ਕੋਲਕਾਤਾ : ਤੁਰਕੀ ਦੇ ਬੋਡਰਮ ਸ਼ਹਿਰ 'ਚ ਬੰਗਾਲ ਅਦਾਕਾਰਾ ਤੇ ਨਵੀਂ ਚੁਣੀ ਗਈ ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਨੇ ਆਪਣੇ ਪ੍ਰੇਮੀ ਤੇ ਕੋਲਕਾਤਾ ਦੇ ਮਸ਼ਹੂਰ ਕੱਪੜਾ ਵਪਾਰੀ ਨਿਖਿਲ ਜੈਨ ਨਾਲ ਸੱਤ ਫੇਰੇ ਲੈ ਲਏ ਹਨ। ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਹੈ।

ਵਿਆਹ 'ਚ ਸ਼ਰੀਕ ਹੋਣ ਲਈ ਦੋਵਾਂ ਦੇ ਰਿਸ਼ਤੇਦਾਰ ਤੇ ਕਰੀਬੀ ਦੋਸਤ ਪਹਿਲਾਂ ਹੀ ਤੁਰਕੀ ਦੇ ਦੱਖਣੀ ਮੁਗਲ ਸੂਬੇ ਦੇ ਏਜੀਅਨ ਤਟ 'ਤੇ ਪੋਰਟ ਟਾਊਨ ਪਹੁੰਚ ਗਏ ਸਨ। ਫੇਰਿਆਂ ਦੌਰਾਨ ਨੁਸਰਤ ਨੇ ਵਿਸ਼ੇਸ਼ ਤੌਰ 'ਤੇ ਫੈਸ਼ਨ ਗੁਰੂ ਸਬਿਆਸਾਚੀ ਮੁਖਰਜੀ ਵੱਲੋਂ ਡਿਜ਼ਾਈਨ ਕੀਤੇ ਲਹਿੰਗੇ ਨੂੰ ਪਾਇਆ ਸੀ ਤੇ ਨਿਖਿਲ ਵੀ ਸ਼ੇਰਵਾਨੀ 'ਚ ਨਜ਼ਰ ਆਏ।

ਨੁਸਰਤ ਦੀ ਖ਼ਾਸ ਦੋਸਤ ਤੇ ਸੰਸਦ ਮੈਂਬਰ ਮਿਮੀ ਚੱਕਰਵਾਤੀ ਵਿਆਹ 'ਚ ਖ਼ਾਸ ਮਹਿਮਾਨ ਰਹੀ। ਨੁਸਰਤ ਨੇ 2010 'ਚ ਬਿਊਟੀ ਕਾਂਟੈਸਟ ਜਿੱਤ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਰਾਜਨੀਤੀ 'ਚ ਪ੍ਰਵੇਸ਼ ਕਰ ਚੁੱਕੀ ਹੈ। ਨੁਸਰਤ ਨੇ ਜਿੱਥੇ ਭਾਜਪਾ ਦੇ ਉਮੀਦਵਾਰ ਸਾਇੰਤਨ ਬਾਸੂ ਨੂੰ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ।

ਨੁਸਰਤ ਨੂੰ ਕੁੱਲ 7,82,078 ਵੋਟ ਮਿਲੇ ਸਨ। ਇਹ ਵੋਟ ਕੁਲ ਵੋਟਿੰਗ 56 ਫੀਸਦ ਸਨ। ਭਾਜਪਾ ਦੇ ਉਮੀਦਵਾਰ ਸਾਇੰਤਨ ਬਸੂ ਨੂੰ 4,31,709 ਵੋਟ ਮਿਲੇ ਸਨ।

Posted By: Amita Verma