ਜੇਐਨਐਨ, ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਮੰਗਲਵਾਰ ਨੂੰ ਹੋਈ ਹਿੰਸਾ ਨੂੰ ਲੈ ਕੇ ਕਿਹਾ ਹੈ ਕਿ ਕਿਸਾਨਾਂ ਨੇ ਹਿੰਸਾ ਸ਼ੁਰੂ ਕਰਨ ਵਾਲੇ 15 ਲੋਕਾਂ ਨੂੰ ਸੌਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਗਾਜੀਪੁਰ ਸਰਹੱਦ 'ਤੇ ਪੁਲਿਸ ਨੇ ਉਸ ਮਾਰਗ ਨੂੰ ਰੋਕ ਦਿਤਾ ਜੋ ਟਰੈਕਟਰ ਰੈਲੀ ਲਈ ਤੈਅ ਮਾਰਗ ਸੀ ਤਾਂ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ ਤਾਂ ਪੁਲਿਸ ਨੇ ਹੰਝੂ ਗੈਸ ਦਾ ਇਸਤੇਮਾਲ ਕੀਤਾ ਜਿਸ ਨਾਲ ਹਿੰਸਾ ਭੜਕੀ। ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਹੋਈ ਇਕ ਮੀਟਿੰਗ ਵਿਚ ਫੈਸਲਾ ਲਿਆ ਹੈ ਕਿ 1 ਫਰਵਰੀ ਨੂੰ ਸੰਸਦ ਦਾ ਮਾਰਚ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਮਾਰਚ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਉਥੇ ਮੰਗਲਵਾਰ ਨੂੰ ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਆੜ ਵਿਚ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਹੈ। ਐਫਆਈਆਰ ਵਿਚ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਯੋਗੇਂਦਰ ਯਾਦਵ ਅਤੇ ਗੌਤਮ ਸਿੰਘ ਆਦਿ ਦਾ ਨਾਂ ਸ਼ਾਮਲ ਹੈ।

ਪੁਲਿਸ ਮੁਤਾਬਕ ਇਨ੍ਹਾਂ ਸਾਰਿਆਂ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਥੇ ਕਿਸਾਨ ਅੰਦੋਲਨ ਨਾਲ ਜੁਡ਼ੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਲਾਲ ਕਿਲ੍ਹੇ ’ਤੇ ਤਿਰੰਗੇ ਦਾ ਅਪਮਾਨ ਹੋਇਆ ਹੈ। ਇਹ ਬਹੁਤ ਹੀ ਮੰਦਭਾਗੀ ਅਤੇ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਸ ਘਟਨਾ ਨੇ ਦੇਸ਼ ਦੇ ਹਰ ਨਾਗਰਿਕ ਨੂੰ ਸ਼ਰਮਸਾਰ ਕੀਤਾ ਹੈ। ਜੋ ਲੋਕ ਤਿਰੰਗੇ ਦੇ ਅਪਮਾਨ ਦੇ ਦੋਸ਼ੀ ਹਨ, ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚਾ ਖੁਦ ਵੀ ਇਸ ਦੀ ਮੰਗ ਕਰਦਾ ਹੈ।

Delhi Farmers Protest LIVE Update :


- ਰਾਜਧਾਨੀ ਦਿੱਲੀ 'ਚ 26 ਜਨਵਰੀ ਦੇ ਦਿਨ ਹੋਈ ਹਿੰਸਾ ਨੂੰ ਲੈ ਕੇ ਟਵਿੱਟਰ ਨੇ ਵੱਡਾ ਕਦਮ ਚੁੱਕਿਆ ਹੈ। ਉਸ ਨੇ ਫੇਕ ਨਿਊਜ਼ ਫੈਲਾਉਣ ਦੇ ਸ਼ੱਕ 'ਚ 550 ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਇਸ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ।

-ਖਾਲਿਸਤਾਨੀ ਸੰਗਠਨ ਐਸਐਫਜੀ ਨੇ ਆਗਾਮੀ 1 ਫਰਵਰੀ ਨੂੰ ਸੰਸਦ ’ਤੇ ਕਬਜ਼ਾ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਗਣਤੰਤਰ ਦਿਵਸ ’ਤੇ 26 ਜਨਵਰੀ ਵਾਲੇ ਦਿਨ ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਵੱਲੋਂ ਤੋਡ਼ਭੰਨ ਕਰਨ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਾ ਵਿਚ ਕੋਈ ਕਿਸਾਨ ਆਗੂ ਵੀ ਘੇਰੇ ਵਿਚ ਹਨ, ਇਨ੍ਹਾਂ ’ਤੇ ਵੀ ਜਲਦ ਕਾਰਵਾਈ ਹੋ ਸਕਦੀ ਹੈ। ਇਨ੍ਹਾਂ ਆਗੂਆਂ ਵਿਚ ਚਡ਼ੂਨੀ, ਡਾ. ਦਰਸ਼ਨ ਲਾਲ ਆਦਿ ਸੀਨੀਅਰ ਕਿਸਾਨ ਆਗੂ ਹੋ ਸਕਦੇ ਹਨ।

-ਗਣਤੰਤਰ ਦਿਵਸ ’ਤੇ 26 ਜਨਵਰੀ ਵਾਲੇ ਦਿਨ ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ਅੰਦਰ ਵੜ ਕੇ ਹੰਗਾਮਾ ਕੀਤਾ ਸੀ। ਇਕ ਦਿਨ ਬਾਅਦ ਲਾਲ ਕਿਲ੍ਹੇ ਅੰਦਰਲੀਆਂ ਤਸਵੀਰਾਂ ਜਾਰੀ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਉਥੇ ਰੱਖੇ ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ।

-ਗਣਤੰਤਰ ਦਿਵਸ ਤੋਂ ਬਾਅਦ ਨੋਇਡਾ-ਦਿੱਲੀ ਬਾਰਡਰ ਦੀਆਂ ਸਡ਼ਕਾਂ ’ਤੇ ਬੁੱਧਵਾਰ ਨੂੰ ਜਾਮ ਰਿਹਾ। ਸਰਕਾਰ ਕੰਮਕਾਜੀ ਦਿਨ ਹੋਣ ਕਾਰਨ ਫੈਕਟਰੀਆਂ, ਦਫ਼ਤਰ ਖੁੱਲ੍ਹੇ ਹੋਣ ਕਾਰਨ ਨੋਇਡਾ ਤੋਂ ਦਿੱਲੀ ਜਾ ਰਹੇ ਵਾਹਨ ਚਾਲਕ ਡੀਐਨਡੀ ਦੇ ਕਾਲਿੰਦੀ ਕੁੰਜ ਕੋਲ ਜਾਮ ਵਿਚ ਫਸੇ। ਸਭ ਤੋਂ ਜ਼ਿਆਦਾ ਜਾਮ ਸੈਕਟਰ 16 ਫਿਲਮ ਸਿਟੀ ਫਲਾਈਓਵਰ ਤੋਂ ਡੀਐਨਡੀ ਟੋਲ ਪਲਾਜ਼ਾ ਤਕ ਜਾਮ ਰਿਹਾ। ਕਰੀਬ ਤਿੰਨ ਕਿਲੋਮੀਟਰ ਲੰਬਾ ਜਾਮ ਰਿਹਾ। ਜਾਮ ਵਿਚ ਫਸੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

-ਦਿੱਲੀ ਐਨਸੀਆਰ ਵਿਚ ਬੁੱਧਵਾਰ ਸਵੇਰੇ 10.30 ਵਜੇ ਤੋਂ ਇੰਟਰਨੈਟ ਸੇਵਾ ਬਹਾਲ ਹੋ ਗਈ ਹੈ। ਇਸ ਨਾਲ ਦਿੱਲੀ ਐਨਸੀਆਰ ਦੇ ਲੱਖਾਂ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੁਪਹਿਰ ਵਿਚ ਦਿੱਲੀ ਦੇ ਕਈ ਇਲਾਕਿਆਂ ਦੇ ਨਾਲ ਸੋਨੀਪਤ, ਨੋਇਡਾ ਅਤੇ ਗਾਜ਼ੀਆਬਾਦ ਵਿਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ।

ਕੇਂਦਰੀ ਮੰਤਰੀ ਪਰਲਾਹਦ ਪਟੇਲ ਨੇ ਬੁੱਧਵਾਰ ਸਵੇਰੇ ਲਾਲ ਕਿਲ੍ਹਾ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਮੰਗਲਵਾਰ ਨੂੰ -ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹਿੰਸਾ ਕਰਕੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾ ਦਿੱਤਾ ਸੀ। ਇਸ ਦੀਆਂ ਤਸਵੀਰਾਂ ਬੁੱਧਵਾਰ ਨੂੰ ਨਿਊਜ਼ ਏਜੰਸੀ ਏਐਨਆਈ ਨੇ ਜਾਰੀ ਕੀਤੀਆਂ ਹਨ।

-ਹਾਲਾਤ ਦੇਖਦੇ ਹੋਏ ਗਾਜ਼ੀਪੁਰ ਮੰਡੀ, ਨੈਸ਼ਨਲ ਹਾਈਵੇਅ 9 ਅਤੇ ਨੈਸ਼ਨਲ ਹਾਈਵੇਅ 24 ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ਟਰੈਫਿਕ ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਸ ਨੇ ਦਿੱਲੀ ਤੋਂ ਗਾਜ਼ੀਆਬਾਦ ਜਾਣਾ ਹੈ ਉਹ ਕੜਕੜੀ ਮੋੜ, ਸ਼ਾਹਦਰਾ ਅਤੇ ਡੀਐਨਡੀ ਦੀ ਵਰਤੋਂ ਕਰਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮੇਰਠ ਐਕਸਪ੍ਰੈਸ ਵੇਅ ਤੋਂ ਦਿੱਲੀ ਅੰਦਰ ਜਬਰਨ ਵੜੇ ਸਨ। ਇਸ ਲਈ ਪੁਲਿਸ ਨੇ ਬੁੱਧਵਾਰ ਨੂੰ ਐਕਸਪ੍ਰੈਸ ਵੇਅ ਬੰਦ ਕਰ ਦਿੱਤਾ ਹੈ ਜਦਕਿ ਐਨਐਚ 9 ’ਤੇ ਆਵਾਜਾਈ ਚੱਲ ਰਹੀ ਹੈ।

Posted By: Tejinder Thind