ਨਵੀਂ ਦਿੱਲੀ : ਸੋਸ਼ਲ ਮੀਡੀਆ ਐਪ ਵਟ੍ਹਸਐਪ ਨੂੰ ਲਗਪਗ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ। 180 ਦੇਸ਼ਾਂ ਵਿਚ ਲਗਪਗ 1.5 ਬਿਲੀਅਨ ਲੋਕ ਵਟ੍ਹਸਐਪ ’ਤੇ ਐਕਟਿਵ ਹਨ। ਬੁੱਧਵਾਰ ਨੂੰ ਸਾਈਬਰ ਸਪੇਸ ਰਿਸਰਚ ਨੇ ਇਕ ਰਿਪੋਰਟ ਵਿਚ ਦੱਸਿਆ ਕਿ ਗੂਗਲ ਪਲੇਅ ਸਟੋਰ ’ਤੇ ਇਕ ਫਰਜ਼ੀ ਐਪ ਲੱਭੀ ਹੈ, ਜੋ ਯੂੁਜ਼ਰਜ਼ ਨੂੰ ਨੈਟਫਲਿਕਸ ਸ਼ੋਅ ਅਤੇ ਮੂਵੀਜ਼ ਨੂੰ ਮੁਫ਼ਤ ਵਿਚ ਦੇਖਣ ਦਾ ਆਫਰ ਦਿੰਦੀ ਹੈ ਤੇ ਉਨ੍ਹਾਂ ਦੇ ਵਟ੍ਹਸਐਪ ਨੋਟੀਫਿਕੇਸ਼ਨ ਦੀ ਨਿਗਰਾਨੀ ਕਰਦੀ ਹੈ। ਆਉਣ ਵਾਲੇ ਮੈਸੇਜਜ਼ ਦਾ ਆਟੋ ਰਿਪਲਾਈ ਵੀ ਕਰਦਾ ਹੈ।

FlixOnline ਦੇ ਨਾਂ ਨਾਲ ਹੈਕਰਜ਼ ਤੁਹਾਡੇ ਫੋਨ ਵਿਚ ਮੌਜੂਦ ਐਪ ਜ਼ਰੀਏ ਵਟ੍ਹਸਐਪ ’ਤੇ ਆਉਣ ਵਾਲੇ ਨੋਟੀਫਿਕੇਸ਼ਨ ’ਤੇ ਆਟੋ ਰਿਪਲਾਈ ਨਾਲ ਮਾਲਵੇਅਰ ਵਾਇਰਸ ਲੋਕਾਂ ਤਕ ਫੈਲਾਉਂਦਾ ਹੈ। ਚੈਕ ਪੁਆਇੰਟ ਰਿਸਰਚ ਟੀਮ ਮੁਤਾਬਕ ਇਹ ਫਰਜ਼ੀ ਐਪ ਅਜਿਹਾ ਕਰਨ ਲਈ ਕਿਸੇ ਰਿਮੋਟ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਕੰਮ ਕਰਦਾ ਹੈ। ਇਹ ਮਾਲਵੇਅਰ ਵਾਇਰਸ ਤੁਹਾਡਾ ਡਾਟਾ ਚੋਰੀ ਕਰਦਾ ਹੈ।

ਸੀਪੀਆਰ ਮੁਤਾਬਕ ਇਹ ਐਪ ਆਟੋ ਰਿਪਲਾਈ ਜ਼ਰੀਏ ਤੁਹਾਡਾ ਡਾਟਾ ਹੈਕ ਕਰ ਸਕਦਾ ਹੈ। ਨਾਲ ਹੀ ਬਿਜਨੈਸ ਚੈਟ ਵਿਚ ਪ੍ਰਾਬਲਮ ਪੈਦਾ ਕਰ ਸਕਦਾ ਹੈ। ਇਥੋਂ ਤਕ ਕਿ ਯੂਜ਼ਰਜ਼ ਦਾ ਸੈਂਸਟਿਵ ਡਾਟਾ ਚੋਰੀ ਕਰਕੇ ਉਸ ਨੂੰ ਬਲੈਕਮੇਲ ਵੀ ਕਰ ਸਕਦਾ ਹੈ। ਸੀਪੀਆਰ ਮੁਤਾਬ ਇਹ ਐਪ ਪਿਛਲੇ ਦੋ ਮਹੀਨਿਆਂ ਦੌਰਾਨ 500 ਤੋਂ ਵੱਧ ਵਾਰ ਡਾਊਨਲੋਡ ਹੋਈ ਹੈ। ਇਸ ਦੀ ਜਾਣਕਾਰੀ ਸੀਪੀਆਰ ਨੇ ਟੈਕ ਜੁਆਇੱਟ ਗੂਗਲ ਨੂੰ ਜਾਣਕਾਰੀ ਦਿੱਤੀ ਤੇ ਕੰਪਨੀ ਨੇ ਐਕਸ਼ਨ ਲੈਂਦਿਆਂ ਇਸ ਨੂੰ ਪਲੇਅ ਸਟੋਰ ਵਿਚੋਂ ਡਿਲੀਟ ਕਰ ਦਿੱਤਾ ਹੈ। ਟੀਮ ਦੀ ਯੂਜ਼ਰਜ਼ ਨੂੰ ਅਪੀਲ ਹੈ ਕਿ ਜੇ ਕੋਈ ਇਸ ਤੋਂ ਇਫੈਕਟਡ ਹੋਇਆ ਹੈ ਤਾਂ ਆਪਣੀ ਡਿਵਾਇਸ ਵਿਚੋਂ ਇਸ ਨੂੰ ਰਿਮੂਵ ਕਰ ਦੇਣਾ ਚਾਹੀਦਾ ਹੈ ਅਤੇ ਪਾਸਵਰਡ ਬਦਲ ਲੈਣਾ ਚਾਹੀਦਾ ਹੈ।

Posted By: Tejinder Thind