ਨਵੀਂ ਦਿੱਲੀ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਲਗਾਤਾਰ ਵਧ ਰਹੀਆਂ ਹਨ। ਇਕ ਦਿਨ ਦੀ ਰਾਹਤ ਮਗਰੋਂ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫਿਰ ਵਾਧਾ ਕੀਤਾ ਹੈ। ਦਿੱਲੀ ਵਿਚ ਡੀਜ਼ਲ 11 ਪੈਸੇ ਤੇ ਪੈਟਰੋਲ 13 ਪੈਸੇ ਮਹਿੰਗਾ ਹੋਇਆ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ ਵਧ ਕੇ 81 ਰੁਪਏ ਪ੫ਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 73.08 ਰੁਪਏ ਪ੫ਤੀ ਲਿਟਰ ਵਿਕ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 86.34 ਰੁਪਏ ਅਤੇ ਡੀਜ਼ਲ 72.89 ਰੁਪਏ ਪ੫ਤੀ ਲਿਟਰ ਦੀ ਕੀਮਤ ਨੂੰ ਪਹੰੁਚ ਗਿਆ ਹੈ। ਇਸੇ ਤਰ੍ਹਾਂ ਅੰਮਿ੫ਤਸਰ 'ਚ ਪੈਟਰੋਲ 86.88 ਰੁਪਏ ਅਤੇ ਲੁਧਿਆਣੇ 'ਚ 86.74 ਰੁਪਏ ਪ੫ਤੀ ਲਿਟਰ ਵਿਕ ਰਿਹਾ ਹੈ।