v> ਫ਼ਰੀਦਾਬਾਦ : ਰਾਸ਼ਰਟੀ ਰਾਜ ਮਾਰਗ 'ਤੇ ਗਦਪੁਰੀ ਨੇੜੇ ਸਥਿਤ ਨਿਰਮਾਣ ਅਧੀਨ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਤੇਜ਼ ਰਫ਼ਤਾਰ ਕਾਰ ਟਕਰਾ ਗਈ। ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਂ ਦੀ ਮੌਤ ਹੋ ਗਈ ਜਦਕਿ ਹਾਦਸੇ 'ਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ ਡੇਢ ਵਜੇ ਹੋਇਆ।

ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਧੀਰਜ, ਕਾਰਤਿਕ ਤੇ ਹਿਮਾਂਸ਼ੂ ਵਜੋਂ ਹੋਈ ਹੈ। ਧੀਰਜ ਤੇ ਕਾਰਤਿਕ ਦਿੱਲੀ ਦੇ ਬ੍ਰਿਜਵਾਸਨ ਦੇ ਰਹਿਣ ਵਾਲੇ ਸਨ। ਜਦਕਿ ਹਿਮਾਂਸ਼ੂ ਗੁਰੂਗ੍ਰਾਮ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜ ਦੋਸਤ ਕਾਰ ਰਾਹੀਂ ਕੋਕਿਲਾਵਨ ਦੀ ਪਰਿਕਰਮਾ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਜ਼ਖ਼ਮੀਆਂ 'ਚ ਵਿਕਾਸ ਅਤੇ ਵਰੁਣ ਦੀ ਹਾਲਤ ਨਾਜ਼ੁਕ ਹੈ।

Posted By: Seema Anand