ਨਵੀਂ ਦਿੱਲੀ, ਏਜੰਸੀਆਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ਨਿਚਰਵਾਰ ਨੂੰ ਸਮਾਰਟ ਇੰਡੀਆ ਹੈਕਾਥਨ ਦੇ ਗਰੈਂਡ ਫਿਨਾਲੇ (Grand Finale of Smart India Hackathon 2020) ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ 10 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਸਰਕਾਰੀ ਵਿਭਾਗਾਂ ਤੇ ਉਦਯੋਗਾਂ ਦੀਆਂ 243 ਸਮੱਸਿਆਵਾਂ ਨੂੰ ਹੱਲ ਕਰਨ ਲਈ ਮੁਕਾਬਲਾ ਕਰਨਗੇ। ਇਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ 31 ਜੁਲਾਈ ਨੂੰ ਹੈਕਾਥਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ।

ਸਮਾਰਟ ਇੰਡੀਆ ਹੈਕਾਥਨ ਚੁਣੌਤੀਆਂ ਨੂੰ ਹਲ਼ ਕਰਨ ਲਈ ਡਿਜੀਟਲ ਤਕਨੀਕ ਆਧਾਰਤ ਇਨੋਵੇਸ਼ਨ ਦੀ ਪਛਾਣ ਕਰਨ ਦੀ ਇਕ ਪਹਿਲ ਹੈ। HRD ਮੰਤਰੀ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਇਹ ਆਨਲਾਈਨ ਮੁਕਾਬਲਾ ਕਰਵਾਇਆ ਜਾਵੇਗਾ। ਇਸ ਵਿਚ ਸਾਰੇ ਮੁਕਾਬਲੇਬਾਜ਼ਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਇਕ ਉੱਨਤ ਪਲੇਟਫਾਰਮ 'ਤੇ ਇਕੱਠੇ ਜੋੜਿਆ ਜਾਵੇਗਾ। ਇਸ ਸਾਲ 10,000 ਤੋਂ ਜ਼ਿਆਦਾ ਵਿਦਿਆਰਥੀ ਹੋਣਗੇ ਜੋ ਕੇਂਦਰ ਸਰਕਾਰ ਦੇ 37 ਵਿਭਾਗਾਂ, 17 ਸੂਬਾ ਸਰਕਾਰਾਂ ਤੇ 20 ਉਦਯੋਗਾਂ ਦੀਆਂ 243 ਸਮੱਸਿਆਵਾਂ ਨੂੰ ਹੱਲ ਕਰਨ ਲਈ ਮੁਕਾਬਲਾ ਕਰਨਗੇ। ਹਰੇਕ ਸਮੱਸਿਆ ਲਈ ਇਕ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਹੋਵੇਗੀ।

ਕੇਂਦਰੀ ਮੰਤਰੀ ਨਿਸ਼ੰਕ ਦੀ ਮੰਨੀਏ ਤਾਂ ਸਮਾਰਟ ਇੰਡੀਆ ਹੈਕਾਥਨ ਦੇਸ਼ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਤੇ ਨਵੀਂ ਡਿਜੀਟਲ ਤਕਨੀਕ ਦੀ ਪਛਾਣ ਕਰਨ ਲਈ ਇਕ ਅਨੋਖੀ ਪਹਿਲੀ ਹੈ। ਉਨ੍ਹਾਂ ਕਿਹਾ ਕਿ ਆਤਮ-ਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਲਈ ਵਿਦਿਆਰਥੀਆਂ ਦੇ ਆਇਡੀਆਜ਼ ਨੂੰ ਲਗਾਤਾਰ ਟਰੈਕ ਕਰਨ ਤੇ ਉਨ੍ਹਾਂ ਆਇਡੀਆਜ਼ ਦੇ ਲੈਵਲ ਤੋਂ ਪ੍ਰੋਟੋਟਾਈਪ ਲੈਵਲ ਤਕ ਲੈ ਜਾਣ ਦੀ ਜ਼ਰੂਰਤ ਹੈ। ਸਮਾਰਟ ਇੰਡੀਆ ਹੈਕਾਥਨ 2020 (ਸਾਫਟਵੇਅਰ) ਦੇ ਗਰੈਂਡ ਫਿਨਾਲੇ 1 ਅਗਸਤ ਤੋਂ 3 ਅਗਸਤ ਤਕ ਕਰਵਾਇਆ ਜਾਵੇਗਾ।

Posted By: Seema Anand