ਨਵੀਂ ਦਿੱਲੀ, ਟੇਕ ਡੈਸਕ : ਭਾਰਤ 'ਚ ਚੀਨੀ ਐਪਸ ਦੇ ਬੈਨ ਹੋਣ ਤੋਂ ਬਾਅਦ ਯੂਜ਼ਰਜ਼ 'ਚ ਕਾਫੀ ਹਲਚਲ ਮਚੀ ਹੋਈ ਹੈ ਕਿਉਂਕਿ ਇਨ੍ਹਾਂ 59 ਐਪਸ 'ਚ ਕਈ ਅਜਿਹੇ ਐਪਸ ਸ਼ਾਮਲ ਹਨ ਜੋ ਕਿ ਯੂਜ਼ਰਜ਼ 'ਚ ਕਾਫੀ ਹਰਮਨਪਿਆਰੇ ਹਨ। ਇਨ੍ਹਾਂ 'ਚ ਸਕੈਨਿੰਗ ਲਈ ਵਰਤੋਂ ਕੀਤੇ ਜਾਣ ਵਾਲੇ CamScanner ਐਪ ਤੇ ਸ਼ਾਰਟ ਵੀਡੀਓ ਮੇਕਿੰਗ ਐਪ Tiktok ਵੀ ਸ਼ਾਮਲ ਹੈ। ਜਿੱਥੇ CamScanner ਦੀ ਵਰਤੋਂ ਆਮ ਤੌਰ 'ਤੇ ਡਾਕੂਮੈਂਟ ਸਕੈਨਿੰਗ ਲਈ ਕੀਤਾ ਜਾਂਦਾ ਹੈ ਉਧਰ ਯੂਜ਼ਰਜ਼ 'ਚ Tiktok ਇਕ ਅਜਿਹੇ ਐਪ ਦੇ ਤੌਰ 'ਤੇ ਹਰਮਨਪਿਆਰਾ ਹੈ ਜਿੱਥੇ ਉਹ ਆਪਣਾ ਟੈਲੇਂਟ ਸ਼ੋ ਕਰ ਸਕਦੇ ਹਨ। ਪਰ ਹੁਣ Tiktok ਨੂੰ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ ਜਿਸਦੀ ਵਜ੍ਹਾ ਕਾਰਨ ਯੂਜ਼ਰਜ਼ ਇਸ ਨੂੰ ਡਾਊਨਲੋਡ ਨਹੀਂ ਕਰ ਸਕਣਗੇ। ਅਜਿਹੇ 'ਚ ਜੇਕਰ ਤੁਸੀਂ ਵੀTiktok ਫੈਨ ਹੋ ਤਾਂ ਤੁਸੀਂ ਬੈਨ ਹੋਣ 'ਤੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ Tiktok ਦੇ ਬਦਲਾਅ ਦੇ ਤੌਰ 'ਤੇ ਭਾਰਤ 'ਚ ਕਈ ਐਪ ਮੌਜੂਦ ਹਨ।

Chingari : ਐਪ ਨੂੰ ਟੱਕਰ ਦੇਣ ਲਈ ਲਾਂਚ ਕੀਤੇ ਗਏ ਇਸ ਦੇਸੀ ਐਪ ਦੀ ਵਰਤੋਂ Tiktok ਦੀ ਜਗ੍ਹਾ ਕਰ ਸਕਦੇ ਹੋ। ਇਸ ਨੂੰ ਮੇਡ ਇੰਨ ਇੰਡੀਆ ਐਪ ਨੂੰ ਲਾਂਚ ਹੋਣ ਤੋਂ ਬਾਅਦ ਹੀ ਕੁਝ ਦਿਨਾਂ 'ਚ 25 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਹ ਐਪ ਗੂਗਲ ਪਲੇਅ ਸਟੋਰ 'ਤੇ ਮੁਫਤ ਡਾਊਨਲੋਡਿੰਗ ਲਈ ਉਪਲੱਬਧ ਹੈ। Chingari ਐਪ ਨੂੰ ਛੱਤੀਸਗੜ੍ਹ ਦੇ ਆਈਟੀ ਪ੍ਰੋਫੇਸ਼ਨਲਜ਼ ਨਾਲ ਮਿਲ ਕੇ ਓਡੀਸ਼ਾ ਤੇ ਕਰਨਾਟਕ ਦੇ ਡਿਵੈੱਲਪਰਜ਼ ਨੇ ਤਿਆਰ ਕੀਤਾ ਹੈ।

Mitron ਐਪ ਦੀ ਲਾਂਚ ਮਗਰੋਂ ਹੀ ਲਗਾਤਾਰ ਚਰਚਾ ਹੋ ਰਹੀ ਹੈ। ਇੱਥੋਂ ਤਕ ਕਿ ਇਸ ਨੂੰ ਲਾਂਚ ਹੋਣ ਦੇ ਕੁਝ ਦਿਨਾਂ ਬਾਅਦ ਹੀ Google ਨੇ ਆਪਣੀ ਪਾਲਸੀ ਦੀ ਉਲੰਘਣਾ ਕਰਨ ਦੀ ਵਜ੍ਹਾ ਕਾਰਨ ਇਸ ਨੂੰ ਸਸਪੈਂਡ ਕਰ ਦਿੱਤਾ ਸੀ। ਹਾਲਾਂਕਿ ਬਾਅਦ 'ਚ Google Play Store 'ਤੇ ਇਸ ਦੀ ਦੁਬਾਰਾ ਐਂਟਰੀ ਹੋ ਗਈ ਸੀ। ਜਿਸ ਤੋਂ ਬਾਅਦ ਇਹ ਯੂਜ਼ਰਜ਼ 'ਚ ਕਾਫੀ ਹਰਮਨਪਿਆਰਾ ਵੀ ਹੋ ਰਿਹਾ ਹੈ। ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹਾਲਾਂਕਿ ਲਾਂਚ ਤੋਂ ਬਾਅਦ Play Store 'ਤੇ ਹੁਣ ਤਕ ਇਕ ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਐਪ 'ਚ ਵੀ ਯੂਜ਼ਰਜ਼ ਸ਼ਾਰਟ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹਨ।

Roposo ਇਹ ਵੀ Tiktok ਦੀ ਬਜਾਏ ਯੂਜ਼ਰਜ਼ ਲਈ ਇਕ ਚੰਗਾ ਬਦਲਾਅ ਹੈ। ਇਸ ਐਪ ਨੂੰ ਗੁੜਗਾਓ ਦੇ ਇਕ ਡਿਵੈੱਲਪਰ ਨੇ ਲਾਂਚ ਕੀਤਾ ਹੈ। ਇਹ ਐਂਡਰਾਈਡ ਤੇ ਆਈਓਐੱਸ ਦੋਵੇਂ ਪਲੇਟਫਾਰਮ 'ਤੇ ਉਪਲੱਬਧ ਹੈ। ਇਸ 'ਚ ਯੂਜ਼ਰਜ਼ ਆਪਣਾ ਖੁਦ ਦਾ ਕੰਟੈਂਟ ਕ੍ਰੀਏਟ ਕਰ ਕੇ ਉਸ ਨੂੰ ਸ਼ੇਅਰ ਕਰ ਸਕਦੇ ਹਨ। ਇਸ 'ਚ ਸ਼ਾਰਟ ਵੀਡੀਓ ਬਣਾ ਕੇ ਵੀ ਸ਼ੇਅਰ ਕੀਤੀ ਜਾ ਸਕਦੀ ਹੈ। ਇਸ 'ਚ ਯੂਜ਼ਰਜ਼ ਨੂੰ ਵੀਡੀਓ ਕ੍ਰੀਏਸ਼ਨ ਤੋਂ ਇਲਾਵਾ ਫੋਟੋ ਐਡੀਟਿੰਗ ਦੀ ਵੀ ਸਹੂਲਤ ਮਿਲਦੀ ਹੈ।

Posted By: Ravneet Kaur