ਭਿਲਾਈ/ਨਵੀਂ ਦਿੱਲੀ : ਬੇਮੌਸਮੀ ਮੀਂਹ ਕਾਰਨ ਟਮਾਟਰ ਦੀ ਫ਼ਸਲ ਖ਼ਰਾਬ ਹੋਣ ਨਾਲ ਬਾਜ਼ਾਰ ਵਿਚ ਮੰਗ ਦੇ ਮੁਕਾਬਲੇ ਸਪਲਾਈ ਘੱਟ ਹੋ ਗਈ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਸਿਰਫ਼ 10-15 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਟਮਾਟਰ ਦਾ ਭਾਅ ਇਸ ਵਾਰ ਦੇਸ਼ ਦੇ ਕਈ ਹਿੱਸਿਆਂ ਵਿਚ 80 ਰੁਪਏ ਪ੍ਰਤੀ ਕਿਲੋ ਤਕ ਪੁੱਜ ਗਿਆ। ਹਾਲਾਂਕਿ, ਮੌਸਮ ਵਿਚ ਸੁਧਾਰ ਤੋਂ ਬਾਅਦ ਸਥਿਤੀ ਕੁਝ ਸੁਧਰੀ ਹੈ। ਇਸ ਦੇ ਬਾਵਜੂਦ ਟਮਾਟਰ ਦਾ ਭਾਅ 60-65 ਰੁਪਏ ਕਿਲੋ ਹੈ।

Posted By: Sunil Thapa