰ 'ਚ ਇਕ ਫਲ਼ ਵਪਾਰੀ ਦੇ ਪਰਿਵਾਰ ਦੇ ਤਿੰਨ ਮੈਬਰਾਂ ਨੂੰ ਗੋਲ਼ੀਆਂ ਮਾਰ ਜ਼ਖ਼ਮੀ ਕਰ ਦਿੱਤਾ ਸੀ। ਜ਼ਖ਼ਮੀਆਂ 'ਚ ਇਕ ਲੜਕੀ ਅਸਮਾ ਜਾਨ ਵੀ ਸ਼ਾਮਲ ਹੈ।

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਲਸ਼ਕਰ ਦਾ ਅੱਤਵਾਦੀ ਆਸਿਫ਼ ਸੋਪੋਰ 'ਚ ਬਹੁਤ ਆਤੰਕ ਫੈਲਾ ਰਿਹਾ ਸੀ। ਆਸਿਫ਼ ਪਿਛਲੇ ਇਕ ਮਹੀਨੇ ਤੋਂ ਬਹੁਤ ਜ਼ਿਆਦਾ ਸਰਗਰਮ ਸੀ। ਉਹ ਲੋਕਾਂ ਨੂੰ ਦੁਕਾਨ ਨਾ ਖੋਲ੍ਹਣ ਤੇ ਦੂਸਰੇ ਕੰਮਾਂ ਨੂੰ ਨਾ ਕਰਨ ਦੀ ਧਮਕੀ ਦਿੰਦਾ ਸੀ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ (ਬੁੱਧਵਾਰ) ਸਵੇਰੇ ਸੂਚਨਾ ਦੇ ਆਧਾਰ 'ਤੇ ਉਸ ਨੂੰ ਘੇਰਿਆ ਗਿਆ। ਆਸਿਫ਼ ਨੂੰ ਰੁਕਣ ਲਈ ਕਿਹਾ ਗਿਆ ਪਰ ਉਹ ਰੁਕਿਆ ਨਹੀਂ ਤੇ ਪੁਲਿਸ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਇਸ ਹਮਲੇ 'ਚ 2 ਜਵਾਨ ਜ਼ਖ਼ਮੀ ਹੋ ਗਏ। ਦੋਵੇਂ ਖ਼ਤਰੇ ਤੋਂ ਬਾਹਰ ਹਨ।


ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦੀਆਂ ਖ਼ਿਲਾਫ਼ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਇੱਥੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਚ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦੇ ਮੋਸਟ ਵਾਂਟਿਡ ਅੱਤਵਾਦੀ ਆਸਿਫ਼ ਮਾਰਿਆ ਗਿਆ।

Posted By: Akash Deep