ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਭਰ 'ਚ ਜਾਰੀ ਕੋਰੋਨਾ ਸੰਕ੍ਰਮਣ ਖ਼ਿਲਾਫ਼ ਟੀਕਾਕਰਨ ਅਗਲੇ ਦੋ ਦਿਨ ਯਾਨੀ 27 ਤੇ 28 ਫਰਵਰੀ ਨੂੰ ਨਹੀਂ ਹੋਵੇਗਾ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਦੋ ਦਿਨ ਕੋਵਿਨ ਡਿਜੀਟਲ ਪਲੇਟਫਾਰਮ (Co-Win digital platform) ਨੂੰ 1.0 ਤੋਂ 2.0 'ਚ ਬਦਲਿਆ ਜਾਵੇਗਾ। ਇਹੀ ਕਾਰਨ ਹੈ ਕਿ ਦੋ ਦਿਨ ਟੀਕਾਕਰਨ ਨਹੀਂ ਹੋਵੇਗਾ। ਦੱਸ ਦੇਈਏ ਕਿ ਤਿੰਨ ਜਨਵਰੀ ਨੂੰ ਕੋਰੋਨਾ ਦੀ ਦੋ ਵੈਕਸੀਨ ਸੀਰਮ ਇੰਸਟੀਚਿਊਂਟ ਆਫ ਇੰਡੀਆ ਦੀ ਕੋਵਿਸ਼ੀਲਡ ਤੇ ਭਾਰਤ ਬਾਓਟੇਕ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਸੀ। ਇਸ ਤੋਂ ਬਾਅਦ 16 ਜਨਵਰੀ ਨੂੰ ਦੇਸ਼ਵਿਆਪੀ ਟੀਕਾਕਰਨ ਦਾ ਸ਼ੁਭਆਰੰਭ ਹੋਇਆ। ਹੁਣ ਤਕ ਇਕ ਕਰੋੜ 34 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।
Posted By: Amita Verma