style="text-align: justify;"> ਜੇਐੱਨਐੱਨ, ਜੈਪੁਰ : ਕਰੀਬ ਛੇ ਮਹੀਨੇ ਪਹਿਲਾਂ ਰਣਥੰਭੌਰ ਰੱਖ 'ਚੋਂ ਨਿਕਲਿਆ ਸ਼ੇਰ ਟੀ-115 ਰਾਮਗੜ੍ਹ ਵਿਸ਼ਧਾਰੀ ਜੰਗਲੀ ਰੱਖ 'ਚ ਪੁੱਜ ਗਿਆ ਹੈ। ਰਣਥੰਭੌਰ ਤੇ ਰਾਮਗੜ੍ਹ ਵਿਸ਼ਧਾਰੀ ਰੱਖ ਦੇ ਜੰਗਲ ਆਪਸ 'ਚ ਜੁੜੇ ਹੋਏ ਹੋਣ ਨਾਲ ਸ਼ੇਰ ਘੁੰਮਦਾ ਫਿਰਦਾ ਉਥੇ ਪੁੱਜ ਗਿਆ। ਵਣ ਵਿਭਾਗ ਦੇ ਅਧਿਕਾਰੀ ਇਸ ਨੂੰ ਛੇ ਮਹੀਨੇ ਤੋਂ ਭਾਲਣ 'ਚ ਰੁੱਝੇ ਸਨ ਪਰ ਦੋ ਦਿਨ ਪਹਿਲਾਂ ਇਸ ਦੇ ਰਾਮਗੜ੍ਹ ਵਿਸ਼ਧਾਰੀ ਜੰਗਲੀ ਰੱਖ 'ਚ ਮਿਲਣ ਨਾਲ ਉਨ੍ਹਾਂ ਨੇ ਸੁੱਖ ਦਾ ਰਾਹ ਲਿਆ ਹੈ।

ਵਣ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕੁਝ ਦਿਨਾਂ ਤੋਂ ਇਕ ਸ਼ੇਰ ਦੇ ਰਾਮਗੜ੍ਹ ਵਿਸ਼ਧਾਰੀ ਰੱਖ 'ਚ ਵਿਚਰਨ ਦੀ ਗੱਲ ਸਾਹਮਣੇ ਆਈ ਤਾਂ ਉਸ ਦੀ ਪਛਾਣ ਲਈ 11 ਕੈਮਰੇ ਲਾਏ ਗਏ ਸਨ। ਦੋ ਦਿਨ ਪਹਿਲਾਂ ਇਸ ਦੀ ਫੋਟੋ ਕੈਮਰੇ 'ਚ ਕੈਦ ਹੋ ਗਈ। ਵਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਪਛਾਣ ਸ਼ੇਰ ਟੀ-115 ਵਜੋਂ ਕੀਤੀ। ਜ਼ਿਲ੍ਹਾ ਵਣ ਅਧਿਕਾਰੀ ਬੀਜੂ ਜਾਏ ਨੇ ਸ਼ੇਰ ਦੀ ਪਛਾਣ ਹੋਣ ਤੋਂ ਬਾਅਦ ਵਣ ਮੁਲਾਜ਼ਮਾਂ ਨੂੰ ਟ੍ਰੈਕਿੰਗ ਤੇ ਮਾਨੀਟਰਿੰਗ ਲਈ ਲੋੜੀਂਦੇ ਨਿਰਦੇਸ਼ ਦਿੱਤੇ।