ਜੇਐੱਨਐੱਨ, ਨਵੀਂ ਦਿੱਲੀ : ਟੂਲਕਿੱਟ ਮਾਮਲੇ 'ਚ ਮੰਗਲਵਾਰ ਨੂੰ ਪੁੱਛਗਿੱਛ ਲਈ ਦਿਸ਼ਾ ਰਵੀ ਨੂੰ ਸਾਈਬਰ ਸੈੱਲ ਦੇ ਦਫ਼ਤਰ ਲਿਆਂਦਾ ਗਿਆ। ਦਿਸ਼ਾ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ 'ਚ ਲਿਆਂਦਾ ਗਿਆ। ਇੱਥੇ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਕੋਰਟ ਨੇ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ਦੀ ਮਨਜ਼ੂਰੀ ਦਿੱਤੀ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਉਨ੍ਹਾਂ ਨੂੰ ਦੋ ਜ਼ਮਾਨਤੀ ਰਾਸ਼ੀ ਨਾਲ 1,00,000 ਰੁਪਏ ਦੀ ਜ਼ਮਾਨਤ ਰਾਸ਼ੀ ਦੇਣ 'ਤੇ ਜ਼ਮਾਨਤ ਦਿੱਤੀ।

ਟੂਲਕਿੱਟ ਮਾਮਲੇ 'ਚ ਮੰਗਲਵਾਰ ਨੂੰ ਪੁੱਛਗਿੱਛ ਲਈ ਦਿਸ਼ਾ ਰਵੀ ਨੂੰ ਸਾਈਬਰ ਸੈੱਲ ਲਈ ਦਫ਼ਤਰ ਲਿਆਂਦਾ ਗਿਆ। ਇਸ ਪੁੱਛਗਿੱਛ 'ਚ ਸ਼ਾਂਤਨੂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸਾਈਬਲ ਸੈੱਲ ਨੇ ਸੋਮਵਾਰ ਨੂੰ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲੁਕ ਤੋਂ ਚਾਰ ਘੰਟੇ ਤਕ ਲਗਾਤਾਰ ਪੁੱਛ ਗਿੱਛ ਕੀਤੀ ਸੀ। ਇਨ੍ਹਾਂ ਦੋਵਾਂ ਨੂੰ ਨੋਟਿਸ ਦੇ ਕੇ ਸੋਮਵਾਰ ਸਵੇਰੇ 11 ਵਜੇ ਬੁਲਾਇਆ ਗਿਆ ਸੀ। ਦੋਵੇਂ ਤੈਅ ਸਮੇਂ ਤੋਂ ਪਹਿਲਾਂ ਸਾਈਬਰ ਸੈੱਲ ਲਈ ਦਵਾਰਕਾ ਆਫਿਸ ਪਹੁੰਚ ਗਏ ਸਨ। ਸਾਈਬਲ ਸੈੱਲ ਦੇ ਡੀਸੀਪੀ ਅਨੇਸ਼ ਰਾਇ ਸਮੇਤ ਕਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਹੁਣ ਮੰਗਲਵਾਰ ਨੂੰ ਵੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੀ ਹੈ ਟੂਲਕਿੱਟ?

ਦਰਅਸਲ ਟੂਲਕਿੱਟ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ 'ਚ ਕਿਸੇ ਮੁੱਦੇ ਦੀ ਜਾਣਕਾਰੀ ਦੇਣ ਲਈ ਤੇ ਉਸ ਨਾਲ ਜੁੜੇ ਕਦਮ ਉੱਠਣ ਲਈ ਇਸ 'ਚ ਸੁਝਾਅ ਦਿੱਤੇ ਗਏ ਹੁੰਦੇ ਹਨ। ਆਮਤੌਰ 'ਤੇ ਕਿਸੇ ਵੱਡੇ ਮੁਹਿੰਮ ਜਾਂ ਅੰਦੋਲਨ ਦੌਰਾਨ ਉਸ 'ਚ ਹਿੱਸਾ ਲੈਣ ਵਾਲੇ ਵਾਲੀਟੀਅੰਰਸ ਨੂੰ ਇਸ 'ਚ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਟੂਲਕਿੱਟ ਦਾ ਪਹਿਲੀ ਵਾਰ ਇਸਤੇਮਾਲ ਅਮਰੀਕਾ 'ਚ ਬਲੈਕ ਲਾਈਵ ਕਲਾਇਡ ਦੀ ਮੌਤ ਤੋਂ ਬਾਅਦ ਅੰਦੋਲਨ ਨੂੰ ਦਿਸ਼ਾ ਦੇਣ ਲਈ ਕੀਤਾ ਗਿਆ ਸੀ। ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਅੰਦੋਲਨ 'ਚ ਇਸ ਦਾ ਇਸਤੇਮਾਲ ਕੀਤਾ ਗਿਆ।

ਗ੍ਰੇਟਾ ਥਨਬਰਗ ਦੇ ਟਵੀਟ ਤੋਂ ਚਰਚਾ 'ਚ ਆਇਆ ਟੂਲਕਿੱਟ

ਟੂਲਕਿੱਟ ਦੀ ਸ਼ੁਰੂਆਤ ਚਾਈਲਡ ਐਕਿਟਿਵਿਸਟ ਦੇ ਤੌਰ 'ਤੇ ਚਰਚਿਤ ਰਹੀ ਗ੍ਰੇਟਾ ਥਨਬਰਗ ਦੇ ਟਵੀਟ ਤੋਂ ਮੁੜ ਹੋ ਗਈ ਹੈ। ਕਿਸਾਨ ਅੰਦੋਲਨ ਦੇ ਸਮਰਥਨ 'ਚ ਗ੍ਰੇਟਾ ਥਨਬਰਗ ਨੇ ਇਕ ਟਵੀਟ ਕੀਤਾ ਤੇ ਇਕ ਟੂਲਕਿੱਟ (toolkit) ਨਾਂ ਦਾ ਇਕ ਡਾਕਊਮੈਂਟ ਸ਼ੇਅਰ ਕੀਤਾ। ਇਸ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ। ਹੰਗਾਮਾ ਹੋਣ ਤੋਂ ਬਾਅਦ ਗ੍ਰੇਟਾ ਨੇ ਇਹ ਟਵੀਟ ਡਲੀਟ ਕਰ ਦਿੱਤਾ ਤੇ ਦੂਜਾ ਟਵੀਟ ਦਾ ਦੂਜਾ ਟੂਲਕਿੱਟ ਡਾਕਊਮੈਂਟ ਸ਼ੇਅਰ ਕਰ ਦਿੱਤਾ। ਗ੍ਰੇਟਾ ਥਨਬਰਗ ਵੱਲੋਂ ਸ਼ੇਅਰ ਕੀਤੀ ਗਈ ਇਸ ਟੂਲਕਿੱਟ 'ਚ ਕਿਸਾਨ ਅੰਦੋਲਨ ਦੇ ਬਾਰੇ ਜਾਣਕਾਰੀ ਜੁਟਾਉਣ ਤੇ ਅੰਦੋਲਨ ਦਾ ਸਾਥ ਕਿਵੇਂ ਕਰਨਾ ਹੈ ਇਸ ਦੀ ਪੂਰੀ ਡਿਟੇਲ ਦਿੱਤੀ ਗਈ ਸੀ।

Posted By: Amita Verma