ਪ੍ਰਦੀਪ ਚੌਰਸੀਆ, ਮੁਰਾਦਾਬਾਦ : ਇਕ ਅਪ੍ਰੈਲ, 2004 ਤੋਂ ਪਹਿਲਾਂ ਨੌਕਰੀ ਲਈ ਅਰਜ਼ੀ ਦੇਣ ਵਾਲੇ ਕੇਂਦਰੀ ਮੁਲਾਜ਼ਮਾਂ ਨੂੰ ਵੀ ਹੁਣ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਮਿਲ ਸਕੇਗਾ। ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ 'ਚ ਸ਼ਾਮਲ ਹੋਣ ਲਈ ਚਾਹਵਾਨ ਮੁਲਾਜ਼ਮਾਂ ਨੂੰ 31 ਮਈ ਤਕ ਅਰਜ਼ੀ ਦੇਣ ਲਈ ਕਿਹਾ ਹੈ। ਇਸ 'ਚ ਮੁਰਾਦਾਬਾਦ ਰੇਲਵੇ ਡਵੀਜ਼ਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਫਾਇਦਾ ਲੈ ਸਕਣਗੇ।

ਇਕ ਅਪ੍ਰਰੈਲ, 2004 ਦੇ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ (ਐੱਨਪੀਐੱਸ) ਲਾਗੂ ਹੈ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਨਵੀਂ ਪੈਨਸ਼ਨ ਸਕੀਮ ਤਹਿਤ ਸੇਵਾਮੁਕਤ ਮੁਲਾਜ਼ਮਾਂ ਨੂੰ ਕਾਫ਼ੀ ਘੱਟ ਪੈਨਸ਼ਨ ਮਿਲੇਗੀ। ਦੇਸ਼ ਭਰ 'ਚ ਟ੍ਰੇਡ ਯੂਨੀਅਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਅੰਦੋਲਨ ਚਲਾਇਆ ਹੋਇਆ ਹੈ। ਦਲੀਲ ਹੈ ਕਿ ਕਾਫ਼ੀ ਲੋਕਾਂ ਨੇ ਨੌਕਰੀ ਲਈ ਇਕ ਅਪ੍ਰੈਲ, 2004 ਤੋਂ ਪਹਿਲਾਂ ਅਰਜ਼ੀ ਦਿੱਤੀ ਸੀ, ਅਰਜ਼ੀ ਦੇਣ ਦੇ ਸਮੇਂ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇਣ ਦਾ ਐਲਾਨ ਕੀਤਾ ਗਿਆ ਸੀ।

ਨਵੀਂ ਪੈਨਸ਼ਨ ਸਕੀਮ ਛੱਡਣ ਦਾ ਦੇਣਾ ਪਵੇਗਾ ਹਲਫ਼ਨਾਮਾ

ਪੁਰਾਣੀ ਪੈਨਸ਼ਨ ਸਕੀਮ ਲਈ ਮੁਲਾਜ਼ਮ ਨੂੰ ਆਪਣੇ ਵਿਭਾਗ ਦੀ ਅਮਲਾ ਬ੍ਰਾਂਚ 'ਚ ਅਰਜ਼ੀ ਦੇਣੀ ਪਵੇਗੀ, ਇਸ 'ਚ ਨਵੀਂ ਪੈਨਸ਼ਨ ਸਕੀਮ ਛੱਡਣ ਤੇ ਪੁਰਾਣੀ ਪੈਨਸ਼ਨ ਸਕੀਮ 'ਚ ਸ਼ਾਮਲ ਹੋਣ ਦਾ ਹਲਫ਼ਨਾਮਾ ਵੀ ਦੇਣਾ ਪਵੇਗਾ, ਅਰਜ਼ੀ ਦੇਣ ਲਈ ਆਖਰੀ ਤਰੀਕ 31 ਮਈ, 2021 ਨਿਰਧਾਰਤ ਕੀਤੀ ਗਈ ਹੈ। ਇਸ ਆਦੇਸ਼ ਤਹਿਤ ਮੁਰਾਦਾਬਾਦ ਰੇਲਵੇ ਮੰਡਲ ਦੇ ਦੋ ਹਜ਼ਾਰ ਤੋਂ ਜ਼ਿਆਦਾ ਰੇਲ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਸ ਲਈ ਡਵੀਜ਼ਨ ਦੇ ਮੁਲਾਜ਼ਮਾਂ ਨੇ ਅਰਜ਼ੀ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਸ ਤਰ੍ਹਾਂ ਸਮਝੋ ਨਿਯੁਕਤੀ ਪ੍ਰਕਿਰਿਆ

ਅਰਜ਼ੀ ਤੋਂ ਬਾਅਦ ਪ੍ਰਰੀਖਿਆ ਦੇਣ, ਇੰਟਰਵਿਊ ਤੇ ਰਿਜ਼ਲਟ ਜਾਰੀ ਹੋਣ ਆਦਿ ਦੀ ਪ੍ਰਕਿਰਿਆ ਤੋਂ ਬਾਅਦ ਜੁਆਇਨਿੰਗ 'ਚ ਲਗਪਗ ਦੋ ਸਾਲ ਦਾ ਸਮਾਂ ਲੱਗ ਜਾਂਦਾ ਹੈ। ਉਦਾਹਰਣ ਵਜੋਂ ਇਕ ਅਪ੍ਰਰੈਲ, 2003 'ਚ ਅਰਜ਼ੀ ਦੇਣ ਵਾਲਿਆਂ ਨੂੰ ਨਿਯੁਕਤੀ ਇਕ ਅਪ੍ਰਰੈਲ 2005 ਤੋਂ ਬਾਅਦ ਮਿਲੀ ਹੈ। ਅਜਿਹੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਮਿਲਣਾ ਚਾਹੀਦਾ ਹੈ।