ਜੇਐੱਨਐੱਨ,ਨਈ ਦੁਨੀਆ : ਦੇਸ਼ 'ਚ ਇਨ੍ਹੀਂ ਦਿਨੀਂ ਗਰਮੀ ਦੇ ਨਾਲ-ਨਾਲ ਮੀਂਹ ਵੀ ਦੇਖੀ ਜਾ ਰਹੀ ਹੈ। ਕਈ ਸੂਬਿਆਂ 'ਚ ਮੀਂਹ ਵੀ ਪਿਆ। ਅੱਗੇ ਦਾ ਅਨੁਮਾਨ ਇਹ ਹੈ ਕਿ ਨਵੇਂ ਹਫ਼ਤੇ ਦੀ ਸ਼ੁਰੂਆਤ ਵੀ ਮੀਂਹ ਨਾਲ ਹੀ ਹੋ ਰਹੀ ਹੈ। 13 ਅਪ੍ਰੈਲ, ਸੋਮਵਾਰ ਨੂੰ ਦੇਸ਼ ਦੇ 9 ਸੂਬਿਆਂ 'ਚ ਮੀਂਹ ਪੈ ਸਕਦਾ ਹੈ। ਇਥੇ ਵੇਖੋ ਇਨ੍ਹਾਂ ਦੇ ਨਾਂ...

1. ਪੰਜਾਬ, ਹਰਿਆਣਾ, ਦਿੱਲੀ-ਐੱਨਸੀਆਰ, ਰਾਜਸਥਾਨ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼,ਲੱਦਾਖ, ਉਤਰਾਖੰਡ


ਜਾਣੋ ਮੌਸਮ ਦੀ ਵਿਸਥਾਰ ਸਹਿਤ ਜਾਣਕਾਰੀ


-ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਸ਼ੁਰੂ ਹੋ ਸਕਦੀ ਹੈ। ਉਪ ਹਿਮਾਚਲੀ ਪੱਛਮੀ ਬੰਗਾਲ ਤੇ ਸਿੱਕਮ 'ਚ ਛਿੱਟੇ ਹੋਣ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

- ਪੰਜਾਬ, ਹਰਿਆਣਾ, ਦਿੱਲੀ ਐੱਨਸੀਆਰ ਤੇ ਉਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ 'ਚ 13 ਤੇ 14 ਅਪ੍ਰੈਲ ਨੂੰ ਕੁਝ ਸਥਾਨਾਂ 'ਤੇ ਮੀਂਹ ਪੈ ਸਕਦਾ ਹੈ।

-ਅਗਲੇ ਚੌਵੀ ਘੰਟਿਆਂ ਦੌਰਾਨ ਪੂਰਬ ਉੱਤਰ ਪਾਰਤ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਗਰਜ਼ ਦੇ ਨਾਲ ਕਿਤੇ-ਕਿਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

-13 ਅਪ੍ਰੈਲ ਨੂੰ ਕੌਮੀ ਰਾਜਧਾਨੀ 'ਚ ਵੀ ਹਨੇਰੀ ਤੇ ਗਰਜ ਨਾਲ ਕਿਤੇ ਹਲਕੀ ਬਾਰਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 14 ਅਪ੍ਰੈਲ ਤੋਂ ਫਿਰ ਤੋਂ ਮੌਸਮ ਸਾਫ਼ ਹੋ ਜਾਵੇਗਾ।

Posted By: Susheel Khanna