ਨਵੀਂ ਦਿੱਲੀ, ਜੇਐੱਨਐੱਨ : ਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਦਾਅਵਾ ਕੀਤਾ ਹੈ ਕਿ ਇਸ ਦੀਵਾਲੀ 'ਤੇ ਚੀਨ ਨੂੰ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਕੈਟ ਮੁਤਾਬਕ ਪ੍ਰਤੀ ਹਰ ਸਾਲ ਤਿਉਹਾਰੀ ਸੀਜ਼ਨ 'ਚ ਇਨ੍ਹੇਂ ਮੁੱਲ ਦਾ ਇਹ ਸਾਮਾਨ ਦੇਸ਼ 'ਚ ਵਿਕ ਜਾਂਦਾ ਪਰ ਚੀਨ ਖ਼ਿਲਾਫ਼ ਦੇਸ਼ 'ਚ ਬਣ ਮਾਹੌਲ ਕਾਰਨ ਲੋਕਾਂ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕੀਤਾ ਜਿਸ ਦਾ ਇਹ ਅਸਰ ਹੈ। ਇਸ ਨਾਲ ਹੀ ਕੈਟ ਨੇ ਕੋਰੋਨਾ ਸੰਕ੍ਰਮਣ ਦੇ ਵੱਧਦੇ ਮਾਮਲਿਆਂ 'ਚ ਦੇਸ਼ ਦੀ ਅਰਥਵਿਵਸਥਾ 'ਚ ਸਕਾਰਾਤਮਕ ਭਵਿੱਖ ਦੀ ਤਸਵੀਰ ਦਿਖਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਤਿਉਹਾਰੀ ਸੀਜਨ 'ਚ ਤਕਰੀਬਨ 72 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਕੈਟ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵੱਡੇ ਗੰਭੀਰ ਸੰਕਟ 'ਚ ਇਸ ਸਾਲ ਦੀਵਾਲੀ ਦੇ ਤਿਉਹਾਰੀ ਪੂਰੀ ਤਰ੍ਹਾਂ ਨਾਲ ਇਕ ਵੱਖ ਹੀ ਅੰਦਾਜ਼ 'ਚ ਪੂਰੇ ਦੇਸ਼ ਮਨਾਇਆ ਗਿਆ। ਜਿਸ 'ਚ ਕੁਝ ਬਹੁਤ ਹੀ ਨਵੀਨ ਵਿਸ਼ੇਸ਼ਤਾਵਾਂ ਸੀ ਜਿਨ੍ਹਾਂ 'ਚ ਚੀਨੀ ਸਾਮਾਨਾਂ ਦਾ ਪੂਰਨ ਬਾਈਕਾਟ ਭਾਰਤੀ ਸਾਮਾਨਾਂ ਦੀ ਵੱਡੇ ਪੈਮਾਨੇ 'ਤੇ ਵਰਤੋਂ ਦੇ ਨਾਲ-ਨਾਲ ਭਾਰਤ 'ਚ ਅੱਠ ਮਹੀਨੇ ਦੇ ਵਪਾਰ ਦਾ ਦੇਸ਼ ਨਿਕਾਲਾ ਸਮਾਪਤ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਲ 'ਤੇ ਵੋਕਲ ਤੇ ਆਤਮਨਿਰਭਰ ਭਾਰਤ ਦਾ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ।

ਖੁਦਰਾ ਵਪਾਰ ਦੇ ਵੱਖ-ਵੱਖ ਵਰਗਾਂ ਖਾਸ ਤੌਰ 'ਤੇ ਦੇਸ਼ 'ਚ ਬਣੇ ਐੱਫਐੱਮਸੀਜੀ ਉਤਪਾਦ, ਉਪਭੋਗਤਾ ਵਸਤੂਆਂ, ਖਿਡੌਣੇ, ਬਿਜਲੀ ਦੇ ਉਪਕਰਨ ਤੇ ਸਾਮਾਨ, ਇਲੈਕਟ੍ਰਾਨਿਕ ਉਪਕਰਨ ਤੇ ਸਫੇਦ ਸਾਮਾਨ, ਰਸੋਈ ਦੇ ਸਾਮਾਨ, ਮਿਠਾਈ ਨਮਕੀਨ, ਘਰ ਦਾ ਸਾਮਾਨ, ਬਰਤਨ, ਸੋਨਾ ਤੇ ਗਹਿਣੇ, ਬੂਟ, ਘੜੀਆ, ਦੇਵੀ ਲਕਛਮੀ ਦੇ ਚਰਨ ਆਦਿ ਅਨੇਕਾਂ ਤਿਉਹਾਰੀ ਸੀਜਨ ਵਸਤੂਆਂ ਦੀ ਵਿਕਰੀ ਬਹੁਤ ਚੰਗੀ ਰਹੀ ਹੈ।

Posted By: Ravneet Kaur