ਜੇਐੱਨਐੱਨ, ਨਵੀਂ ਦਿੱਲੀ - ਨਵਾਂ ਸਾਲ ਆਉਣ ’ਚ ਕੁਝ ਹੀ ਸਮਾਂ ਬਚਿਆ ਹੈ। ਬੀਤਿਆ ਸਾਲ ਕਈ ਮਾਅਨਿਆਂ ’ਚ ਕਈ ਹਸਤੀਆਂ ਦੇ ਨਾਂ ਰਿਹਾ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਇਨ੍ਹਾਂ ਹਸਤੀਆਂ ਨੇ ਦੁਨੀਆ ਭਰ ’ਚ ਨਾਂ ਕਮਾਇਆ ਹੈ। ਇਨ੍ਹਾਂ ’ਚੋਂ ਭਾਰਤ ਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ। ਹਿੰਦੁਸਤਾਨੀਆਂ ਨੇ ਇਸ ਸਾਲ ਦੁਨੀਆ ’ਚ ਆਪਣੀ ਬੱਲੇ-ਬੱਲੇ ਕਰਵਾਈ। ਇਨ੍ਹਾਂ ’ਚ ਮੁਕੇਸ਼ ਅੰਬਾਨੀ, ਕਮਲਾ ਹੈਰਿਸ, ਸੁੰਦਰ ਪਿਚਾਈ, ਸੱਤਿਆ ਨਾਡੇਲਾ, ਨਿੱਕੀ ਹੇਲੀ, ਇੰਦਰਾ ਨੁਈ ਸਮੇਤ ਕਈ ਹਸਤੀਆਂ ਦਾਂ ਨਾਂ ਹਨ। ਭਾਰਤੀਆਂ ਤੋਂ ਇਲਾਵਾ ਵੀ ਕਈ ਹੋਰ ਹਸਤੀਆਂ ਨੇ ਆਪਣੇ ਨਾਂ ਦਾ ਡੰਕਾ ਵਜਾਇਆ।

ਜੋਅ ਬਾਇਡਨ ਯੂਨਾਈਟਡ ਅਮਰੀਕਾ ਦਾ ਵਾਅਦਾ

ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜੋਅ ਬਾਇਡਨ ਦੀ ਜਿੱਤ ਸੁਭਾਵਿਕ ਤਾਂ ਸੀ ਪਰ ਇਸ ਦੀ ਕਲਪਨਾ ਨਹੀਂ ਸੀ ਕਿ ਨਾਟਕੀ ਹਾਲਾਤਾਂ ’ਚ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਵਿਚਾਰਧਾਰਕ ਵੰਡ ਦੇ ਇਸ ਯੱੁਗ ’ਚ ਅਮਰੀਕਾ ਨੂੰ ਟਰੰਪ ਦੇ ਦਾਅਵਿਆਂ ਦੇ ਮੁਕਾਬਲੇ ਬਾਇਡਨ ਦੇ ਵਾਅਦੇ ਚੰਗੇ ਲੱਗੇ। ਲੈਫਟ ਲਿਬਰਲ ਮਾਹੌਲ ’ਚ ਵਾਅਦੇ ਅਕਸਰ ਪਸੰਦ ਕੀਤੇ ਜਾਂਦੇ ਹਨ। ਬਾਇਡਨ ਅਗਲੇ ਚਾਰ ਸਾਲ ਤਕ ਕੁਝ ਨਿਸ਼ਚਿਤ ਚੁਣੌਤੀਆਂ ਨਾਲ ਲੜਨਗੇ। ਇਸ ’ਚ ਚੀਨ ਦੀ ਚੁਣੌਤੀ, ਕੋਰੋਨਾ ਤੋਂ ਬਾਅਦ ਦੀ ਦੁਨੀਆ, ਵਾਤਾਵਰਨ ਦੀ ਚਿੰਤਾ, ਮੰਦੀ ਦੀ ਮਾਰ ਪ੍ਰਮੱੁਖ ਹੈ। ਇਹ ਚੁਣੌਤੀਆਂ ਔਖੀਆਂ ਹਨ-ਟੈਲੀਵਿਜ਼ਨ ਵਾਲੀ ਬਹਿਸ ਨਾਲੋਂ ਕਿਤੇ ਜ਼ਿਆਦਾ ਔਖੀਆਂ। ਵਿਸ਼ਵ ਦੇ ਸਮੀਕਰਨਾਂ ’ਚ ਰੂਸ ਵੀ ਉਸ ਦਾ ਇਮਤਿਹਾਨ ਲਵੇਗਾ ਤੇ ਆਪਣੇ ਘਰ ’ਚ ਬੇਰੁਜ਼ਗਾਰੀ ਜਿਹੇ ਮਸਲਿਆਂ ਦਾ ਦਬਾਅ ਉਨ੍ਹਾਂ ’ਤੇ ਭਾਰੂ ਰਹੇਗਾ। ਬਾਇਡਨ ਦਾ ਕਹਿਣਾ ਹੈ ਕਿ ਅਮਰੀਕਾ ਦਾ ਰੁਤਬਾ ਹੁਣ ਉਹ ਨਹੀਂ ਰਹਿ ਗਿਆ, ਜਿਸ ਤਰ੍ਹਾਂ ਦਾ ਹੰੁਦਾ ਸੀ। ਉਹ ਉਸੇ ਤਰ੍ਹਾਂ ਦੇ ਰੁਤਬੇ ਨੂੰ ਵਾਪਸ ਲਿਆਉਣ ਦਾ ਵਾਅਦਾ ਕਰ ਰਹੇ ਹਨ।

ਅਜਿਹਾ ਹੀ ਵਾਅਦਾ ਟਰੰਪ ਨੇ ਵੀ ਕੀਤਾ ਸੀ ਪਰ ਉਹ ਜੇ ਇਨ੍ਹਾਂ ’ਤੇ ਖ਼ਰਾ ਉਤਰੇ ਹੰੁਦੇ ਤਾਂ ਅਮਰੀਕਾ ਨੂੰ ਫਿਰ ਤੋਂ ਸੰਵਾਰਨ ਦੀ ਗੱਲ ਨਾ ਹੰੁਦੀ। ਬਾਇਡਨ ਨੂੰ ਕਮਲਾ ਹੈਰਿਸ ਦੇ ਰੂਪ ’ਚ ਅਜਿਹੀ ਸਹਿਯੋਗੀ ਮਿਲੀ, ਜੋ ਖ਼ੁਦ ਨਵੀਆਂ ਉਮੀਦਾਂ ਵਾਲੀ ਗੱਲ ਕਰਦੀ ਹੈ। ਦੋਵਾਂ ਨੂੰ ਟਾਇਮ ਨੇ ਵੀ ‘ਪਰਸਨ ਆਫ ਦਾ ਈਅਰ’ ਮੰਨਿਆ ਹੈ। ਚੋਣਾਂ ਤੋਂ ਵੱਖਰੀ ਦੁਨੀਆ ਤੋਂ ਬਾਅਦ ਬਾਇਡਨ ਜਦੋਂ ਵ੍ਹਾਈਟ ਹਾਊਸ ਦੇ ਦਫ਼ਤਰ ’ਚ ਫਾਇਲਾਂ ਦੇ ਸਾਹਮਣੇ ਬੈਠਣਗੇ, ਉਦੋਂ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਸਹੀ ਫ਼ੈਸਲੇ ਲੈਣੇ ਹੋਣਗੇ।

ਸਭ ਤੋਂ ਅੱਗੇ ਹਿੰਦੁਸਤਾਨੀ

ਸੰੁਦਰ ਪਿਚਾਈ, ਸੱਤਿਆ ਨਾਡੇਲਾ, ਨਿੱਕੀ ਹੇਲੀ, ਸ਼ਾਂਤਨੁ ਨਾਰਾਇਣ, ਅਜੈ ਬੰਗਾ...ਆਦਿ ਨਾਵਾਂ ਦੀ ਲਿਸਟ ਬਹੁਤ ਲੰਬੀ ਹੈ। ਹਰ ਸਾਲ ਨਵੇਂ ਸਿਤਾਰੇ ਇਸ ਸੂਚੀ ਨਾਲ ਜੁੜ ਕੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਕਿਸੇ ਇਕ ਖੇਤਰ ’ਚ ਨਹੀਂ ਸਗੋਂ ਰਾਜਨੀਤੀ, ਅਰਥ-ਸ਼ਾਸਤਰ, ਆਈਟੀ, ਸਿਹਤ, ਸਿੱਖਿਆ, ਮਨੋਰੰਜਨ ਜਿਹੇ ਖੇਤਰਾਂ ’ਚ ਇਨ੍ਹਾਂ ਦੇ ਹੁਨਰ ਦਾ ਹੌਸਲਾ ਬੁਲੰਦ ਹੈ। ਦੁਨੀਆ ਦੇ 210 ਦੇਸ਼ਾਂ ’ਚ 3.21 ਭਾਰਤ ਵਾਸੀ ਆਪਣੀ ਲਗਨ, ਮਿਹਨਤ ਤੇ ਹੁਨਰ ਨਾਲ ਨਾ ਸਿਰਫ਼ ਭਾਰਤ ਮਾਤਾ ਦਾ ਸਨਮਾਨ ਕਰ ਰਹੇ ਹਨ ਸਗੋਂ ਉਸ ਦੇਸ਼ ਦੇ ਚਹੰੁਮੁਖੀ ਵਿਕਾਸ ’ਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਕੈਨੇਡਾ, ਅਮਰੀਕਾ ਤੇ ਬਿ੍ਰਟੇਨ ਜਿਹੇ ਦੇਸ਼ਾਂ ’ਚ ਭਾਰਤੀ ਮੂਲ ਦੇ ਲੋਕਾਂ ਦੀ ਆਰਥਿਕ, ਸਮਾਜਿਕ ਹੀ ਨਹੀਂ, ਰਾਜੀਨੀਤਕ ਹੈਸੀਅਤ ਵੀ ਹਸਤਾਖ਼ਰ ਬਣ ਚੱੁਕੀ ਹੈ। ਕੈਨੇਡਾ ਦੀ ਕੱੁਲ ਆਬਾਦੀ ’ਚ ਭਾਰਤੀ ਮੂਲ ਦੇ ਲੋਕਾਂ ਦੀ ਹਿੱਸੇਦਾਰੀ ਕਰੀਬ ਪੰਜ ਫ਼ੀਸਦੀ ਹੋ ਚੱੁਕੀ ਹੈ। ਅਮਰੀਕਾ ’ਚ ਉਪ-ਰਾਸ਼ਟਰਪਤੀ ਅਹੁਦੇ ਲਈ ਨਵੀਂ ਚੁਣੀ ਕਮਲਾ ਹੈਰਿਸ ਜਦੋਂ ਜਿੱਤ ਤੋਂ ਬਾਅਦ ਭਾਵੁਕ ਭਾਸ਼ਣ ਦਿੰਦੀ ਹੈ ਤਾਂ ਅਮਰੀਕਾ ਨਾਲ ਤਾਮਾਮ ਭਾਰਤੀ ਅੱਖਾਂ ਵੀ ਨਮ ਹੋ ਜਾਂਦੀਆਂ ਹਨ।

ਦੁਨੀਆ ਦੇ ਸਭ ਤੋਂ ਤਾਕਤਵਰ ਤੇ ਆਰਥਿਕ ਰੂਪ ਨਾਲ ਖ਼ੁਸ਼ਹਾਲ ਇਸ ਦੇਸ਼ ’ਚ ਪੜ੍ਹਿਆ-ਲਿਖਿਆ, ਕਮਾਈ ਕਰਨ ਵਾਲਾ ਤੇ ਹੁਨਰਮੰਦ ਸਮੁਦਾਇ ਭਾਰਤ ਵੰਸ਼ੀ ਹੈ। ਇੰਜੀਨੀਅਰਿੰਗ, ਸਿੱਖਿਆ ਤੋਂ ਲੈ ਕੇ ਨਾਸਾ ਤਕ ’ਚ ਇਨ੍ਹਾਂ ਨੇ ਝੰਡੇ ਗੱਡੇ ਹਨ। ਕਦੇ ਬਿ੍ਰਟੇਨ ਦਾ ਸੂਰਜ ਨਹੀਂ ਛਿਪਦਾ ਸੀ ਅੱਜ ਉਹੀ ਦੇਸ਼ ਭਾਰਤੀਆਂ ਦੀ ਯੋਗਤਾ ਅੱਗੇ ਝਕ ਰਿਹਾ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ, ਪ੍ਰੀਤੀ ਪਟੇਲ ਤੇ ਆਲੋਕ ਸ਼ਰਮਾ ਜਿਹੇ ਚਿਹਰੇ ਨਾ ਸਿਰਫ਼ ਬੋਰਿਸ ਜਾਨਸਨ ਕੈਬਨਿਟ ਦਾ ਮਾਣ ਵਧਾ ਰਹੇ ਹਨ ਸਗੋਂ ਅਹਿਮ ਮਹਿਕਮਿਆਂ ਨਾਲ ਦੇਸ਼ ਨੂੰ ਮੁਸ਼ਕਲਾਂ ਤੋਂ ਉਭਾਰ ਵੀ ਰਹੇ ਹਨ। ਹਾਲ ਹੀ ’ਚ ਨਿਊਜ਼ੀਲੈਂਡ ’ਚ ਬਣੇ ਸਾਂਸਦ ਬਣੇ ਭਾਰਤੀ ਮੂਲ ਦੇ ਗੌਰਵ ਸ਼ਰਮਾ ਨੇ ਜਦੋਂ ਸੱਭਿਆਚਾਰ ਨਾਲ ਸਹੰੁ ਚੱੁਕਣੀ ਸ਼ੁਰੂ ਕੀਤਾ ਤਾਂ ਸਮੱੁਚਾ ਸਮੁਦਾਇ ਖ਼ੁਸ਼ੀ ਨਾਲ ਝੂਮ ਉਠਿਆ। ਸੰਦੀਪ ਕਟਾਰੀਆ ਨੂੰ ਹਾਲ ਹੀ ’ਚ ਬਾਟਾ ਕੰਪਨੀ ਨੇ ਆਪਣਾ ਗਲੋਬਲ ਸੀਈਓ ਨਿਯੁਕਤ ਕੀਤਾ ਹੈ। 26 ਸਾਲ ਦੇ ਇਤਿਹਾਸ ’ਚ ਕਿਸੇ ਭਾਰਤੀ ਨੂੰ ਇਹ ਅਹੁਦਾ ਇਸ ਕੰਪਨੀ ’ਚ ਮਿਲਣਾ ਸਮੱੁਚੇ ਭਾਰਤੀਆਂ ਨੂੰ ਸਲਾਮ ਹੈ।

ਮੁਕੇਸ਼ ਅੰਬਾਨੀ ਨੇ ਬਣਾਈ ਅੰਤਰਰਾਸ਼ਟਰੀ ਪਛਾਣ

ਇਸ ਸਾਲ ਮੁਕੇਸ਼ ਅੰਬਾਨੀ ਨੇ ਭਾਰਤੀ ਉਦਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਛਾਣ ਦਿੱਤੀ। ਦੁਨੀਆਭਰ ’ਚ ਅਰਥ-ਵਿਵਸਥਾ ਲਈ ਬੇਹੱਦ ਮੁਸ਼ਕਲ ਦੌਰ ’ਚ ਵੀ ਉਨ੍ਹਾਂ ਦੀ ਯੋਗ ਅਗਵਾਈ ’ਚ ਰਿਲਾਇੰਸ ਸਮੂਹ ਨੇ ਉੱਚੀ ਉਡਾਣ ਭਰੀ। ਇਸ ਨਾਲ ਵਿਸ਼ਵ ਬਾਜ਼ਾਰ ’ਚ ਉਨ੍ਹਾਂ ਦੀ ਹੀ ਨਹੀਂ ਸਗੋਂ ਭਾਰਤ ਦੀ ਸਾਖ਼ ਵੀ ਖ਼ੂਬ ਵਧੀ। ਕੋਰੋਨਾ ਕਾਲ ’ਚ ਵੀ ਉਨ੍ਹਾਂ ਨੇ ਕਈ ਉਦਮਾਂ ਜ਼ਰੀਏ ਅੰਤਰਰਾਸ਼ਟਰੀ ਬਾਜ਼ਾਰ ’ਚ ਜਿਸ ਤਰ੍ਹਾਂ ਪੈਸਾ ਇਕੱਠਾ ਕੀਤਾ, ਉਸ ਨਾਲ ਉਨ੍ਹਾਂ ਦੇ ਕਾਰੋਬਾਰੀ ਕੁਸ਼ਲ ਤੇ ਆਪਣੀ ਟੀਮ ਨਾਲ ਤਾਲਮੇਲ ਦੀ ਪਛਾਣ ਹੰੁਦੀ ਹੈ। ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਲਈ ਸਾਲ 2020 ਮਾਲਾਮਾਲ ਕਰਨ ਵਾਲਾ ਸਾਬਿਤ ਹੋਇਆ।

Posted By: Harjinder Sodhi