ਨਵੀਂ ਦਿੱਲੀ, ਜੇਐੱਨਐੱਨ : ਪ੍ਰਧਾਨ ਮੰਤਰੀ ਕੌਸ਼ਲ ਯੋਜਨਾ (Pradhan Mantri Kaushal Vikas Yojana) ਦਾ ਤੀਜਾ ਪੜਾਅ ਅੱਜ ਭਾਵ 15 ਜਨਵਰੀ ਨੂੰ ਲਾਂਚ ਹੋਵੇਗਾ। ਦੇਸ਼ ’ਚ ਸਾਰੇ ਸੂਬਿਆਂ ਦੇ 600 ਜ਼ਿਲਿ੍ਹਆਂ ’ਚ ਇਹ ਯੋਜਨਾ ਲਾਂਚ ਕੀਤੀ ਜਾਵੇਗੀ। ਕੌਸ਼ਲ ਵਿਕਾਸ ਉਧਮਿਤਾ ਮੰਤਰਾਲੇ (ਐੱਮਐੱਸਡੀਈ) ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੜਾਅ ’ਚ ਕੋਰੋਨਾ ਨਾਲ ਸਬੰਧਿਤ ਕੌਸ਼ਲ ਯੋਜਨਾ ’ਤੇ ਧਿਆਨ ਕੇਂਦਰਿਤ ਰਹੇਗਾ। ਰਿਪੋਰਟ ਦੀ ਮੰਨੀਏ ਤਾਂ ਇਸ ਵਾਰ ਇਸ ਯੋਜਨਾ ’ਚ ਜ਼ਿਲ੍ਹਾ ਪੱਧਰੀ ਕੌਸ਼ਲ ਕਮੇਟੀਆਂ ’ਚ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਤਾਂਕਿ ਸਥਾਨਕ ਕੌਸ਼ਲ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।


2015 ’ਚ ਪਹਿਲੇ ਪੜਾਅ ਦੀ ਹੋਈ ਸੀ ਸ਼ੁਰੂਆਤ


ਜ਼ਿਕਰਯੋਗ ਹੈ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਪਹਿਲਾ ਪੜਾਅ 2015 ਤੇ ਦੂਜਾ ਪੜਾਅ 2016 ’ਚ ਸ਼ੁਰੂ ਕੀਤਾ ਸੀ। ਇਸ ਦੇ ਤਹਿਤ 2020 ਤਕ ਇਕ ਇਕ ਕਰੋੜ ਲੋਕਾਂ ਦੇ ਕੌਸ਼ਲ ਵਿਕਾਸ ਦਾ ਟੀਚਾ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਸਾਲ 2015 ’ਚ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਮਾਧਿਅਮ ਨਾਲ ਲੱਖਾਂ ਲੋਕਾਂ ਨੂੰ Trained ਕੀਤਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਸਰਕਾਰ ਨੇ ਸਾਲ 2015 ’ਚ ਇਹ ਯੋਜਨਾ ਸ਼ੁਰੂ ਕੀਤੀ ਸੀ ਤੇ 2020 ਤਕ ਇਕ ਕਰੋੜ ਲੋਕਾਂ ਨੂੰ ਕੁਸ਼ਲ ਬਣਾਉਣ ਦੇ ਟੀਚੇ ਨਾਲ ਇਸ ’ਚ 2016 ’ਚ ਸੁਧਾਰ ਲਈ ਬਦਲਾਅ ਕੀਤੇ ਗਏ ਸਨ। ਮੀਡੀਆ ਰਿਪੋਰਟ ਦੀ ਮੰਨੀਏ ਤਾਂ 11 ਨਵੰਬਰ ਤਕ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਦੇਸ਼ਭਰ ’ਚ 69 ਲੱਖ ਤੋਂ ਵੱਧ ਲੋਕਾਂ ਨੂੰ Trained ਕੀਤਾ ਗਿਆ ਹੈ।


ਦੇਸ਼ ਦੇ ਨੌਜਵਾਨਾਂ ਨੂੰ ਉਦਯੋਗਾਂ ਨਾਲ ਜੁੜੀ ਟਰੇਨਿੰਗ ਦੇਣਾ ਹਾ ਟੀਚਾ


ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਦਾ ਟੀਚਾ ਦੇਸ਼ ਦੇ ਨੌਜਵਾਨਾਂ ਨੂੰ ਉਦਯੋਗ ਨਾਲ ਜੁੜੀ ਟਰੇਨਿੰਗ ਦੇਣਾ ਹੈ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਪਾਉਣ ’ਚ ਸਹਾਇਤਾ ਮਿਲੇ। PMKVY ’ਚ ਨੌਜਵਾਨਾਂ ਨੂੰ ਟਰੇਨਿੰਗ ਦੇਣ ਦੀ ਫੀਸ ਦਾ ਸਰਕਾਰ ਖੁਦ ਭੁਗਤਾਨ ਕਰਦੀ ਹੈ। ਇਸ ਯੋਜਾਨਾ ਦੇ ਮਾਧਿਅਮ ਨਾਲ ਸਰਕਾਰ ਘੱਟ ਪੜ੍ਹੇ-ਲਿਖੇ ਜਾਂ 10ਵੀਂ,12ਵੀਂ ਜਮਾਤ Drop out (ਸਕੂਲ ਛੱਡਣ ਵਾਲੇ) ਨੌਜਵਾਨਾਂ ਨੂੰ ਕੌਸ਼ਲ ਟਰੇਨਿੰਗ ਮੁਹੱਇਆ ਕਰਾਉਂਦੇ ਹੈ।

Posted By: Rajnish Kaur