ਸ੍ਰੀਨਗਰ (ਏਐੱਨਆਈ) : ਕਸ਼ਮੀਰ ਵਿਚ ਫ਼ੌਜ ਅਤੇ ਪੁਲਿਸ ਦੀ ਅੱਤਵਾਦੀਆਂ ਖ਼ਿਲਾਫ਼ ਹਮਲਾਵਰ ਕਾਰਵਾਈ ਤੋਂ ਅੱਤਵਾਦੀ ਬੌਖਲਾ ਗਏ ਹਨ। ਅੱਤਵਾਦੀਆਂ ਨੇ ਵੀਰਵਾਰੱ ਦੇਰ ਸ਼ਾਮ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਵਾਈਕੇ ਪੋਰਾ ਵਿਚ ਫਿਦਾ ਹੁਸੈਨ ਯਾਟੂ, ਉਮਰ ਰਸ਼ੀਦ ਬੇਘ ਤੇ ਉਮਰ ਰਮਜ਼ਾਨ ਹਜਾਮ ਵਜੋਂ ਪਛਾਣੇ ਗਏ ਤਿੰਨ ਭਾਜਪਾ ਵਰਕਰਾਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਇਸ ਸੰਬੰਧ ਵਿਚ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਜਾਂਚ ਜਾਰੀ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫਿਦਾ ਹੁਸੈਨ ਦੱਖਣੀ ਕਸ਼ਮੀਰ ਵਿਚ ਜ਼ਿਲ੍ਹਾ ਕੁਲਗਾਮ ਇਕਾਈ ਦੇ ਜਨਰਲ ਸਕੱਤਰ ਸਨ।

Posted By: Susheel Khanna